ਕੰਗਨਾ ਦਾ ਸਮਰਥਨ ਕਰਨਾ ਇਸ ਅਦਾਕਾਰ ਨੂੰ ਪਿਆ ਮਹਿੰਗਾ, ਸ਼ਿਵ ਸੈਨਾ ਦੇ ਵਰਕਰਾਂ ਨੇ ਕੀਤੀ ਕੁੱਟਮਾਰ (ਵੀਡੀਓ)

12/28/2020 4:40:54 PM

ਮੁੰਬਈ (ਬਿਊਰੋ) : ਮਸ਼ਹੂਰ ਰੇਡੀਓ ਜੌਕੀ ਅਤੇ ਅਭਿਨੇਤਾ ਆਰ. ਜੇ. ਪ੍ਰੀਤਮ ਸਿੰਘ ਨੇ ਸ਼ਿਵਸੈਨਾ ਨੇਤਾ ’ਤੇ ਕੁੱਟਮਾਰ ਤੇ ਉਸ ਦੀ ਦੁਕਾਨ ’ਚ ਭੰਨਤੋੜ ਕਰਨ ਦਾ ਦੋਸ਼ ਲਾਇਆ ਹੈ। ਉਸ ਦਾ ਕਹਿਣਾ ਹੈ ਕਿ ਨਾਗਪੁਰ ’ਚ ਇਕ ਸ਼ਿਵਸੈਨਾ ਦੇ ਵਰਕਰ ਨੇ ਮੇਰੇ, ਮੇਰੇ ਮਾਤਾ-ਪਿਤਾ ਤੇ ਭੈਣ ’ਤੇ ਹਮਲਾ ਕਰਨ ਤੇ ਦੁਕਾਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਪ੍ਰੀਤਮ ਸਿੰਘ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਮੈਂ ਕੰਗਨਾ ਰਣੌਤ ਦਾ ਸਮਰਥਨ ਕੀਤਾ। ਪ੍ਰੀਤਮ ਸਿੰਘ ਨੇ ਕਿਹਾ ਕਿ ਕਰਨ ਤੁਲੀ ਨਾਮਕ ਸ਼ਿਵਸੈਨਾ ਨੇਤਾ ਨੇ ਮੇਰੇ ਵਲੋਂ ਕੰਗਨਾ ਰਣੌਤ ਦਾ ਸਮਰਥਨ ਕਰਨ ਦੇ ਚੱਕਰ ’ਚ ਹਮਲਾ ਕੀਤਾ ਹੈ। ਪ੍ਰੀਤਮ ਨੇ ਖ਼ੁਦ ’ਤੇ ਹੋਏ ਹਮਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਟਵੀਟਸ ਕੀਤੇ ਹਨ ਅਤੇ ਇਸ ਸਬੰਧ ’ਚ ਮੁੱਖ ਮੰਤਰੀ ਉਧਵ ਠਾਕਰੇ ਅਤੇ ਵਿਰੋਧੀ ਨੇਤਾ ਦੇਵੇਂਦਰ ਫੜਣਵੀਸ ਤੋਂ ਵੀ ਮਦਦ ਮੰਗੀ ਹੈ। 

ਕੰਗਨਾ ਦਾ ਸਮਰਥਨ ਕਰਨ ’ਤੇ ਹੋਈ ਕੁੱਟਮਾਰ
ਪ੍ਰੀਤਮ ਸਿੰਘ ਨੇ ਕੁੱਟਮਾਰ ਕਰਨ ਵਾਲੇ ਦੋਸ਼ੀ ਦੀ ਤਸਵੀਰ ਵੀ ਟਵਿੱਟਰ ’ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਇਹ ਉਹ ਦੋਸ਼ੀ ਹੈ, ਜਿਸ ਨੇ ਮੇਰੀ ਦੁਕਾਨ ’ਚ ਭੰਨਤੋੜ ਕੀਤੀ। ਮੈਨੂੰ ਤੇ ਮੇਰੇ ਪਰਿਵਾਰ ਨੂੰ ਸਾਰਿਆਂ ਸਾਹਮਣੇ ਗਾਲਾਂ ਕੱਢੀਆਂ। ਕਰਨ ਤੁੱਲੀ ਤੇ ਉਸ ਦੇ ਪਾਲਤੂ ਅਮੀਰ ਸੇਠਾਂ ਨੇ ਇਹ ਸਭ ਕੁਝ ਕੀਤਾ। ਮੇਰੀ ਜ਼ਿੰਦਗੀ ਖ਼ਤਰੇ ’ਚ ਹੈ। ਮੈਂ ਪੁਲਸ ’ਚ ਸ਼ਿਕਾਇਤ ਕਰ ਦਿੱਤੀ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਮੈਂ ਕੰਗਨਾ ਰਣੌਤ ਦਾ ਸਮਰਥਨ ਕੀਤਾ ਸੀ।

PunjabKesari

ਦੱਸਣਯੋਗ ਹੈ ਕਿ ਇਹ ਘਟਨਾ 27 ਦਸੰਬਰ ਦੀ ਹੈ। ਪ੍ਰੀਤਮ ਸਿੰਘ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੂੰ ਟੈਗ ਕਰਦਿਆਂ ਇਨਸਾਫ ਦੀ ਮੰਗ ਕੀਤੀ। “ਪਿਆਰੇ ਉਧਵ ਠਾਕਰੇ, ਤੁਹਾਡੇ ਸਥਾਨਕ ਵਰਕਰ, ਜੋ ਕਿ ਨਾਗਪੁਰ ਦੇ ਗੁੰਡਾ ਕਰਨ ਤੁੱਲੀ ਹਨ। ਉਸ ਨੇ ਮੇਰੀ ਦੁਕਾਨ ਦੀ ਭੰਨਤੋੜ ਕੀਤੀ ਅਤੇ ਮੈਨੂੰ ਅਪਸ਼ਬਦ ਕਹੇ।”

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸਣਾ।


sunita

Content Editor

Related News