ਰਿਚਾ ਚੱਢਾ ਤੇ ਅਲੀ ਫਜ਼ਲ ਦੀ ਰਿਸੈਪਸ਼ਨ ਪਾਰਟੀ ''ਚ ਲੱਗੀਆਂ ਰੌਣਕਾਂ, ਬਾਲੀਵੁੱਡ ਹਸਤੀਆਂ ਨੇ ਕੀਤੀ ਸ਼ਿਰਕਤ (ਤਸਵੀਰਾਂ)
10/05/2022 11:06:42 AM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਅਤੇ ਅਲੀ ਫਜ਼ਲ ਨੇ ਬੀਤੇ ਦਿਨ ਵਿਆਹ ਕਰਵਾਇਆ, ਜਿਸ ਤੋਂ ਬਾਅਦ ਇਸ ਜੋੜੇ ਨੇ ਮੁੰਬਈ 'ਚ ਇੱਕ ਗ੍ਰੈਂਡ ਰਿਸੈਪਸ਼ਨ ਪਾਰਟੀ ਦਿੱਤੀ। ਉਨ੍ਹਾਂ ਦੀ ਇਸ ਰਿਸੈਪਸ਼ਨ ਪਾਰਟੀ 'ਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਵਿੱਕੀ ਕੌਸ਼ਲ ਵੀ ਇਸ ਜੋੜੇ ਨਾਲ ਪੋਜ਼ ਦਿੰਦੇ ਨਜ਼ਰ ਆਏ।
ਮਿਰਜ਼ਾਪੁਰ ਦੀ ਸਵੀਟੀ ਗੁਪਤਾ ਉਰਫ ਸ਼੍ਰਿਆ ਪਿਲਗਾਂਵਕਰ ਵੀ ਗੁੱਡੂ ਭਈਆ ਦੇ ਰਿਸੈਪਸ਼ਨ 'ਤੇ ਉਨ੍ਹਾਂ ਦੇ ਵਿਆਹ ਦੀ ਵਧਾਈ ਦੇਣ ਲਈ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਪਹੁੰਚੀ। ਸ਼੍ਰਿਆ ਹਲਕੇ ਨੀਲੇ ਰੰਗ ਦੀ ਡਰੈੱਸ 'ਚ ਬੇਹੱਦ ਗਲੈਮਰਸ ਲੱਗ ਰਹੀ ਸੀ।
ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਵੀ ਆਪਣੀ ਪ੍ਰੇਮਿਕਾ ਸਬਾ ਆਜ਼ਾਦ ਨਾਲ ਅਲੀ ਫਜ਼ਲ ਅਤੇ ਰਿਚਾ ਦੇ ਵਿਆਹ ਦੀ ਰਿਸੈਪਸ਼ਨ 'ਤੇ ਪੋਜ਼ ਦਿੰਦੇ ਹੋਏ ਨਜ਼ਰ ਆਏ।
ਮੁੰਬਈ 'ਚ ਹੋਏ ਇਸ ਗ੍ਰੈਂਡ ਰਿਸੈਪਸ਼ਨ 'ਚ ਬੀ-ਟਾਊਨ ਦੇ ਮਸ਼ਹੂਰ ਕਲਾਕਾਰ ਅਤੇ ਅਦਾਕਾਰ ਮਨੋਜ ਵਾਜਪਾਈ ਵੀ ਵਿੱਕੀ ਕੌਸ਼ਲ ਨਾਲ ਪੋਜ਼ ਦਿੰਦੇ ਨਜ਼ਰ ਆਏ।
