''ਕੈਬਰੇਟ'' ਦੀ ਅਸਲ ਹੀਰੋ ਹੈ ਰਿਚਾ ਚੱਢਾ

Thursday, Feb 11, 2016 - 01:55 PM (IST)

''ਕੈਬਰੇਟ'' ਦੀ ਅਸਲ ਹੀਰੋ ਹੈ ਰਿਚਾ ਚੱਢਾ

ਮੁੰਬਈ- ਫ਼ਿਲਮ ਨਿਰਮਾਤਾ ਪੂਜਾ ਭੱਟ ਨੇ ਦੱਸਿਆ ਹੈ ਕਿ ਫ਼ਿਲਮ ''ਕੈਬਰੇਟ'' ਦੀ ਮੁੱਖ ਅਦਾਕਾਰਾ ਰਿਚਾ ਚੱਢਾ ਇਸ ਫ਼ਿਲਮ ਦੀ ਅਸਲ ਹੀਰੋ ਹੈ। ਪੂਜਾ ਨੇ ਮੰਗਲਵਾਰ ਨੂੰ ਫ਼ਿਲਮ ਦੇ ਸੈੱਟ ''ਤੇ ਕਿਹਾ,''''ਫ਼ਿਲਮ ''ਚ ਰਿਚਾ ਦਾ ਮਜ਼ਬੂਤ ਕਿਰਦਾਰ ਹੈ। ਉਹ ਫ਼ਿਲਮ ਦੀ ਹੀਰੋ ਹੈ। ਉਹ ਫ਼ਿਲਮ ਦੀ ਆਤਮਾ ਅਤੇ ਸਭ ਕੁਝ ਹੈ।'''' ਫ਼ਿਲਮ ਦੇ ਇਕ ਦ੍ਰਿਸ਼ ''ਚ ਸਿਗਰਟ ਪੀਣ ਦੇ ਬਾਅਦ ਰਿਚਾ ਕਥਿਤ ਤੌਰ ''ਤੇ ਬੀਮਾਰ ਹੋ ਗਈ ਸੀ ਕਿਉਂਕਿ ਉਹ ਅਸਲ ਜ਼ਿੰਦਗੀ ''ਚ ਸਿਗਰਟ ਨਹੀਂ ਪੀਂਦੀ ਸੀ।

ਇਸ ਦੇ ਚੱਲਦੇ ਉਸ ਨੂੰ ਕਈ ਦਿਨ ਦੀ ਛੁੱਟੀ ਵੀ ਲੈਣੀ ਪਈ ਸੀ। ਉਸ ਨੇ ਕਿਹਾ,''''ਇਹ ਫ਼ਿਲਮ ਕਿਸੇ ਤੋਂ ਪ੍ਰੇਰਿਤ ਨਹੀਂ ਹੈ। ਇਹ ਫ਼ਿਲਮ ਮਨੋਰੰਜਨ ਜਗਤ ਦੀਆਂ ਹਸਤੀਆਂ ਅਤੇ ਫ਼ਿਲਮ ਉਦਯੋਗ ਦੇ ਕੰਮਕਾਜ ਨਾਲ ਸੰਬੰਧਤ ਘਟਨਾਵਾਂ ''ਤੇ ਆਧਾਰਿਤ ਹੈ। ਇਹ ਫ਼ਿਲਮ ਕਿਸੇ ਦੇ ਜੀਵਨ ਤੋਂ ਪ੍ਰੇਰਿਤ ਨਹੀਂ ਹੈ। ਇਹ ਮੀਡੀਆ ਹੈ ਜੋ ਕਹਿ ਰਿਹਾ ਹੈ ਕਿ ਇਹ ਹੇਲਨ ਨਾਲ ਸੰਬੰਧਤ ਹੈ।''''

ਪੂਜਾ ਨੇ ਇਸ ਤੋਂ ਪਹਿਲਾ ਸੋਸ਼ਲ ਮੀਡੀਆ ''ਤੇ ਫ਼ਿਲਮ ਨਾਲ ਰਿਚਾ ਦਾ ਲੁੱਕ ਵੀ ਸ਼ੇਅਰ ਕੀਤਾ ਸੀ। ਇਸ ਫ਼ਿਲਮ ਨਾਲ ਕ੍ਰਿਕਟਰ ਐੱਸ. ਸ਼੍ਰੀਸੰਤ ਵੀ ਆਪਣੇ ਫ਼ਿਲਮੀ ਕਰਿਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।


author

Anuradha Sharma

News Editor

Related News