ਰਿਤਿਕਾ ਸਿੰਘ ਦੀ ਫ਼ਿਲਮ ‘ਇਨਕਾਰ’ ਦਾ ਫਸਟ ਲੁੱਕ ਹੋਇਆ ਜਾਰੀ
Friday, Feb 17, 2023 - 05:33 PM (IST)
ਮੁੰਬਈ (ਬਿਊਰੋ) - ਨੈਸ਼ਨਲ ਐਵਾਰਡ ਜੇਤੂ ਅਦਾਕਾਰਾ ਰਿਤਿਕਾ ਸਿੰਘ ਦੀ ਆਉਣ ਵਾਲੀ ਥ੍ਰਿਲਰ ਫ਼ਿਲਮ ‘ਇਨਕਾਰ’ ਦਾ ਪਹਿਲਾ ਪੋਸਟਰ ਅੱਜ ਮੇਕਰਸ ਦੁਆਰਾ ਰਿਲੀਜ਼ ਕੀਤਾ ਗਿਆ। ਇਹ ਫ਼ਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਅਤੇ ਇਕ ਕਾਲਜ ਵਿਦਿਆਰਥਣ ਦੇ ਸਫ਼ਰ ’ਤੇ ਆਧਾਰਿਤ ਹੈ।
ਇਹ ਖ਼ਬਰ ਵੀ ਪੜ੍ਹੋ - ਬੁਰਜ ਖਲੀਫਾ 'ਤੇ ਦਿਖਾਇਆ ਗਿਆ ਫ਼ਿਲਮ 'ਸ਼ਹਿਜ਼ਾਦਾ' ਦਾ ਟਰੇਲਰ , ਕਾਰਤਿਕ ਬੋਲੇ- ਫੁੱਲ ਸ਼ਹਿਜ਼ਾਦੇ ਵਾਲੀ ਫੀਲ
ਲਾਂਚ ਦੇ ਦਿਲਚਸਪ ਪੋਸਟਰ ’ਚ ਰਿਤਿਕਾ ਸਿੰਘ, ਮਨੀਸ਼ ਝੰਜੋਲੀਆ, ਸੰਦੀਪ ਗੋਇਤ, ਸੁਨੀਲ ਸੋਨੀ ਤੇ ਗਿਆਨ ਪ੍ਰਕਾਸ਼ ਸ਼ਾਮਲ ਹਨ। ਹਰਸ਼ਵਰਧਨ, ਇਨਬਾਕਸ ਪਿਕਚਰਜ਼ ਦੁਆਰਾ ਨਿਰਦੇਸ਼ਿਤ ਤੇ ਲਿਖੀ ਗਈ ਤੇ ਅੰਜੁਮ ਕੁਰੈਸ਼ੀ ਤੇ ਸਾਜਿਦ ਕੁਰੈਸ਼ੀ ਦੁਆਰਾ ਨਿਰਮਿਤ, ਇਹ ਫ਼ਿਲਮ 3 ਮਾਰਚ ਨੂੰ ਹਿੰਦੀ, ਤੇਲਗੂ, ਤਾਮਿਲ, ਕੰਨੜ ਤੇ ਮਲਿਆਲਮ ’ਚ ਸਿਨੇਮਾਘਰਾਂ ’ਚ ਆਉਣ ਵਾਲੀ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰ ਅਮ੍ਰਿਤਪਾਲ ਛੋਟੂ ਦਾ ਹੋਇਆ ਦਿਹਾਂਤ
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।