ਰੌਕਿੰਗ ਸਟਾਰ ਯਸ਼ ਨੇ ‘ਟੋਕਸਿਕ : ਏ ਫੇਅਰੀ ਫਾਰ ਗ੍ਰੋਨ-ਅਪਸ’ ਨਾਲ ‘ਬਰਥ-ਪੀਕ’ ਕੀਤਾ ਜਾਰੀ
Thursday, Jan 09, 2025 - 01:44 PM (IST)
![ਰੌਕਿੰਗ ਸਟਾਰ ਯਸ਼ ਨੇ ‘ਟੋਕਸਿਕ : ਏ ਫੇਅਰੀ ਫਾਰ ਗ੍ਰੋਨ-ਅਪਸ’ ਨਾਲ ‘ਬਰਥ-ਪੀਕ’ ਕੀਤਾ ਜਾਰੀ](https://static.jagbani.com/multimedia/2025_1image_13_44_120720520yash.jpg)
ਮੁੰਬਈ (ਬਿਊਰੋ) - ਰੌਕਿੰਗ ਸਟਾਰ ਯਸ਼ ਜਿਸ ਨੇ ਹੱਦਾਂ ਤੋੜ ਕੇ ਕੇ.ਜੀ.ਐੱਫ. ਫ੍ਰੈਂਚਾਇਜ਼ੀ ਨਾਲ ਭਾਰਤੀ ਸਿਨੇਮਾ ਨੂੰ ਮੁੜ ਪਰਿਭਾਸ਼ਿਤ ਕੀਤਾ, 39 ਸਾਲ ਦਾ ਹੋ ਗਿਆ ਹੈ। ਉਸ ਦੇ ਜਨਮ ਦਿਨ 'ਤੇ ਉਸ ਦੀ ਮਚ-ਅਵੇਟਿਡ ਫਿਲਮ ‘ਟੋਕਸਿਕ : ਏ ਫੇਅਰੀ ਫਾਰ ਗ੍ਰੋਨ-ਅਪਸ’ ਨਾਲ ‘ਬਰਥ-ਡੇਅ ਪੀਕ’ ਵੀਡੀਓ ਦੇ ਰੂਪ ਵਿਚ ਇਕ ਤੋਹਫ਼ਾ ਆਇਆ।
ਇਹ ਖ਼ਬਰ ਵੀ ਪੜ੍ਹੋ - ਗੰਭੀਰ ਬੀਮਾਰੀ ਦੇ ਹੋ ਸਕਦੇ ਨੇ ਸੰਕੇਤ, ਜੇਕਰ ਵਾਰ-ਵਾਰ ਸਰੀਰ ਦੇ ਇਨ੍ਹਾਂ ਹਿੱਸਿਆਂ 'ਚ ਹੁੰਦੈ ਦਰਦ
‘ਬਰਥ-ਡੇਅ ਪੀਕ’ ’ਚ ਯਸ਼ ਇਕ ਸਫੇਦ ਸੂਟ, ਫੇਡੋਰਾ ਅਤੇ ਹੱਥ ਵਿਚ ਇਕ ਸਿਗਾਰ ਫੜੀ ਬਹੁਤ ਸ਼ਾਨ ਨਾਲ ਐਂਟਰੀ ਕਰਦਾ ਹੈ। ਕਲੱਬ ਦਾ ਗਰਮ ਮਾਹੌਲ ਜਿਸ ਵਿਚ ਚਮਕ-ਦਮਕ, ਭੋਗ-ਵਿਲਾਸ ਤੇ ਇਕ ਗੁਨਾਹਗਾਰ ਸ਼ਾਮ ਦੀ ਧੜਕਨ ਹੈ, ਇਸ ‘ਏ ਫੇਅਰੀ ਫਾਰ ਗ੍ਰੋਨ-ਅਪਸ’ ਲਈ ਮੰਚ ਕਰਦੇ ਹਨ। ਜਿਵੇਂ ਹੀ ਯਸ਼ ਜਲਵੇ ਦਿਖਾਉਂਦਾ ਹੈ , ਹਰ ਅੱਖ ਉਸ ’ਤੇ ਹੀ ਟਿਕੀ ਜਾਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।