ਲਵ ਫਿਲਮਸ ਨੇ ਸ਼ੇਅਰ ਕੀਤੇ ‘ਵਧ-2’ ਦੇ ਨਵੇਂ ਪੋਸਟਰਜ਼

Wednesday, Dec 10, 2025 - 09:58 AM (IST)

ਲਵ ਫਿਲਮਸ ਨੇ ਸ਼ੇਅਰ ਕੀਤੇ ‘ਵਧ-2’ ਦੇ ਨਵੇਂ ਪੋਸਟਰਜ਼

ਮੁੰਬਈ- ਸੰਜੇ ਮਿਸ਼ਰਾ ਅਤੇ ਨੀਨਾ ਗੁਪਤਾ ਸਟਾਰਰ ‘ਵਧ-2’ ਜਿਸ ਨੂੰ ਜਸਪਾਲ ਸਿੰਘ ਸੰਧੂ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ, 2026 ਦੀਆਂ ਸਭ ਤੋਂ ਚਰਚਿਤ ਫਿਲਮਾਂ ਵਿਚ ਤੇਜ਼ੀ ਨਾਲ ਜਗ੍ਹਾ ਬਣਾ ਰਹੀ ਹੈ। ਲਵ ਰੰਜਨ ਅਤੇ ਅੰਕੁਰ ਗਰਗ ਦੀ ਲਵ ਫਿਲਮਸ ਦੇ ਬੈਨਰ ਹੇਠ ਬਣੀ ਇਹ ਸਪ੍ਰਿਚੁਅਲ ਸੀਕਵਲ ‘ਵਧ’ ਦੀ ਆਤਮਾ ਨੂੰ ਬਰਕਰਾਰ ਰਖਦੇ ਹੋਏ ਇਕ ਨਵੀਂ ਕਹਾਣੀ ਵਿਚ ਇਸ ਦਿੱਗਜ ਕਲਾਕਾਰਾਂ ਨੂੰ ਨਵੇਂ ਕਿਰਦਾਰਾਂ ਵਿਚ ਪੇਸ਼ ਕਰਦੀ ਹੈ। ਪੋਸਟਰ ਸ਼ੇਅਰ ਕਰਦੇ ਹੋਏ ਮੇਕਰਸ ਨੇ ਕੈਪਸ਼ਨ ਵਿਚ ਲਿਖਿਆ, “ਕਦੇ-ਕਦੇ ਜੋ ਦਿਸ ਦਾ ਹੈ, ਉਹ ਪੂਰਾ ਸੱਚ ਨਹੀਂ ਹੁੰਦਾ! #ਵਧ-2 ਸਿਨੇਮਾਘਰਾਂ ਵਿਚ 6 ਫਰਵਰੀ 2026 ਤੋਂ...।

ਫਿਲਮ ਦੀ ਰਿਲੀਜ਼ ਵਿਚ ਹੁਣ ਸਿਰਫ ਦੋ ਮਹੀਨੇ ਬਚੇ ਹਨ ਅਤੇ ਇਸ ਦੌਰਾਨ ਮੇਕਰਸ ਨੇ ‘ਵਧ-2’ ਦੇ ਨਵੇਂ ਪੋਸਟਰਜ਼ ਜਾਰੀ ਕਰ ਕੇ ਬੇਸਬਰੀ ਹੋਰ ਵਧਾ ਦਿੱਤੀ ਹੈ, ਜੋ ਦਰਸ਼ਕਾਂ ਲਈ ਇਕ ਖਾਸ ਤੋਹਫਾ ਬਣ ਕੇ ਆਏ ਹਨ। ਦਮਦਾਰ ਲੀਡ ਜੋਡ਼ੀ ਨੂੰ ਦਰਸਾਉਂਦੇ ਇਨ੍ਹਾਂ ਆਕਰਸ਼ਕ ਪੋਸਟਰਜ਼ ਨੇ ਦਰਸ਼ਕਾਂ ਨੂੰ ਇਕ ਪ੍ਰਭਾਵਸ਼ਾਲੀ ਸਿਨੇਮਾਈ ਅਨੁਭਵ ਦਾ ਅਹਿਸਾਸ ਪਹਿਲਾਂ ਤੋਂ ਹੀ ਕਰਵਾ ਦਿੱਤਾ ਹੈ। ਉੱਥੇ ਹੀ, ‘ਵਧ-2’ ਨੂੰ 56ਵੇਂ ਆਈ.ਐੱਫ.ਐੱਫ.ਆਈ. 2025 ਵਿਚ ਦਿਖਾਏ ਜਾਣ ਤੋਂਂ ਬਾਅਦ ਹੀ ਖੂਬ ਪ੍ਰਸ਼ੰਸਾ ਮਿਲ ਰਹੀ ਹੈ।


author

cherry

Content Editor

Related News