ਸੁਸ਼ਾਂਤ ਮਾਮਲਾ: ਮੁੜ CBI ਦੇ ਸਵਾਲਾਂ 'ਚ ਘਿਰੇਗੀ ਰੀਆ ਚੱਕਰਵਰਤੀ

Friday, Aug 28, 2020 - 06:25 PM (IST)

ਸੁਸ਼ਾਂਤ ਮਾਮਲਾ: ਮੁੜ CBI ਦੇ ਸਵਾਲਾਂ 'ਚ ਘਿਰੇਗੀ ਰੀਆ ਚੱਕਰਵਰਤੀ

ਮੁੰਬਈ(ਬਿਊਰੋ):  ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਸੀਬੀਆਈ ਜਾਂਚ ਦਾ ਅੱਜ ਅਠਵਾਂ ਦਿਨ ਹੈ ਤੇ ਇਸ ਕੇਸ ਨਾਲ ਜੁੜੇ ਹਰੇਕ ਵਿਅਕਤੀ ਨਾਲ ਪੁੱਛਗਿੱਛ ਹੋ ਰਹੀ ਹੈ।ਇਸ ਮਾਮਲੇ 'ਚ ਸੀਬੀਆਈ ਹੁਣ ਮੁੜ ਰੀਆ ਚੱਕਰਵਰਤੀ ਤੋਂ ਮੁੜ ਸਵਾਲ ਕੀਤੇ ਜਾਣਗੇ। ਰੀਆ ਚੱਕਰਵਰਤੀ ਨੂੰ ਫਿਰ ਤੋਂ ਸੰਮਨ ਭੇਜੇ ਗਏ ਹਨ। ਕਿਹਾ ਜਾ ਰਿਹਾ ਹੈ ਕਿ ਰੀਆ ਤੋਂ ਡੀਆਰਡੀਓ  ਗੈਸਟ ਹਾਊਸ 'ਚ ਪੁੱਛਗਿੱਛ ਹੋਵੇਗੀ । ਇਸ ਤੋਂ ਪਹਿਲਾਂ ਜਾਂਚ ਏਜੰਸੀ ਨੇ ਰੀਆ ਦੇ ਭਰਾ ਸ਼ੌਵਿਕ ਚੱਕਰਵਰਤੀ ਤੋਂ ਕਾਫੀ ਸਮਾਂ ਪੁੱਛਗਿੱਛ ਕੀਤੀ ਸੀ ਤੇ ਹੁਣ ਰੀਆ ਚੱਕਰਵਰਤੀ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ ।

 

ਦੱਸਣਯੋਗ ਹੈ ਕਿ ਪਿਛਲੇ ਡੇਢ ਮਹੀਨਿਆਂ ਤੋਂ ਆਪਣੇ 'ਤੇ ਲੱਗ ਰਹੇ ਦੋਸ਼ਾਂ 'ਤੇ ਰੀਆ ਚੱਕਰਵਰਤੀ ਪਹਿਲੀ ਵਾਰ ਆਪਣਾ ਪੱਖ ਰੱਖਿਆ ਹੈ। ਰੀਆ ਨੇ ਸੁਸ਼ਾਂਤ ਨਾਲ ਉਸਦੇ ਸੰਬੰਧ, ਉਸਦੇ ਪਰਿਵਾਰ ਨਾਲ ਸੰਬੰਧ 'ਤੇ ਪੈਸੇ ਦੇ ਲੈਣ ਦੇਣ ਬਾਰੇ ਲੱਗੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਅੱਜ ਮੁੜ ਜਾਂਚ 'ਚ ਕੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਇਹ ਦੇਖਣਾ ਵੀ ਕਾਫੀ ਜ਼ਰੂਰੀ ਹੋਵੇਗਾ।


author

Lakhan

Content Editor

Related News