ਰੀਆ ਚੱਕਰਵਰਤੀ ਦਾ ਜੇਲ ''ਚ ਹੋਇਆ ਬੁਰਾ ਹਾਲ, ਇੰਝ ਬਿਤਾ ਰਹੀ ਹੈ ਇਕ-ਇਕ ਪਲ

09/12/2020 9:20:44 PM

ਨਵੀਂ ਦਿੱਲੀ (ਬਿਊਰੋ) : ਇਕ ਰਿਪੋਰਟ ਮੁਤਾਬਿਕ ਜਿੱਥੇ ਰੀਆ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ ਸ਼ੁੱਕਰਵਾਰ ਨੂੰ ਖ਼ਾਰਜ ਕਰ ਦਿੱਤੀ ਗਈ ਸੀ, ਉੱਥੇ ਜੇਲ 'ਚ ਬਿਨਾਂ ਬੈੱਡ, ਤਕੀਆ ਜਾਂ ਸੀਲਿੰਗ ਫੈਨ ਦੇ ਬਾਈਸੈਂਡਰ ਜੇਲ 'ਚ ਰੱਖਿਆ ਗਿਆ ਹੈ। ਰੀਆ ਚੱਕਰਵਰਤੀ ਜੇਲ੍ਹ 'ਚ ਇੰਦਰਾਨੀ ਮੁਖਰਜੀ ਦੇ ਨਾਲ ਵਾਲੀ ਜੇਲ 'ਚ ਹੈ। ਦੱਸ ਦਈਏ ਕਿ ਇੰਦਰਾਨੀ ਉੱਤੇ ਸ਼ੀਨਾ ਬੋਰਾ ਦੀ ਕਤਲ ਦਾ ਦੋਸ਼ ਹੈ। ਸੂਤਰਾਂ ਮੁਤਾਬਕ ਰੀਆ ਨੂੰ ਇੱਕ ਸਿੰਗਲ ਜੇਲ 'ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਉਨ੍ਹਾਂ ਦੀ ਜਾਨ ਖ਼ਤਰੇ 'ਚ ਹੈ ਕਿਉਂਕਿ ਉਹ ਸ਼ੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਮੁਖ ਦੋਸ਼ੀ ਹੈ। 

ਦੱਸ ਦਈਏ ਕਿ ਸੁਸ਼ਾਂਤ ਦੇ ਪਿਤਾ ਨੇ ਰੀਆ ਉੱਤੇ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਅਤੇ ਪੈਸਿਆਂ ਦਾ ਗਲਤ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਰੀਆ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਰੀਆ ਨੂੰ ਡਰੱਗਜ਼ ਸਿੰਡੀਕੇਟ ਨਾਲ ਸਬੰਧ ਹੋਣ ਦੇ ਸਬੂਤ ਮਿਲਣ ਤੋਂ ਬਾਅਦ ਰੀਆ ਅਤੇ ਉਨ੍ਹਾਂ ਦੇ ਭਰਾ ਸ਼ੌਵਿਕ ਸਮੇਤ 6 ਹੋਰਾਂ ਨੂੰ ਡਰੱਗਸ ਨਾਲ ਸਬੰਧਿਤ ਦੋਸ਼ਾਂ 'ਚ ਇਸ ਹਫ਼ਤੇ ਦੀ ਸ਼ੁਰੂਆਤ 'ਚ ਗ੍ਰਿਫ਼ਤਾਰ ਕੀਤਾ ਸੀ। ਰੀਆ ਉੱਤੇ ਸੁਸ਼ਾਂਤ ਲਈ ਡਰੱਗਜ਼ ਖਰੀਦਣ ਦਾ ਵੀ ਦੋਸ਼ ਲਗਾਇਆ ਗਿਆ ਹੈ। 

ਰਿਪੋਰਟ ਮੁਤਾਬਿਕ ਰੀਆ ਨੂੰ ਸੋਣ ਲਈ ਚਟਾਈ ਦਿੱਤੀ ਗਈ ਹੈ, ਉਨ੍ਹਾਂ ਕੋਲ ਤਕੀਆ ਜਾਂ ਬਿਸਤਰ ਨਹੀਂ ਹੈ। ਜੇ ਅਦਾਲਤ ਮਨਜ਼ੂਰੀ ਦਿੰਦੀ ਹੈ ਤਾਂ ਉਨ੍ਹਾਂ ਨੂੰ ਇਕ ਟੇਬਲ ਫੈਨ ਉਪਲਬੱਧ ਕਰਵਾਇਆ ਜਾਵੇਗਾ। ਰੀਆ ਦੀ ਸੈੱਲ ਨੂੰ ਤਿੰਨ ਪਾਲੀਆਂ 'ਚ ਦੋ ਗਾਰਡ ਸੁਰੱਖਿਆ ਦੇ ਰਹੇ ਹਨ। ਰੀਆ ਦੇ ਵਕੀਲ ਸਤੀਸ਼ ਮਾਨੇਸ਼ਿੰਦੇ ਨੇ ਕਿਹਾ ਕਿ ਉਹ ਅਦਾਲਤ ਦੇ ਆਦੇਸ਼ ਤੋਂ ਬਾਅਦ ਅੱਗੇ ਦੀ ਕਾਰਵਾਈ 'ਤੇ ਫ਼ੈਸਲਾ ਲੈਣਗੇ।


sunita

Content Editor

Related News