‘ਜੁੱਗ ਜੁੱਗ ਜੀਓ’ ਫ਼ਿਲਮ 'ਤੇ ਰਿਧੀਮਾ ਕਪੂਰ ਦਾ ਰੀਵਿਊ, ਮਾਂਂ ਨੀਤੂ ਕਪੂਰ ਦੀਆਂ ਕੀਤੀਆਂ ਰੱਜ ਕੇ ਤਾਰੀਫ਼ਾਂ

Monday, Jun 20, 2022 - 02:06 PM (IST)

‘ਜੁੱਗ ਜੁੱਗ ਜੀਓ’ ਫ਼ਿਲਮ 'ਤੇ ਰਿਧੀਮਾ ਕਪੂਰ ਦਾ ਰੀਵਿਊ, ਮਾਂਂ ਨੀਤੂ ਕਪੂਰ ਦੀਆਂ ਕੀਤੀਆਂ ਰੱਜ ਕੇ ਤਾਰੀਫ਼ਾਂ

ਮੁੁੰਬਈ: ਜਦੋਂ ਤੋਂ ‘ਜੁੱਗ ਜੁੱਗ ਜੀਓ’ ਦਾ ਟ੍ਰੇਲਰ ਸਾਹਮਣੇ ਆਇਆ ਹੈ, ਦਰਸ਼ਕ ਇਸ ਫ਼ਿਲਮ ਲੈ ਕੇ ਕਾਫੀ ਉਤਸ਼ਾਹਿਤ ਹਨ। ਪ੍ਰਸ਼ੰਸਕ ਫ਼ਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਵਰੁਣ ਧਵਨ ਅਤੇ ਕਿਆਰਾ ਅਡਵਾਨੀ ਦੀ ਜੋੜੀ ਫ਼ਿਲਮ ’ਚ ਧਮਾਲ ਮਚਾਉਣ ਵਾਲੀ ਹੈ। ਇਸ ਫ਼ਿਲਮ ਨੂੰ ਰਿਲੀਜ਼ ਤੋਂ ਪਹਿਲਾਂ ਹੀ ਦਰਸ਼ਕਾਂ ਤੋਂ ਰੀਵਿਊ ਮਿਲਨੇ ਸ਼ੁਰੂ ਹੋ ਗਏ ਹਨ।

ਇਹ  ਵੀ ਪੜ੍ਹੋ : ਲਾਲ ਜੋੜੇ ’ਚ ਸਜੀ ਸ਼ਹਿਨਾਜ਼ ਗਿੱਲ, ਪਹਿਲੀ ਵਾਰ ਰੈਂਪ ਵਾਕ ਕਰ ਲੁੱਟ ਲਈ ਮਹਿਫ਼ਿਲ

PunjabKesari

ਫ਼ਿਲਮ ਦੇ ਸਾਰੇ ਸਟਾਰ ਪ੍ਰਮੋਸ਼ਨ ’ਚ ਲਗੇ ਹੋਏ ਹਨ। ਇਸ ਦੌਰਾਨ ਨੀਤੂ ਕਪੂਰ ਦੀ ਧੀ ਰਿਧੀਮਾ ਕਪੂਰ ਨੇ ਆਪਣੀ ਮਾਂ ਦੀ ਫ਼ਿਲਮ ‘ਜੁੱਗ ਜੁੱਗ ਜੀਓ’ ਦੇਖੀ ਅਤੇ ਫ਼ਿਲਮ ਦਾ ਇਕ ਰੀਵਿਊ ਵੀ ਲਿਖਿਆ ਹੈ। ਰਿਧੀਮਾ ਨੇ ਦਿਲ ਨੂੰ ਛੂਹ ਲੈਣ ਵਾਲਾ ਨੋਟ ਲਿਖਕੇ ਆਪਣੀ ਮਾਂ ਦੀ ਤਾਰੀਫ਼ ਕੀਤੀ ਹੈ।

PunjabKesari

ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਫ਼ਿਲਮ ‘ਜੁੱਗ ਜੁੱਗ ਜੀਓ’ ਦਾ ਪੋਸਟਰ ਸਾਂਝਾ ਕਰਦੇ ਹੋਏ ਰਿਧੀਮਾ ਨੇ ਲਿਖਿਆ ਕਿ ‘ਤੁਸੀਂ ਸਾਰੇ ਸ਼ਾਨਦਾਰ ਸੀ। ਸ਼ਾਨਦਾਰ ਫ਼ਿਲਮ ਜੁੱਗ ਜੁੱਗ ਜੀਓ। ਮਾਂ ਮੈਨੂੰ ਤੁਹਾਡੇ ’ਤੇ ਮਾਣ ਹੈ।’ ਫ਼ਿਲਮ ’ਚ ਆਪਣੀ ਮਾਂ ਦੀ ਅਦਾਕਾਰੀ ਦੇਖ ਕੇ ਰਿਧੀਮਾ ਬਹੁਤ ਖੁਸ਼ ਹੈ। ਫ਼ਿਲਮ ਦੀ ਤਾਰੀਫ਼ ਨਾਲ ਮਾਂ ’ਤੇ ਪਿਆਰ ਵੀ ਲੁਟਾਇਆ ਹੈ।

ਇਹ  ਵੀ ਪੜ੍ਹੋ : ਗੋਲਡਨ ਡਰੈੱਸ ’ਚ ਮੌਨੀ ਰਾਏ ਨੇ ਦਿਖਾਇਆ ਆਪਣਾ ਅੰਦਾਜ਼, ਟੀ.ਵੀ. ਦੀ ‘ਨਾਗਿਨ’ ਦੇਖ ਕੇ ਹੋਏ ਹੈਰਾਨ

ਫ਼ਿਲਮ ਦੀ ਗੱਲ ਕਰੀਏ ਤਾਂ ਫ਼ਿਲਮ ‘ਜੁੱਗ ਜੁੱਗ ਜੀਓ’ ਪਰਿਵਾਰਕ, ਡਰਾਮਾ, ਮਨੋਰੰਜਨ ਹੈ। ਇਹ ਫ਼ਿਲਮ 24 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਦਰਸ਼ਕਾਂ ’ਚ ਪ੍ਰਸਿੱਧ ਹੋ ਚੁੱਕੀ ਹੈ।


author

Anuradha

Content Editor

Related News