ਰਿਆ ਚੱਕਰਵਰਤੀ ਨੇ ਕਰਵਾਇਆ ਫ਼ੋਟੋਸ਼ੂਟ, ਬਲੈਕ ਡਰੈੱਸ ’ਚ ਲਗ ਰਹੀ ਹੌਟ
Saturday, Oct 01, 2022 - 04:52 PM (IST)
ਬਾਲੀਵੁੱਡ ਡੈਸਕ- ਬਾਲੀਵੁੱਡ ਅਦਾਕਾਰਾ ਰਿਆ ਚੱਕਰਵਰਤੀ ਨੂੰ ਆਪਣੀ ਨਿੱਜੀ ਜ਼ਿੰਦਗੀ ’ਚ ਕਾਫ਼ੀ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਅਦਾਕਾਰਾ ਆਪਣੇ ਕਰੀਅਰ ਤੋਂ ਕਾਫ਼ੀ ਦੂਰ ਹੋ ਗਈ ਹੈ। ਹਾਲਾਂਕਿ ਪ੍ਰਸ਼ੰਸਕ ਹਮੇਸ਼ਾ ਉਸ ਨੂੰ ਸਕ੍ਰੀਨ ’ਤੇ ਦੇਖਣ ਲਈ ਬਹੁਤ ਉਤਸੁਕ ਰਹਿੰਦੇ ਹਨ। ਇਸ ਦੇ ਨਾਲ ਹੀ ਰੀਆ ਖੁਦ ਵੀ ਲਾਈਮਲਾਈਟ ’ਚ ਬਣੇ ਰਹਿਣ ਦੀ ਪੂਰੀ ਕੋਸ਼ਿਸ਼ ਕਰਦੀ ਹੈ।
ਹੁਣ ਰਿਆ ਆਪਣੇ ਕੰਮ ’ਤੇ ਵੀ ਧਿਆਨ ਦੇ ਵੀ ਰਹੀ ਹੈ ਅਤੇ ਜਨਤਕ ਥਾਵਾਂ, ਪਾਰਟੀਆਂ ’ਚ ਵੀ ਨਜ਼ਰ ਆਉਂਦੀ ਹੈ। ਹਾਲ ਹੀ ’ਚ ਰਿਆ ਨੇ ਆਪਣੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਇਹ ਵੀ ਪੜ੍ਹੋ :ਰਸ਼ਮੀਕਾ ਮੰਦਾਨਾ ਦਾ ਨਜ਼ਰ ਆਇਆ ਹੌਟ ਅੰਦਾਜ਼, ਕ੍ਰੌਪ ਟੌਪ ਅਤੇ ਪਲਾਜ਼ੋ ’ਚ ਲੱਗ ਰਹੀ ਖੂਬਸੂਰਤ
ਤਸਵੀਰਾਂ ’ਚ ਦੇਖ ਸਕਦੇ ਰਿਆ ਬਲੈਕ ਕਲਰ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ।ਅਦਾਕਾਰਾ ਇਸ ਡਰੈੱਸ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਵਾਲਾਂ ਦੀ ਪੌਨੀ ਕੀਤੀ ਹੋਈ ਹੈ।
ਤਸਵੀਰਾਂ ’ਚ ਰਿਆ ਦੇ ਈਅਰਰਿੰਗਜ਼ ਅਤੇ ਹੀਲ ਉਸ ਦੀ ਲੁੱਕ ਨੂੰ ਹੋਰ ਵੀ ਵਧਾ ਰਹੇ ਹਨ। ਇਹ ਤਸਵੀਰਾਂ ਅਦਾਕਾਰਾ ਦੀਆਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਮਲਾਇਕਾ ਨੇ ਰੈਂਪ ’ਤੇ ਕੀਤਾ ਡਾਂਸ, ਲੋਕਾਂ ਨੇ ਕੀਤੀ ਸ਼ਹਿਨਾਜ਼ ਨਾਲ ਤੁਲਨਾ (ਵੀਡੀਓ)
ਤਸਵੀਰਾਂ ’ਚ ਰਿਆ ਦਾ ਹੌਟ ਅੰਦਾਜ਼ ਸਾਹਮਣੇ ਆਇਆ ਹੈ। ਅਦਾਕਾਰਾ ਵੱਖ-ਵੱਖ ਅੰਦਾਜ਼ ’ਚ ਫ਼ੋਟੋਸ਼ੂਟ ਕਰਵਾਇਆ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਹੇ ਹਨ ।