ਦੂਜੇ ਦਿਨ ‘ਰੌਕੀ ਔਰ ਰਾਣੀ...’ ਦੀ ਕਮਾਈ ’ਚ ਹੋਇਆ 44.59 ਫ਼ੀਸਦੀ ਦਾ ਵਾਧਾ, ਜਾਣੋ ਕਲੈਕਸ਼ਨ

Sunday, Jul 30, 2023 - 11:28 AM (IST)

ਦੂਜੇ ਦਿਨ ‘ਰੌਕੀ ਔਰ ਰਾਣੀ...’ ਦੀ ਕਮਾਈ ’ਚ ਹੋਇਆ 44.59 ਫ਼ੀਸਦੀ ਦਾ ਵਾਧਾ, ਜਾਣੋ ਕਲੈਕਸ਼ਨ

ਐਂਟਰਟੇਨਮੈਂਟ ਡੈਸਕ– ਬਾਲੀਵੁੱਡ ਫ਼ਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਸਿਨੇਮਾਘਰਾਂ ’ਚ ਵਧੀਆ ਕੰਮ ਕਰ ਰਹੀ ਹੈ। ਫ਼ਿਲਮ ਨੇ ਜਿਥੇ ਪਹਿਲੇ ਦਿਨ 11.10 ਕਰੋੜ ਰੁਪਏ ਕਮਾਏ, ਉਥੇ ਹੁਣ ਫ਼ਿਲਮ ਦੀ ਕਮਾਈ ’ਚ ਦੂਜੇ ਦਿਨ 44.59 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਦੂਜੇ ਦਿਨ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਫ਼ਿਲਮ ਨੇ 16.05 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫ਼ਿਲਮ ਦੀ ਦੋ ਦਿਨਾਂ ਦੀ ਕਮਾਈ 27.15 ਕਰੋੜ ਰੁਪਏ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : 308 ਕੁੜੀਆਂ ਨਾਲ ਇਸ਼ਕ, ਅਸਲ ਜ਼ਿੰਦਗੀ ਦਾ ਖਲਨਾਇਕ, ਅਜਿਹੀ ਰਹੀ ਸੰਜੇ ਦੱਤ ਦੀ ਜ਼ਿੰਦਗੀ

ਦੱਸ ਦੇਈਏ ਕਿ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਫ਼ਿਲਮ ਦਾ ਬਜਟ 178 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਸ ਫ਼ਿਲਮ ’ਚ ਰਣਵੀਰ ਸਿੰਘ, ਆਲੀਆ ਭੱਟ, ਜਯਾ ਬੱਚਨ, ਸ਼ਬਾਨਾ ਆਜ਼ਮੀ ਤੇ ਧਰਮਿੰਦਰ ਵਰਗੇ ਕਲਾਕਾਰ ਮੁੱਖ ਭੂਮਿਕਾ ਨਿਭਾਅ ਰਹੇ ਹਨ।

PunjabKesari

ਫ਼ਿਲਮ ਨੂੰ ਕਰਨ ਜੌਹਰ ਨੇ ਡਾਇਰੈਕਟ ਕੀਤਾ ਹੈ। ਕਰਨ ਜੌਹਰ 7 ਸਾਲਾਂ ਬਾਅਦ ਕਿਸੇ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਹਨ। ਇਸ ਫ਼ਿਲਮ ਦੇ ਨਾਲ ਹੀ ਕਰਨ ਜੌਹਰ ਨੇ ਬਾਲੀਵੁੱਡ ’ਚ ਨਿਰਦੇਸ਼ਕ ਵਜੋਂ ਆਪਣੇ 25 ਸਾਲ ਪੂਰੇ ਕਰ ਲਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News