ਵਿਆਹ ਦੀ ਖੁਸ਼ੀ ਨਾਲ ਖਿੜਿਆ ਰਿਚਾ ਚੱਢਾ ਦਾ ਚਿਹਰਾ, ਸ਼ੋਹਰ ਅਲੀ ਫਜ਼ਲ ਨੇ ਕੀਤਾ ਜੰਮ ਕੇ ਡਾਂਸ (ਵੀਡੀਓ)

Saturday, Oct 01, 2022 - 06:04 PM (IST)

ਵਿਆਹ ਦੀ ਖੁਸ਼ੀ ਨਾਲ ਖਿੜਿਆ ਰਿਚਾ ਚੱਢਾ ਦਾ ਚਿਹਰਾ, ਸ਼ੋਹਰ ਅਲੀ ਫਜ਼ਲ ਨੇ ਕੀਤਾ ਜੰਮ ਕੇ ਡਾਂਸ (ਵੀਡੀਓ)

ਮੁੰਬਈ- ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਅਦਾਕਾਰ ਅਲੀ ਫਜ਼ਲ ਲਗਭਗ 2 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਇਸ ਜੋੜੇ ਦੀਆਂ ਪ੍ਰੀ-ਵੈਡਿੰਗ ਰਸਮਾਂ 29 ਸਤੰਬਰ ਨੂੰ ਸ਼ੁਰੂ ਹੋਈਆਂ ਸਨ। ਹਾਲ ਹੀ ’ਚ ਰਿਚਾ-ਅਲੀ ਦੀ ਹਲਦੀ-ਸੰਗੀਤ ਅਤੇ ਕਾਕਟੇਲ ਪਾਰਟੀ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ ਨੂੰ ਦੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਜੋੜਾ ਆਪਣੇ ਵਿਆਹ ਨਾਲ ਜੁੜੇ ਹਰ ਫੰਕਸ਼ਨ ਦਾ ਆਨੰਦ ਲੈ ਰਿਹਾ ਹੈ। 

PunjabKesari

ਸੰਗੀਤ ਸਮਾਰੋਹ
ਰਿਚਾ ਚੱਢਾ ਅਤੇ ਅਲੀ ਫਜ਼ਲ ਦਾ ਵਿਆਹ ਤੋਂ ਪਹਿਲਾਂ ਦਾ ਤਿਉਹਾਰ ਦਿੱਲੀ ’ਚ ਮਨਾਇਆ ਜਾ ਰਿਹਾ ਹੈ। 30 ਸਤੰਬਰ 2022 ਦੀ ਰਾਤ ਨੂੰ ਦਿੱਲੀ ਦੇ ਇਤਿਹਾਸਕ ਸਥਾਨ ‘ਜਿਮਖਾਨਾ’ ਵਿਖੇ ਰਿਚਾ ਚੱਢਾ ਅਤੇ ਅਲੀ ਫਜ਼ਲ ਲਈ ਇਕ ਸੰਗੀਤ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ।

PunjabKesari

ਇਸ ਦੌਰਾਨ ਦੋਹਾਂ ਨੇ ਪਰਿਵਾਰ ਅਤੇ ਦੋਸਤਾਂ ਨਾਲ ਖੂਬ ਮਸਤੀ ਕੀਤੀ ਅਤੇ ਡਾਂਸ ਕੀਤਾ। ਸਮਾਰੋਹ ਦੀ ਇਕ ਵੀਡੀਓ ਸਾਹਮਣੇ ਆਈ ਹੈ ।ਜਿਸ ’ਚ ਦੋਵੇਂ ਡਾਂਸ ਕਰਦੇ ਨਜ਼ਰ ਆ ਰਹੇ ਹਨ।