ਅਦਾਕਾਰ ਆਮਿਰ ਖ਼ਾਨ ਦੀ ਸਾਬਕਾ ਪਤਨੀ ਕਿਰਨ ਰਾਓ ਨੇ ਨੀਲੇ ਰੰਗ ਦੀ ਪਾਰਦਰਸ਼ੀ ਸਾੜ੍ਹੀ 'ਚ ਆਪਣੇ ਗਲੈਮਰਸ ਲੁੱਕ ਨਾਲ ਸਭ ਨੂੰ ਹੈਰਾਨ ਕਰ ਦਿੱਤਾ।
ਰਿਸੈਪਸ਼ਨ 'ਚ ਫ਼ਿਲਮ ਨਿਰਦੇਸ਼ਕ ਕਬੀਰ ਖ਼ਾਨ ਆਪਣੀ ਪਤਨੀ ਨਾਲ ਅਲੀ ਅਤੇ ਰਿਚਾ ਨੂੰ ਉਨ੍ਹਾਂ ਦੇ ਵਿਆਹ ਦੀ ਵਧਾਈ ਦੇਣ ਪਹੁੰਚੇ।
ਫ਼ਿਲਮ 'ਫੁਕਰੇ' ਦੇ ਅਦਾਕਾਰ ਪੁਲਕਿਤ ਸਮਰਾਟ ਅਭਿਨੇਤਰੀ ਕ੍ਰਿਤੀ ਖਰਬੰਦਾ ਨਾਲ ਪਾਰਟੀ 'ਚ ਸ਼ਾਮਲ ਹੋਏ।
ਅਲੀ ਅਤੇ ਰਿਚਾ ਦੇ ਵਿਆਹ ਦੀ ਰਿਸੈਪਸ਼ਨ 'ਚ ਅਦਾਕਾਰਾ ਈਸ਼ਾ ਗੁਪਤਾ ਬੇਹੱਦ ਗਲੈਮਰਸ ਲੁੱਕ 'ਚ ਪਹੁੰਚੀ।
'ਮਿਰਜ਼ਾਪੁਰ' ਦੀ ਗੋਲੂ ਨੂੰ ਵੀ ਰਿਚਾ ਤੇ ਅਲੀ ਦੀ ਵੈਡਿੰਗ ਰਿਸੈਪਸ਼ਨ 'ਚ ਦੇਖਿਆ ਗਿਆ।
ਅਲੀ ਅਤੇ ਰਿਚਾ ਦੇ ਵਿਆਹ ਦੇ ਰਿਸੈਪਸ਼ਨ 'ਚ ਅਦਾਕਾਰ ਵਿਜੇ ਵਰਮਾ ਨੂੰ ਵੀ ਨੀਲੇ ਰੰਗ ਦੇ ਪਹਿਰਾਵੇ 'ਚ ਹੈਂਡਸਮ ਹੰਕ ਦੇ ਰੂਪ 'ਚ ਦੇਖਿਆ ਗਿਆ ਸੀ।
ਅਲੀ ਅਤੇ ਰਿਚਾ ਦੇ ਵਿਆਹ ਦੀ ਰਿਸੈਪਸ਼ਨ 'ਤੇ ਅਦਾਕਾਰਾ ਹੁਮਾ ਕੁਰੈਸ਼ੀ ਅਤੇ ਪਤਰਾਲੇਖਾ ਨੂੰ ਵੀ ਚਿਟ-ਚੈਟ ਕਰਦੇ ਦੇਖਿਆ ਗਿਆ ਸੀ।
'ਫੁਕਰੇ' ਅਦਾਕਾਰ ਮਨਜੋਤ ਸਿੰਘ ਸਰਦਾਰੀ ਲੁੱਕ 'ਚ ਆਪਣੇ ਸਹਿ ਕਲਾਕਾਰਾਂ ਦੇ ਵਿਆਹ ਸਮਾਗਮ 'ਚ ਪੋਜ਼ ਦਿੰਦੇ ਹੋਏ ਨਜ਼ਰ ਆਏ।
Vicky Kaushal
Vivaan Shah
Kalki
Swara Bhasker
Tabu and Vishal Bhardwaj
Karishma Tanna
Divya Dutta