ਰੀਆ ਚੱਕਰਵਰਤੀ ਨੂੰ ਡਾਂਸ ਕਲਾਸ ਦੇ ਬਾਹਰ ਦੇਖਿਆ ਗਿਆ, ਅਦਾਕਾਰਾ ਨੇ ਮੀਡੀਆ ਨੂੰ ਕੀਤਾ ਨਜ਼ਰਅੰਦਾਜ਼

Thursday, Jun 16, 2022 - 06:24 PM (IST)

ਰੀਆ ਚੱਕਰਵਰਤੀ ਨੂੰ ਡਾਂਸ ਕਲਾਸ ਦੇ ਬਾਹਰ ਦੇਖਿਆ ਗਿਆ, ਅਦਾਕਾਰਾ ਨੇ ਮੀਡੀਆ ਨੂੰ ਕੀਤਾ ਨਜ਼ਰਅੰਦਾਜ਼

ਮੁੰਬਈ: ਬਾਲੀਵੁੱਡ ਅਦਾਕਾਰਾਂ ਨੂੰ ਅਕਸਰ ਆਪਣੇ ਕਿਸੇ ਨਾ ਕਿਸੇ ਕੰਮ ਲਈ ਸ਼ਹਿਰ ’ਚ ਦੇਖਿਆ ਜਾਂਦਾ ਹੈ। ਇਸ ਦੌਰਾਨ ਉਹ ਜ਼ਿਆਦਾਤਰ ਕੈਜ਼ੂਅਲ ਲੁੱਕ ’ਚ ਨਜ਼ਰ ਆ ਰਹੀ ਹੈ। ਹਾਲ ਹੀ ’ਚ ਅਦਾਕਾਰਾ ਰੀਆ ਚੱਕਰਵਰਤੀ ਨੂੰ ਡਾਂਸ ਕਲਾਸ ਦੇ ਬਾਹਰ ਸਪਾਟ ਕੀਤਾ ਗਿਆ, ਜਿੱਥੇ ਉਸ ਦਾ ਬੇਹੱਦ ਸਾਧਾਰਨ ਲੁੱਕ ਦੇਖਣ ਨੂੰ ਮਿਲਿਆ। ਰੀਆ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ। 

PunjabKesari

ਇਹ  ਵੀ ਪੜ੍ਹੋ : 'ਸਹੁਰਿਆਂ ਦਾ ਪਿੰਡ ਆ ਗਿਆ' ਫ਼ਿਲਮ ’ਚ ਨਜ਼ਰ ਆਵੇਗੀ ਗੁਰਨਾਮ ਅਤੇ ਸਰਗੁਣ ਦੀ ਜੋੜੀ

ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਰੀਆ ਚੱਕਰਵਰਤੀ ਗ੍ਰੇ ਟੌਪ ਅਤੇ ਬਲੈਕ ਸ਼ਾਰਟ ’ਚ ਸਧਾਰਨ ਅਤੇ ਬੋਲਡ ਲੱਗ ਰਹੀ ਸੀ।

PunjabKesari

ਇਹ  ਵੀ ਪੜ੍ਹੋ : ਨੇਹਾ ਕੱਕੜ ਨੇ ਕਰਵਾਇਆ ਅਜਿਹਾ ਫ਼ੋਟੋਸ਼ੂਟ, ਦੇਖ ਕੇ ਹੋ ਜਾਓਗੇ ਦੀਵਾਨੇ

ਇਸ ਦੇ ਨਾਲ ਰੀਆ ਨੇ ਵਾਲਾਂ ਦੀ ਹਾਈ ਪੋਨੀ ਅਤੇ ਸਪੋਰਟਸ ਸ਼ੂਜ਼ ਨਾਲ ਲੁੱਕ ਨੂੰ ਪੂਰਾ ਕੀਤਾ। ਉਹ ਆਪਣੇ ਹੱਥ ’ਚ ਪਾਣੀ ਦੀ ਬੋਤਲ ਲੈ ਕੇ ਆਪਣੇ ਧਿਆਨ ’ਚ ਕਾਰ ਵੱਲ ਵਧ ਰਹੀ ਹੈ।

PunjabKesari

ਤੁਹਾਨੂੰ ਦੱਸ ਦੇਈਏ ਕਿ ਰੀਆ ਚੱਕਰਵਰਤੀ ਦੇ ਕਥਿਤ ਬੁਆਏਫ੍ਰੈਂਡ ਸੁਸ਼ਾਂਤ ਸਿੰਘ ਰਾਜਪੂਤ ਦੇ ਡਰੱਗਜ਼ ਮਾਮਲੇ ਨੂੰ ਲੈ ਕੇ ਕਾਫ਼ੀ ਵਿਵਾਦਾਂ 'ਚ ਆ ਗਈ ਸੀ। ਉਸ ਨੂੰ ਇਕ ਮਹੀਨੇ ਦੀ ਜੇਲ੍ਹ ਵੀ ਕੱਟਣੀ ਪਈ ਸੀ। ਹਾਲਾਂਕਿ ਅਦਾਕਾਰਾ ਅਜੇ ਵੀ ਸੁਸ਼ਾਂਤ ਨੂੰ ਭੁੱਲੀ ਨਹੀਂ ਹੈ। ਬੀਤੇ ਦਿਨ ਰੀਆ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਮਰਹੂਮ ਅਦਾਕਾਰ ਦੀ ਬਰਸੀ ’ਤੇ ਉਸ ਨੂੰ ਯਾਦ ਕੀਤਾ ਸੀ।

PunjabKesari


author

Anuradha

Content Editor

Related News