ਅਦਾਕਾਰਾ ਰਿਮੀ ਸੇਨ ਨੇ ਇਸ ਕੰਪਨੀ 'ਤੇ ਠੋਕਿਆ 50 ਕਰੋੜ ਦਾ ਮੁਕੱਦਮਾ, ਜਾਣੋ ਪੂਰਾ ਮਾਮਲਾ
Friday, Aug 30, 2024 - 05:18 PM (IST)
ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਭਿਨੇਤਰੀ ਰਿਮੀ ਸੇਨ ਕਥਿਤ ਤੌਰ 'ਤੇ ਇਸ ਸਮੇਂ ਆਪਣੀ ਲਗਜ਼ਰੀ SUV 'ਚ ਆਉਣ ਵਾਲੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਕਾਰ ਬਣਾਉਣ ਵਾਲੀ ਕੰਪਨੀ ਲੈਂਡ ਰੋਵਰ ਦੇ ਖ਼ਿਲਾਫ਼ 50 ਕਰੋੜ ਰੁਪਏ ਦਾ ਮੁਕੱਦਮਾ ਦਾਇਰ ਕੀਤਾ ਹੈ।
ਰਿਪੋਰਟਾਂ ਮੁਤਾਬਕ, ਰਿਮੀ ਸੇਨ ਨੇ ਸਾਲ 2020 'ਚ 92 ਲੱਖ ਰੁਪਏ 'ਚ ਲੈਂਡ ਰੋਵਰ ਲਗਜ਼ਰੀ SUV ਖਰੀਦੀ ਸੀ। ਹੁਣ ਇਸ SUV ਦੇ ਸਨਰੂਫ, ਸਾਊਂਡ ਸਿਸਟਮ, ਸਕਰੀਨ ਅਤੇ ਰਿਅਰ-ਐਂਡ ਕੈਮਰੇ 'ਚ ਕਈ ਤਕਨੀਕੀ ਖਾਮੀਆਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਅਦਾਕਾਰਾ ਨੇ ਕੰਪਨੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਆਪਣੀ ਸ਼ਿਕਾਇਤ 'ਚ ਰਿਮੀ ਸੇਨ ਨੇ ਲੈਂਡ ਰੋਵਰ 'ਤੇ ਕਾਰ ਨਾਲ ਸਬੰਧਤ ਮੁਰੰਮਤ ਨੂੰ ਲੈ ਕੇ ਮਾਨਸਿਕ ਪਰੇਸ਼ਾਨੀ ਦਾ ਆਰੋਪ ਲਗਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਇਹ ਕਾਰ ਸਤੀਸ਼ ਮੋਟਰਜ਼ ਪ੍ਰਾਈਵੇਟ ਲਿਮਟਿਡ ਤੋਂ ਖਰੀਦੀ ਸੀ, ਜੋ ਜੈਗੁਆਰ ਲੈਂਡ ਰੋਵਰ ਦਾ ਅਧਿਕਾਰਤ ਡੀਲਰ ਹੈ। ਹਾਲਾਂਕਿ, ਜਦੋਂ ਉਸ ਨੇ ਇਹ SUV ਖਰੀਦੀ ਸੀ, ਉਸ ਤੋਂ ਬਾਅਦ ਕੋਵਿਡ-19 ਮਹਾਂਮਾਰੀ ਦੇ ਕਾਰਨ ਲੌਕਡਾਊਨ ਲੱਗ ਗਿਆ ਸੀ, ਜਿਸ ਕਾਰਨ ਉਸ ਨੇ ਕਾਰ ਦੀ ਜ਼ਿਆਦਾ ਵਰਤੋਂ ਨਹੀਂ ਕੀਤੀ। ਹੁਣ ਜਦੋਂ ਉਹ ਇਸ ਦੀ ਵਰਤੋਂ ਕਰ ਰਹੀ ਹੈ, ਉਸ ਨੂੰ ਕਥਿਤ ਤੌਰ 'ਤੇ ਕਾਰ ਨਾਲ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਅਸ਼ਲੀਲ ਵੀਡੀਓ ਵਾਇਰਲ, ਸੋਸ਼ਲ ਮੀਡੀਆ 'ਤੇ ਮਚੀ ਤਰਥੱਲੀ
