ਪਹਿਲੀ ਵਾਰ ਸੁਸ਼ਾਂਤ ਦੀ ਮੌਤ ਤੋਂ ਬਾਅਦ ਰਿਆ ਨੇ ਸਾਂਝੀ ਕੀਤੀ ਅਜਿਹੀ ਸੈਲਫੀ, ਹਰ ਪਾਸੇ ਹੋਈ ਚਰਚਾ

Tuesday, Jun 29, 2021 - 05:33 PM (IST)

ਪਹਿਲੀ ਵਾਰ ਸੁਸ਼ਾਂਤ ਦੀ ਮੌਤ ਤੋਂ ਬਾਅਦ ਰਿਆ ਨੇ ਸਾਂਝੀ ਕੀਤੀ ਅਜਿਹੀ ਸੈਲਫੀ, ਹਰ ਪਾਸੇ ਹੋਈ ਚਰਚਾ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ, ਜੋ ਪਿਛਲੇ ਸਾਲ ਆਪਣੇ ਪ੍ਰੇਮੀ, ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਸੁਰਖ਼ੀਆਂ ’ਚ ਸੀ, ਉਸ ਨੇ ਮੰਗਲਵਾਰ ਸਵੇਰੇ ਉਮੀਦ ਦਾ ਸੁਨੇਹਾ ਦਿੰਦਿਆਂ ਇਕ ਸੈਲਫੀ ਸਾਂਝੀ ਕੀਤੀ। ਸੈਲਫੀ ’ਚ ਅਦਾਕਾਰਾ ਫੁੱਲਾਂ ਦੀ ਕਢਾਈ ਦੇ ਨਾਲ ਕਾਲੇ ਰੰਗ ਦਾ ਟਾਪ ਪਹਿਨੀ ਦਿਖਾਈ ਦੇ ਰਹੀ ਹੈ। ਉਸ ਨੇ ਆਪਣੇ ਲੁੱਕ ਨੂੰ ਹੂਪ ਈਅਰਿੰਗਸ ਨਾਲ ਪੂਰਾ ਕੀਤਾ ਹੈ ਤੇ ਆਪਣੇ ਵਾਲਾ ਨੂੰ ਖੁੱਲ੍ਹਾਂ ਰੱਖਿਆ ਹੈ।

ਰਿਆ ਨੇ ਕੈਪਸ਼ਨ ’ਚ ਲਿਖਿਆ, ‘ਉਠੋ ਤੇ ਚਮਕੋ।’ ਸੁਸ਼ਾਂਤ ਦੇ ਪਰਿਵਾਰ ਵਲੋਂ ਉਸ ’ਤੇ ਆਤਮ ਹੱਤਿਆ ਲਈ ਮਜਬੂਰ ਕਰਨ ਤੇ ਸਵਰਗੀ ਅਦਾਕਾਰ ਕੋਲੋਂ ਪੈਸਿਆਂ ਦੀ ਹੇਰਾ–ਫੇਰੀ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ ਰਿਆ ਕਾਫੀ ਸੁਰਖ਼ੀਆਂ ’ਚ ਸੀ।

PunjabKesari

ਰਿਆ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਕੀਤਾ ਗਿਆ ਤੇ ਸਤੰਬਰ ’ਚ ਉਨ੍ਹਾਂ ਨੇ ਇਕ ਮਹੀਨਾ ਮੁੰਬਈ ਦੀ ਭਾਇਖਲਾ ਜੇਲ੍ਹ ’ਚ ਬਤੀਤ ਕੀਤਾ ਸੀ। ਕੰਮਕਾਜ ਦੀ ਗੱਲ ਕਰੀਏ ਤਾਂ ਅਦਾਕਾਰਾ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਸਟਾਰਰ ਫ਼ਿਲਮ ‘ਚਿਹਰੇ’ ਦਾ ਹਿੱਸਾ ਹੈ। ਸੁਸ਼ਾਂਤ ਦੇ ਦਿਹਾਂਤ ਤੋਂ ਬਾਅਦ ਇਹ ਉਸ ਦੀ ਪਹਿਲੀ ਫ਼ਿਲਮ ਹੈ।

ਰੂਮੀ ਜ਼ਾਫਰੀ ਵਲੋਂ ਨਿਰਦੇਸ਼ਿਤ ‘ਚਿਹਰੇ’ ’ਚ ਅਨੂੰ ਕਪੂਰ, ਕ੍ਰਿਸਟਲ ਡਿਸੂਜ਼ਾ ਤੇ ਰਘੁਬੀਰ ਯਾਦਵ ਵੀ ਹਨ। ਇਸ ਸਾਲ ਦੀ ਸ਼ੁਰੂਆਤ ’ਚ ਰਿਲੀਜ਼ ਹੋਣ ਵਾਲੀ ਫ਼ਿਲਮ ਨੂੰ ਤਾਲਾਬੰਦੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News