ਜਦੋਂ ਰਿਤੇਸ਼ ਆਪਣੀ ਗਰਭਵਤੀ ਪਤਨੀ ਨੂੰ ਲੈਣ ਏਅਰਪੋਰਟ ਪਹੁੰਚੇ, ਹੋਰ ਸਿਤਾਰੇ ਵੀ ਆਏ ਨਜ਼ਰ (pics)
Tuesday, Feb 23, 2016 - 10:55 AM (IST)

ਮੁੰਬਈ : ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਨੂੰ ਬੀਤੇ ਦਿਨੀਂ ਮੁੰਬਈ ਦੇ ਏਅਰਪੋਰਟ ਦੇ ਬਾਹਰ ਦੇਖਿਆ ਗਿਆ। ਅਸਲ ''ਚ ਉਹ ਇਥੇ ਆਪਣੀ ਗਰਭਵਤੀ ਪਤਨੀ ਜੈਨੇਲੀਆ ਨੂੰ ਲੈਣ ਪਹੁੰਚੇ ਸਨ। ਇਸ ਦੌਰਾਨ ਬਲੂ ਪ੍ਰੀਟਿੰਡ ਟੀ-ਸ਼ਰਟ ਅਤੇ ਡੈਨਿਮਸ ''ਚ ਰਿਤੇਸ਼ ਦੇਸ਼ਮੁਖ ਅਤੇ ਰੈੱਡ ਸਲਵਾਰ ਸੂਟ ਦੀ ਲੁੱਕ ''ਚ ਜੈਨੈਲੀਆ ਕਾਫੀ ਖੂਬਸੂਰਤ ਨਜ਼ਰ ਆ ਰਹੇ ਸਨ।
ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ ''ਜੱਗਾ ਜਾਸੂਸ'' ਦਾ ਸ਼ੈਡਿਊਲ ਵਿਚ ਹੀ ਛੱਡ ਕੇ ਕੈਟਰੀਨਾ ਕੈਫ ਬੀਤੀ ਰਾਤ ਥਾਈਲੈਂਡ ਲਈ ਰਵਾਨਾ ਹੋਏ। ਇਸ ਦੌਰਾਨ ਕੈਟਰੀਨਾ ਕੈਫ ਨੇ ਪਾਵਰ-ਪਫ ਗਰਲਜ਼ ਦੀ ਪ੍ਰੀਟਿੰਡ ਟੀ-ਸ਼ਰਟ, ਡੈਨਿਮਸ ਅਤੇ ਗਾਗਲਸ ''ਚ ਨਜ਼ਰ ਆਏ। ਅਦਾਕਾਰਾ ਸੰਨੀ ਲਿਓਨ, ਉਲਵਸ਼ੀ ਰੋਤੇਲਾ, ਪਰਿਨੀਤੀ ਚੋਪੜਾ ਵੀ ਬੀਤੇ ਦਿਨੀਂ ਏਅਰਪੋਰਟ ''ਤੇ ਨਜ਼ਰ ਆਏ। ਅੱਗੇ ਦੇਖੋ ਇਨ੍ਹਾਂ ਸਿਤਾਰਿਆਂ ਦੀਆਂ ਏਅਰਪੋਰਟ ਦੀਆਂ ਖਾਸ ਤਸਵੀਰਾਂ—