PunjabKesari

ਇਸ ਜੋੜੇ ਦੇ ਸੰਗੀਤ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਇਹ ਜੋੜਾ ਆਪਣੇ ਪਰਿਵਾਰ ਨਾਲ  ਪੋਜ਼ ਦਿੰਦਾ ਨਜ਼ਰ ਆ ਰਿਹਾ ਹੈ। ਰਿਚਾ ਚੱਢਾ ਪੀਚ ਰੰਗ ਦੇ ਲਹਿੰਗੇ ’ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਉੱਥੇ ਹੀ ਅਲੀ ਸਫੇਦ ਸ਼ੇਰਵਾਨੀ ’ਚ ਕਾਫ਼ੀ ਖੂਬਸੂਰਤ ਲੱਗ ਰਿਹਾ ਸੀ।

 

 

 
 
 
 
 
 
 
 
 
 
 
 
 
 
 
 

A post shared by TulipFazal (@tulipfazal_)

ਹਲਦੀ ਸਮਾਰੋਹ

ਇਸ ਜੋੜੇ ਦੀ ਹਲਦੀ ਦੀ ਇਕ ਤਸਵੀਰ ਵੀ ਸਾਹਮਣੇ ਆਈ ਹੈ ਜਿਸ |ਚ ਰਿਚਾ ਚੱਢਾ ਅਤੇ ਅਲੀ ਫਜ਼ਲ ਫੁੱਲਾਂ ਨਾਲ ਹਲਦੀ ਦੀ ਰਸਮ ਪੂਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵੇਂ ਹੱਥਾਂ ’ਚ ਫੁੱਲ ਫੜ੍ਹ ਕੇ ਇਕ-ਦੂਜੇ ’ਤੇ ਰੱਖ ਰਹੇ ਹਨ। ਤਸਵੀਰ ਤੋਂ ਸਾਫ਼ ਹੈ ਕਿ ਜੋੜੇ ਨੇ ਆਪਣੇ ਇਸ ਖ਼ਾਸ ਪਲਾਂ ਦਾ ਕਾਫ਼ੀ ਆਨੰਦ ਲਿਆ।

PunjabKesari

ਕਾਕਟੇਲ ਪਾਰਟੀ

ਰਿਚਾ ਨੇ ਹਾਲ ਹੀ ’ਚ ਆਪਣੇ ਇੰਸਟਾ ਹੈਂਡਲ ’ਤੇ ਆਪਣੇ ਕਾਕਟੇਲ ਲੁੱਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ’ਚ ਰਿਚਾ ਨੇ ਹੈਵੀ ਵਰਕ ਨਾਲ ਗੋਲਡਨ ਕਲਰ ਦੀ ਸਾੜ੍ਹੀ ਪਾਈ ਹੋਈ ਹੈ। ਦੋਵੇਂ ਇੱਕ ਦੂਜੇ ਨਾਲ ਖੂਬ ਪੋਜ਼ ਦੇ ਰਹੇ ਹਨ।

PunjabKesari

ਖ਼ਬਰਾਂ ਮੁਤਾਬਕ ਇਹ ਜੋੜਾ 6 ਅਕਤੂਬਰ ਨੂੰ ਵਿਆਹ ਦੇ ਬੰਧਨ ’ਚ ਬੱਝ ਜਾਵੇਗਾ। ਅਲੀ ਨੇ 2019 ’ਚ ਰਿਚਾ ਨੂੰ ਪ੍ਰਪੋਜ਼ ਕੀਤਾ ਸੀ। ਦੋਵੇਂ 2020 ’ਚ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਦੀ ਯੋਜਨਾ ਬਣਾ ਰਹੇ ਸਨ, ਪਰ ਕੋਵਿਡ ਮਹਾਂਮਾਰੀ ਦੇ ਕਾਰਨ ਇਸਨੂੰ ਮੁਲਤਵੀ ਕਰਨਾ ਪਿਆ। ਫਿਲਹਾਲ ਅਸੀਂ ਅਲੀ ਅਤੇ ਰਿਚਾ ਦੇ ਵਿਆਹ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।

PunjabKesari


author

Shivani Bassan

Content Editor

Related News