ਸ਼ੂਟਿੰਗ ਦੌਰਾਨ 16 ਦਿਨਾਂ ਤੱਕ ਵਾਲ ਧੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ : ਰਿਤਿਕਾ ਸਿੰਘ

Thursday, Feb 23, 2023 - 06:21 PM (IST)

ਸ਼ੂਟਿੰਗ ਦੌਰਾਨ 16 ਦਿਨਾਂ ਤੱਕ ਵਾਲ ਧੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ : ਰਿਤਿਕਾ ਸਿੰਘ

ਮੁੰਬਈ (ਬਿਊਰੋ) : ਰਿਤਿਕਾ ਸਿੰਘ ਦੀ ਆਉਣ ਵਾਲੀ ਥ੍ਰਿਲਰ ‘ਇਨ ਕਾਰ’ ਦੇ ਰੋਮਾਂਚਕ ਤੇ ਦਿਲਚਸਪ ਟਰੇਲਰ ਨੇ ਦਰਸ਼ਕਾਂ ’ਚ ਕਾਫ਼ੀ ਹਲਚਲ ਮਚਾ ਦਿੱਤੀ ਹੈ, ਜਿਸ ਨਾਲ ਲੋਕਾਂ ’ਚ ਇਹ ਜਾਣਨ ਲਈ ਉਤਸੁਕਤਾ ਪੈਦਾ ਹੋ ਗਈ ਹੈ ਕਿ ਰਿਤਿਕਾ ਸਿੰਘ ਉਰਫ ਸਾਕਸ਼ੀ ਗੁਲਾਟੀ ਨਾਲ ਕੀ ਹੋਇਆ ਹੈ। ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ, ‘ਇਨ ਕਾਰ’ ’ਚ ਇਕ ਰੋਂਗਟੇ ਖੜ੍ਹੇ ਕਰਨ ਵਾਲੀ ਕਹਾਣੀ ਹੈ ਜੋ ਤੁਹਾਨੂੰ ਅੰਤ ਤੱਕ ਜੋੜੀ ਰੱਖੇਗੀ। ਫ਼ਿਲਮ ’ਚ ਰਿਤਿਕਾ ਸਿੰਘ ਦੇ ਨਾਲ ਮਨੀਸ਼ ਝਾਂਝੋਲੀਆ, ਸੰਦੀਪ ਗੋਇਤ, ਸੁਨੀਲ ਸੋਨੀ ਤੇ ਗਿਆਨ ਪ੍ਰਕਾਸ਼ ਮੁੱਖ ਭੂਮਿਕਾਵਾਂ ’ਚ ਹਨ। 

ਇਹ ਖ਼ਬਰ ਵੀ ਪੜ੍ਹੋ : ਗੁਰਲੇਜ ਅਖ਼ਤਰ ਦੇ ਘਰ ਲਿਆ ਧੀ ਨੇ ਜਨਮ, ਤਸਵੀਰ ਸਾਂਝੀ ਕਰ ਬਿਆਨ ਕੀਤੀ ਖ਼ੁਸ਼ੀ

ਰਿਤਿਕਾ ਸਿੰਘ ਨੂੰ ਫ਼ਿਲਮ ਦੀ ਸ਼ੂਟਿੰਗ ਦੌਰਾਨ 16 ਦਿਨਾਂ ਤੱਕ ਆਪਣੇ ਵਾਲ ਧੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਤੇ ਇਸ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ ਕਿ ਹਰਸ਼ਵਰਧਨ ਸਰ ਤੇ ਮੈਂ ਸ਼ੂਟਿੰਗ ਦੇ ਕੁਝ ਹਿੱਸਿਆਂ ਦੌਰਾਨ ਆਪਣੇ ਵਾਲ ਨਾ ਧੋਣ ਦਾ ਫੈਸਲਾ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ, 3 ਮਿੰਟਾਂ ’ਚ ਕਲਿੱਕ ਕੀਤੀਆਂ 184 ਸੈਲਫੀਜ਼

ਹਰਸ਼ਵਰਧਨ ਦੁਆਰਾ ਨਿਰਦੇਸ਼ਿਤ ਤੇ ਲਿਖੀ ਗਈ, ਇਨਬਾਕਸ ਪਿਕਚਰਜ਼ ਦੁਆਰਾ ਪੇਸ਼ ਕੀਤੀ ਗਈ ਤੇ ਅੰਜੁਮ ਕੁਰੈਸ਼ੀ ਤੇ ਸਾਜਿਦ ਕੁਰੈਸ਼ੀ ਦੁਆਰਾ ਨਿਰਮਿਤ, ਇਹ ਫਿਲਮ 3 ਮਾਰਚ ਨੂੰ ਹਿੰਦੀ, ਤੇਲਗੂ, ਤਾਮਿਲ, ਕੰਨੜ ਤੇ ਮਲਿਆਲਮ ’ਚ ਸਿਨੇਮਾਘਰਾਂ ’ਚ ਆਉਣ ਲਈ ਤਿਆਰ ਹੈ।

ਨੋਟ -  ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News