ਕਪੂਰਜ਼ ਦੇ 35 ਸਾਲ ਪੁਰਾਣੇ ਬੰਗਲੇ ਦੀ ਜਗ੍ਹਾ ਬਣੇਗੀ 15 ਮੰਜ਼ਿਲੀ ਸ਼ਾਨਦਾਰ ਇਮਾਰਤ

Wednesday, Feb 17, 2016 - 09:23 AM (IST)

ਕਪੂਰਜ਼ ਦੇ 35 ਸਾਲ ਪੁਰਾਣੇ ਬੰਗਲੇ ਦੀ ਜਗ੍ਹਾ ਬਣੇਗੀ 15 ਮੰਜ਼ਿਲੀ ਸ਼ਾਨਦਾਰ ਇਮਾਰਤ

ਮੁੰਬਈ : ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਨੇ ਆਪਣੇ ਬੰਗਲੇ ਕ੍ਰਿਸ਼ਣਾ ਰਾਜ ਨੂੰ ਢਾਹੁਣ ਦਾ ਫੈਸਲਾ ਕੀਤਾ ਹੈ। ਉਹ ਇਸ ਦੀ ਜਗ੍ਹਾ 15 ਮੰਜ਼ਿਲੀ ਇਮਾਰਤ ਬਣਾਉਣ ਬਾਰੇ ਸੋਚ ਰਹੇ ਹਨ। 
ਜਾਣਕਾਰੀ ਅਨੁਸਾਰ ਰਿਸ਼ੀ ਕਪੂਰ ਅਤੇ ਨੀਤੂ ਇਸ ਬੰਗਲੇ ''ਚ 35 ਸਾਲ ਤੋਂ ਰਹਿ ਰਹੇ ਹਨ ਅਤੇ ਸਾਲ 1980 ''ਚ ਇਸ ਬੰਗਲੇ ਨੂੰ ਖਰੀਦਿਆ ਗਿਆ ਸੀ। ਗ੍ਰੇਟਰ ਮੁੰਬਈ ਦੇ ਨਗਰ ਨਿਗਮ ਤੋਂ ਹਰੇਕ ਤਰ੍ਹਾਂ ਦੀ ਅਨੁਮਤੀ ਮਿਲ ਜਾਣ ਤੋਂ ਬਾਅਦ ਇਸ ਬੰਗਲੇ ਨੂੰ ਢਾਹਿਆ ਜਾਵੇਗਾ ਅਤੇ ਇਸ ਦੀ ਜਗ੍ਹਾ 15 ਮੰਜ਼ਿਲੀ ਸ਼ਾਨਦਾਰ ਇਮਾਰਤ ਬਣਵਾਈ ਜਾਵੇਗੀ। 
ਜ਼ਿਕਰਯੋਗ ਹੈ ਕਿ ਇਸ ਇਮਾਰਤ ''ਚ ਬੇਸਮੈਂਟ, ਗ੍ਰਾਊਂਡ ਅਤੇ ਪਹਿਲੇ 6ਵੀਂ ਮੰਜ਼ਿਲ ''ਤੇ ਕਾਰ ਪਾਰਕਿੰਗ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਕਪੂਰਜ਼ ਦੇ ਕੋਲ੍ਹ 45 ਤੋਂ ਵੱਧ ਕਾਰਾਂ ਹਨ। ਸੱਤਵੀ ਮੰਜ਼ਿਲ ''ਤੇ 1100 ਅਤੇ 2000 ਵਰਗ ਫੁੱਟ ਦੇ ਦੋ ਫਲੈਟ ਹੋਣਗੇ। ਇਸ ਤਰ੍ਹਾਂ ਅੱਠਵੀਂ ਮੰਜ਼ਿਲ ''ਤੇ ਵੀ ਦੋ ਫਲੈਟ ਬਣਵਾਏ ਜਾਣਗੇ, ਜਿਸ ਦਾ ਘੇਰਾ 1100 ਅਤੇ 930 ਵਰਗ ਫੁੱਟ ਹੋਵੇਗਾ। 9ਵੇਂ, 10ਵੇਂ, ਅਤੇ 11ਵੇਂ ਮੰਜ਼ਿਲ ''ਤੇ 4500 ਵਰਗ ਫੁੱਟ ਦੇ ਟ੍ਰਿਪਲੈਕਸ ਬਣਵਾਏ ਜਾਣਗੇ। ਇਸੀ ਤਰ੍ਹਾਂ 12ਵੇਂ, 13ਵੇਂ ਅਤੇ 14ਵੇਂ ਮੰਜ਼ਿਲ ''ਤੇ ਵੀ ਟ੍ਰਿਪਲੈਕਸ ਬਣਵਾਉਣ ਬਾਰੇ ਅਨੁਮਾਨ ਲਗਾਇਆ ਜਾ ਰਿਹਾ ਹੈ। ਇਸ ਬਿਲਡਿੰਗ ਦੇ ਟੈਰੇੱਸ ''ਤੇ ਓਪਨ ਸਵੀਮਿੰਗ ਪੂਲ ਅਤੇ ਇਕ ਬੈਠਕ ਬਣਵਾਉਣ ਦੀ ਤਿਆਰੀ ਚੱਲ ਰਹੀ ਹੈ।


Related News