ਪਿੰਕ ਬਿਕਨੀ ''ਚ ਰਿਆ ਕਪੂਰ ਦਾ ਬੋਲਡ ਅੰਦਾਜ਼, ਪੂਲ ''ਚ ਮਸਤੀ ਕਰਦੀ ਆਈ ਨਜ਼ਰ (ਤਸਵੀਰਾਂ)

Sunday, May 22, 2022 - 03:22 PM (IST)

ਪਿੰਕ ਬਿਕਨੀ ''ਚ ਰਿਆ ਕਪੂਰ ਦਾ ਬੋਲਡ ਅੰਦਾਜ਼, ਪੂਲ ''ਚ ਮਸਤੀ ਕਰਦੀ ਆਈ ਨਜ਼ਰ (ਤਸਵੀਰਾਂ)

ਮੁੰਬਈ- ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਛੋਟੀ ਧੀ ਅਤੇ ਫਿਲਮ ਨਿਰਮਾਤਾ ਰਿਆ ਕਪੂਰ ਲਾਈਮਲਾਈਟ ਤੋਂ ਦੂਰ ਹੀ ਰਹਿੰਦੀ ਹੈ। ਹਾਲਾਂਕਿ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਏ ਦਿਨ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਹੈ। ਬੀਤੇ ਸਾਲ ਅਗਸਤ 'ਚ ਪ੍ਰੇਮੀ ਕਰਨ ਬੁਲਾਨੀ ਨਾਲ ਵਿਆਹ ਰਚਾ ਚੁੱਕੀ ਰਿਆ ਆਪਣੀ ਮੈਰਿਡ ਲਾਈਫ ਨੂੰ ਖੂਬ ਪਸੰਦ ਕਰ ਰਹੀ ਹੈ। ਰਿਆ ਇਨ੍ਹੀਂ ਦਿਨੀਂ ਪਤੀ ਕਰਨ ਨਾਲ ਮਾਲਦੀਵ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਇਸ ਟਰਿੱਪ ਦੀਆਂ ਖੂਬਸੂਰਤ ਤਸਵੀਰਾਂ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਹਨ।

PunjabKesari


ਤਸਵੀਰਾਂ 'ਚ ਰਿਆ ਪੂਲ 'ਚ ਮਸਤੀ ਕਰਦੀ ਦਿਖ ਰਹੀ ਹੈ। ਪਿੰਕ ਬਿਕਨੀ 'ਚ ਰਿਆ ਆਪਣੇ ਕਵਰਸ ਫਲਾਂਟ ਕਰ ਰਹੀ ਹੈ। ਬਲੈਕ ਸ਼ੇਡਸ ਅਤੇ ਖੁੱਲ੍ਹੇ ਵਾਲ ਉਨ੍ਹਾਂ ਦੀ ਲੁਕ ਨੂੰ ਪਰਫੈਕਟ ਬਣਾ ਰਹੇ ਹਨ। ਰਿਆ ਨੇ ਆਪਣੀ ਪੋਸਟ 'ਤੇ ਕੈਪਸ਼ਨ ਦਿੱਤਾ-ਅਣਇੱਛਕ ਇੰਸਟਾ ਪਤੀ। ਇਕ ਤਸਵੀਰ 'ਚ ਰਿਆ ਪੂਲ 'ਚ ਖੜ੍ਹੀ ਨਜ਼ਰ ਆ ਰਹੀ ਹੈ।

PunjabKesari
ਉਧਰ ਦੂਜੀ ਫੋਟੋ 'ਚ ਉਹ ਪਿੱਛੇ ਵੱਲ ਤੈਰਦੀ ਨਜ਼ਰ ਆ ਰਹੀ ਹੈ। ਇੰਸਟਾਗ੍ਰਾਮ ਪੋਸਟ 'ਚ ਰਿਆ ਨੇ ਲਿਖਿਆ-'ਮੈਂ ਐਕਟਿੰਗ ਨੂੰ ਨਿਊਨਤਮ ਰੱਖਿਆ ਹੈ ਕਿਉਂਕਿ ਮੈਂ ਵੱਡਾ ਹੋਣ ਅਤੇ ਆਪਣੇ ਆਪ ਨੂੰ ਸਵੀਕਾਰ ਕਰਨ ਦਾ ਫ਼ੈਸਲਾ ਕੀਤਾ ਹੈ। ਮੈਂ ਪਾਸਤਾ ਖਾਂਦੀ ਹਾਂ ਅਤੇ ਝੂਠ ਨਹੀਂ ਬੋਲ ਸਕਦੀ'।
ਰਿਆ ਕਪੂਰ ਅਨਿਲ ਕਪੂਰ ਦੀ ਦੂਜੀ ਧੀ ਹੈ ਜਿਸ ਨੇ 2010 'ਚ ਰਾਜਸ਼੍ਰੀ ਓਝਾ ਦੀ ਫਿਲਮ 'ਆਇਸ਼ਾ' ਨਾਲ ਫਿਲਮ ਨਿਰਮਾਤਾ ਦੇ ਰੂਪ 'ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਉਨ੍ਹਾਂ ਨੇ 'ਵੀਰੇ ਦੀ ਵੈਡਿੰਗ' ਅਤੇ 'ਖੂਬਸੂਰਤ' ਵਰਗੀਆਂ ਫਿਲਮਾਂ ਬਣਾਈਆਂ ਹਨ। ਇਸ ਤੋਂ ਇਲਾਵਾ ਰਿਆ ਆਪਣੀ ਭੈਣ ਸੋਨਮ ਕਪੂਰ ਦੇ ਨਾਲ ਫੈਸ਼ਨ ਲਾਈਨ Rheson ਦੀ ਮਾਲਕ ਹੈ। 

 
 
 
 
 
 
 
 
 
 
 
 
 
 
 

A post shared by Rhea Kapoor (@rheakapoor)


ਰਿਆ ਨੇ 14 ਅਪ੍ਰੈਲ 2021 ਨੂੰ ਕਰਨ ਬੁਲਾਨੀ ਨਾਲ ਵਿਆਹ ਕੀਤਾ। ਇਹ ਵਿਆਹ ਅਨਿਲ ਕਪੂਰ ਦੇ ਜੁਹੂ ਸਥਿਤ ਘਰ 'ਚ ਹੋਇਆ ਸੀ। ਰਿਆ ਅਤੇ ਕਰਨ ਬੁਲਾਨੀ ਨੇ ਪਰਿਵਾਰ ਅਤੇ ਦੋਸਤਾਂ ਦੇ ਵਿਚਾਲੇ ਸੱਤ ਫੇਰੇ ਲਏ ਸਨ। ਮਹਿਮਾਨਾਂ ਦੀ ਲਿਸਟ 'ਚ ਰਿਆ ਦੇ ਚਚੇਰੇ ਭਰਾ ਅਰਜੁਨ ਕਪੂਰ, ਭੈਣ ਜਾਹਨਵੀ, ਅੰਸ਼ੁਲਾ ਕਪੂਰ, ਖੁਸ਼ੀ ਕਪੂਰ, ਸ਼ਨਾਇਆ ਕਪੂਰ, ਚਾਚਾ-ਚਾਚੀ ਸੰਜੇ ਕਪੂਰ-ਮਹੀਪ ਕਪੂਰ ਅਤੇ ਬੋਨੀ ਕਪੂਰ ਸ਼ਾਮਲ ਸਨ। 


author

Aarti dhillon

Content Editor

Related News