ਆਸਟ੍ਰੇਲੀਆ 'ਚ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਮਗਰੋਂ ਹੁਣ ਭਾਰਤ 'ਚ ਵੀ ਉੱਠੀ ਮੰਗ, ਇਸ ਅਦਾਕਾਰ ਨੇ ਚੁੱਕੀ ਆਵਾਜ਼

Thursday, Dec 11, 2025 - 01:34 PM (IST)

ਆਸਟ੍ਰੇਲੀਆ 'ਚ ਬੱਚਿਆਂ ਲਈ ਸੋਸ਼ਲ ਮੀਡੀਆ ਬੈਨ ਮਗਰੋਂ ਹੁਣ ਭਾਰਤ 'ਚ ਵੀ ਉੱਠੀ ਮੰਗ, ਇਸ ਅਦਾਕਾਰ ਨੇ ਚੁੱਕੀ ਆਵਾਜ਼

ਜਲੰਧਰ/ਐਂਟਰਟੇਨਮੈਂਟ ਡੈਸਕ- ਆਸਟ੍ਰੇਲੀਆ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਗਾਉਣ ਤੋਂ ਬਾਅਦ, ਅਦਾਕਾਰ ਸੋਨੂ ਸੂਦ ਨੇ ਭਾਰਤ ਨੂੰ ਵੀ ਇਸੇ ਤਰ੍ਹਾਂ ਦਾ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਸੋਨੂ ਸੂਦ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਬੱਚਿਆਂ ਨੂੰ ਅਸਲ ਬਚਪਨ, ਮਜ਼ਬੂਤ ਪਰਿਵਾਰਕ ਰਿਸ਼ਤੇ ਅਤੇ ਸਕ੍ਰੀਨ ਦੀ ਲਤ ਤੋਂ ਆਜ਼ਾਦੀ ਮਿਲਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਕਦੇ ਸਲਮਾਨ ਲਈ 'ਪਾਗਲ' ਬਣੀ ਸੀ ਇਹ ਅਦਾਕਾਰਾ ! ਲਾਈਮਲਾਈਟ ਤੋਂ ਦੂਰ ਹੁਣ ਇਸ ਕੰਮ 'ਚ ਅਜ਼ਮਾ ਰਹੀ ਹੱਥ

PunjabKesari

ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਰਗੇ ਦੇਸ਼ ਸੋਸ਼ਲ ਮੀਡੀਆ ਦੇ ਨੁਕਸਾਨ ਨੂੰ ਸਮਝਦੇ ਹੋਏ ਸਖ਼ਤ ਨੀਤੀਆਂ ਬਣਾ ਰਹੇ ਹਨ, ਇਸ ਲਈ ਭਾਰਤ ਨੂੰ ਵੀ ਸਮੇਂ ਦੇ ਨਾਲ ਕਦਮ ਮਿਲਾਉਣੇ ਚਾਹੀਦੇ ਹਨ। ਅਦਾਕਾਰ ਮੁਤਾਬਕ, ਵੱਧਦੀ ਸਕ੍ਰੀਨ ਲਤ ਬੱਚਿਆਂ ਦੀ ਮਾਨਸਿਕ ਅਤੇ ਸਮਾਜਿਕ ਸਿਹਤ ਲਈ ਵੱਡਾ ਖ਼ਤਰਾ ਬਣ ਰਹੀ ਹੈ।

ਇਹ ਵੀ ਪੜ੍ਹੋ: ਹੁਣ ਕੋਈ ਵੀ ਲੈ ਸਕੇਗਾ ਅਮਰੀਕਾ ਦੀ ਨਾਗਰਿਕਤਾ ! ਟਰੰਪ ਨੇ ਲਾਂਚ ਕੀਤਾ 'ਗੋਲਡ ਕਾਰਡ'

ਸੋਨੂ ਸੂਦ ਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਪਹਿਲਾਂ ਹੀ ਦੇਸ਼ ਦੇ ਭਵਿੱਖ ਲਈ ਕਈ ਵੱਡੇ ਫ਼ੈਸਲੇ ਲੈ ਚੁੱਕੀ ਹੈ, ਅਤੇ ਜੇ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਲਗਾਈ ਜਾਂਦੀ ਹੈ ਤਾਂ ਇਹ ਇਕ ਹੋਰ ਮਜ਼ਬੂਤ ਉਦਾਹਰਣ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਬੱਚਿਆਂ ਦੀ ਰੱਖਿਆ ਕਰਨ ਨਾਲ ਕੱਲ੍ਹ ਲਈ ਬਿਹਤਰ ਭਾਰਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਦਾ ਇਹ ਬਿਆਨ ਹੁਣ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਦੀ AI ਅਸ਼ਲੀਲ ਤਸਵੀਰ ਵਾਇਰਲ! ਬੱਚਿਆਂ ਨੂੰ ਵੀ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ


author

cherry

Content Editor

Related News