ਸੁਸ਼ਾਂਤ ਕੇਸ 'ਚ ਖ਼ੁਦ ਨੂੰ ਬਚਾਉਣ ਲਈ ਰਿਆ ਚੱਕਰਵਰਤੀ ਨੇ ਕੀਤਾ ਦੇਸ਼ ਦਾ ਸਭ ਤੋਂ ਮਹਿੰਗਾ ਵਕੀਲ

07/29/2020 4:47:49 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਨੇ ਹਾਲ ਹੀ 'ਚ ਆਪਣੇ ਪੁੱਤਰ ਦੇ ਖ਼ੁਦਕੁਸ਼ੀ ਮਾਮਲੇ 'ਚ ਅਦਾਕਾਰਾ ਰਿਆ ਚੱਕਰਵਰਤੀ, ਉਸ ਦੇ ਪਰਿਵਾਰ ਤੇ ਕਰਮਚਾਰੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਈ। ਐੱਫ. ਆਈ. ਆਰ. ਦਰਜ ਕਰਵਾਉਣ ਤੋਂ ਬਾਅਦ ਬਿਹਾਰ ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਚੁੱਕੀ ਹੈ। ਬਿਹਾਰ ਪੁਲਸ ਵਲੋਂ ਚਾਰ ਮੈਂਬਰਾਂ ਦੀ ਟੀਮ ਜਾਂਚ ਲਈ ਮੁੰਬਈ ਪਹੁੰਚ ਚੁੱਕੀ ਹੈ, ਜਿਥੇ ਉਹ ਸਬੂਤ ਇਕੱਠੇ ਕਰਨ 'ਚ ਲੱਗੀ ਹੋਈ ਹੈ।

ਬਿਹਾਰ ਪੁਲਸ ਦੇ ਸੂਤਰਾਂ ਮੁਤਾਬਕ, ਪੁਲਸ ਰਿਆ ਚੱਕਰਵਰਤੀ ਦੇ ਇੱਕ ਫਲੈਟ 'ਚ ਪਹੁੰਚੀ ਸੀ, ਜਿਸਦਾ ਪਤਾ ਪੁਲਸ ਕੋਲ ਸੀ ਪਰ ਉਹ ਉਥੇ ਨਹੀਂ ਮਿਲੀ ਸੀ। ਪੁਲਸ ਅਦਾਕਾਰਾ ਦੇ ਦੂਜੇ ਟਿਕਾਣਿਆਂ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ। ਉਥੇ ਹੀ ਤਾਜਾ ਜਾਣਕਾਰੀ ਮੁਤਾਬਕ, ਰਿਆ ਚੱਕਰਵਰਤੀ ਨੇ ਖ਼ੁਦ ਨੂੰ ਬਚਾਉਣ ਲਈ ਦੇਸ਼ ਦੇ ਸਭ ਤੋਂ ਵੱਡੇ ਵਕੀਲ ਸਤੀਸ਼ ਮਾਨੇਸ਼ਿੰਦੇ ਨੂੰ ਹਾਅਰ ਕੀਤਾ ਹੈ। ਖ਼ਬਰਾਂ ਮੁਤਾਬਕ, ਮਾਨੇਸ਼ਿੰਦੇ ਨੇ ਅਗਾਊਂ ਜ਼ਮਾਨਤ ਲਈ ਮੰਗਲਵਾਰ ਨੂੰ ਹੀ ਪੇਪਰ ਸਾਈਨ ਕਰ ਦਿੱਤੇ ਸਨ ਕਿਉਂਕਿ ਜੂਨੀਅਰ ਵਕੀਲ ਆਨੰਦਿਨੀ ਫਰਨਾਂਡਿਸ ਨੂੰ ਰਿਆ ਚੱਕਰਵਰਤੀ ਦੇ ਘਰ ਦੇ ਬਾਹਰ ਦੇਖਿਆ ਗਿਆ ਸੀ।
PunjabKesari
ਕੌਣ ਹੈ ਮਾਨੇਸ਼ਿੰਦੇ
ਦਿੱਲੀ ਬੈਸਡ ਵਕੀਲ ਮਾਨੇਸ਼ਿੰਦੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਤੇ ਸੰਜੇ ਦੱਤ ਦਾ ਕੇਸ ਹੈਂਡਲ ਕਰ ਚੁੱਕੇ ਹਨ। ਉਹ ਸਲਮਾਨ ਖਾਨ ਦੇ ਸਾਲ 1998 ਦੇ ਬਲੈਕਬਕ ਅਤੇ ਸੰਜੇ ਦੱਤ ਦੇ 1993 ਦੇ ਮੁੰਬਈ ਬਲਾਸਟ ਕੇਸ ਦੇ ਵਕੀਲ ਰਹੇ ਹਨ।
PunjabKesari
ਦੱਸ ਦਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਪਰਿਵਾਰ ਵਾਲਿਆਂ ਨੇ ਸ਼ੱਕ ਜਤਾਇਆ ਹੈ ਕਿ ਰਿਆ ਚੱਕਰਵਰਤੀ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਸੁਸ਼ਾਂਤ ਨੂੰ ਧੋਖਾ ਦਿੱਤਾ ਹੈ। ਉਸ ਦੇ ਪੈਸੇ ਹੜਪ ਕੇ ਉਨ੍ਹਾਂ ਨੂੰ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਕੀਤਾ ਹੈ। ਇੰਨ੍ਹਾਂ ਹੀ ਨਹੀਂ ਪਰਿਵਾਰ ਨਾਲੋਂ ਸੁਸ਼ਾਂਤ ਨੂੰ ਪੂਰੀ ਤਰ੍ਹਾਂ ਵੱਖ ਕਰ ਦਿੱਤਾ।
 


sunita

Content Editor

Related News