ਖ਼ਬਰਾਂ ਮੁਤਾਬਕ, ਅਭਿਨੇਤਰੀ ਨੇ ਆਪਣੀ ਸ਼ਿਕਾਇਤ 'ਚ ਦਾਅਵਾ ਕੀਤਾ ਹੈ ਕਿ 25 ਅਗਸਤ, 2022 ਨੂੰ ਪਿਛਲੇ ਪਾਸੇ ਵਾਲੇ ਕੈਮਰੇ ਦੀ ਖਰਾਬੀ ਕਾਰਨ ਕਾਰ ਇੱਕ ਖੰਭੇ ਨਾਲ ਟਕਰਾ ਗਈ ਸੀ। ਉਸ ਨੇ ਇਸ ਬਾਰੇ ਡੀਲਰ ਨੂੰ ਵੀ ਸੂਚਿਤ ਕੀਤਾ ਸੀ, ਜਿਸ ਤੋਂ ਬਾਅਦ ਉਸ ਤੋਂ ਸਬੂਤ ਮੰਗੇ ਗਏ। ਅਭਿਨੇਤਰੀ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਕਾਰ 'ਚ ਸਮੱਸਿਆਵਾਂ ਸ਼ੁਰੂ ਹੋ ਗਈਆਂ। ਇਕ ਤੋਂ ਬਾਅਦ ਇਕ ਕਈ ਤਕਨੀਕੀ ਖਾਮੀਆਂ ਸਾਹਮਣੇ ਆਉਣ ਲੱਗੀਆਂ।
ਇਹ ਖ਼ਬਰ ਵੀ ਪੜ੍ਹੋ - 2 ਘੰਟਿਆਂ 'ਚ ਹੀ ਸਿੱਧੂ ਮੂਸੇਵਾਲਾ ਦੇ ਗੀਤ 'Attach'ਨੇ ਤੋੜੇ ਰਿਕਾਰਡ
ਰਿਮੀ ਸੇਨ ਦੁਆਰਾ ਦਾਇਰ ਕਾਨੂੰਨੀ ਨੋਟਿਸ 'ਚ ਦਾਅਵਾ ਕੀਤਾ ਗਿਆ ਹੈ ਕਿ ਅਧਿਕਾਰਤ ਡੀਲਰ ਦੁਆਰਾ ਕਾਰ ਦੇ ਨਿਰਮਾਣ ਅਤੇ ਇਸ ਤੋਂ ਬਾਅਦ ਦੀ ਸੇਵਾ ਅਤੇ ਰੱਖ-ਰਖਾਅ ਦੋਵਾਂ 'ਚ ਨੁਕਸ ਹਨ। ਅਭਿਨੇਤਰੀ ਦਾ ਕਹਿਣਾ ਹੈ ਕਿ ਕਾਰ ਨੂੰ 10 ਤੋਂ ਵੱਧ ਵਾਰ ਮੁਰੰਮਤ ਲਈ ਭੇਜਿਆ ਗਿਆ ਹੈ, ਫਿਰ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ, ਜਿਸ ਕਾਰਨ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਅਤੇ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਭਿਨੇਤਰੀ ਨੇ ਮਾਨਸਿਕ ਪਰੇਸ਼ਾਨੀ ਲਈ 50 ਕਰੋੜ ਰੁਪਏ ਦੇ ਮੁਆਵਜ਼ੇ ਦੇ ਨਾਲ-ਨਾਲ ਕਾਨੂੰਨੀ ਖਰਚਿਆਂ ਲਈ 10 ਲੱਖ ਰੁਪਏ ਦੀ ਵਾਧੂ ਰਕਮ ਦੀ ਮੰਗ ਕੀਤੀ ਹੈ। ਉਸ ਨੇ ਖ਼ਰਾਬ ਕਾਰ ਦੇ ਬਦਲੇ ਪੈਸੇ ਦੇਣ ਦੀ ਵੀ ਮੰਗ ਕੀਤੀ ਹੈ। ਹਾਲਾਂਕਿ ਇਸ ਮਾਮਲੇ 'ਚ ਲੈਂਡ ਰੋਵਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।