ਮਸ਼ਹੂਰ ਹਾਲੀਵੁੱਡ ਗਾਇਕਾ ਰਿਹਾਨਾ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

05/20/2022 10:14:30 AM

ਮੁੰਬਈ (ਬਿਊਰੋ)– ਹਾਲੀਵੁੱਡ ਦੀ ਸੁਪਰਸਟਾਰ ਗਾਇਕਾ ਤੇ ਬਿਲੀਨੇਅਰ ਰਿਹਾਨਾ ਮਾਂ ਬਣ ਗਈ ਹੈ। ਰਿਪੋਰਟ ਮੁਤਾਬਕ ਰਿਹਾਨਾ ਨੇ ਆਪਣੇ ਤੇ ਬੁਆਏਫਰੈਂਡ ਰੌਕੀ ਦੇ ਪਹਿਲੇ ਬੱਚੇ ਨੂੰ 13 ਮਈ ਨੂੰ ਜਨਮ ਦਿੱਤਾ। ਹਾਈ ਫੈਸ਼ਨ ਨਾਲ ਭਰੀ ਪ੍ਰੈਗਨੈਂਸੀ ਤੋਂ ਬਾਅਦ ਰਿਹਾਨਾ ਨੇ ਲਾਸ ਏਂਜਲਸ ’ਚ ਪੁੱਤਰ ਦਾ ਸੁਆਗਤ ਕੀਤਾ। ਇਸ ਖ਼ਬਰ ਦੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਵਿਚਾਲੇ ਖ਼ੁਸ਼ੀ ਦਾ ਮਾਹੌਲ ਹੈ।

ਪੀਪਲ ਮੈਗਜ਼ੀਨ ਨੇ ਵੀ ਰਿਹਾਨਾ ਦੇ ਬੱਚੇ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਰਿਹਾਨਾ ਤੇ ਉਸ ਦੇ ਬੁਆਏਫਰੈਂਡ ਰੌਕੀ ਆਪਣੇ ਬੱਚੇ ਨਾਲ ਘਰ ’ਤੇ ਹਨ। ਰਿਹਾਨਾ ਦੀ ਸਿਹਤ ਠੀਕ ਹੈ। ਉਹ ਤੇ ਰੌਕੀ ਮਾਤਾ-ਪਿਤਾ ਬਣ ਕੇ ਬੇਹੱਦ ਉਤਸ਼ਾਹਿਤ ਹਨ। ਅਜੇ ਕੱਪਲ ਨੇ ਖ਼ੁਦ ਇਸ ਗੱਲ ਦਾ ਐਲਾਨ ਨਹੀਂ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ : ਅੱਜ ਵਿਆਹ ਦੇ ਬੰਧਨ ’ਚ ਬੱਝੇਗੀ ਗਾਇਕਾ ਕਨਿਕਾ ਕਪੂਰ, ਦੇਖੋ ਮਹਿੰਦੀ ਸੈਰੇਮਨੀ ਦੀਆਂ ਖ਼ੂਬਸੂਰਤ ਤਸਵੀਰਾਂ

ਨਾਲ ਹੀ ਬੱਚੇ ਨੂੰ ਲੈ ਕੇ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ। 34 ਸਾਲਾ ਰਿਹਾਨਾ ਨੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਜਨਵਰੀ, 2022 ’ਚ ਇਕ ਫੋਟੋਸ਼ੂਟ ਨਾਲ ਕੀਤਾ ਸੀ। ਇਸ ਫੋਟੋਸ਼ੂਟ ’ਚ ਉਸ ਨਾਲ ਬੁਆਏਫਰੈਂਡ ਰੌਕੀ ਨਜ਼ਰ ਆਏ ਸਨ। ਇਸ਼ ਤੋਂ ਬਾਅਦ ਰਿਹਾਨਾ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਨ ’ਚ ਕੋਈ ਕਸਰ ਨਹੀਂ ਛੱਡ ਰਹੀ ਸੀ।

ਉਸ ਨੇ ਆਪਣੇ ਪ੍ਰੈਗਨੈਂਸੀ ਦੌਰ ’ਚ ਵੀ ਫੈਸ਼ਨ ’ਤੇ ਪੂਰਾ ਧਿਆਨ ਦਿੱਤਾ ਤੇ ਜ਼ਬਰਦਸਤ ਲੁਕਸ ’ਚ ਨਜ਼ਰ ਆਈ। ਰਿਹਾਨਾ ਦੇ ਕਈ ਪ੍ਰੈਗਨੈਂਸੀ ਲੁਕਸ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਸਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News