ਸੁਸ਼ਾਂਤ ਖੁਦਕੁਸ਼ੀ ਮਾਮਲੇ ’ਚ ਪੁੱਛਗਿੱਛ ਲਈ ਈ. ਡੀ. ਦਫਤਰ ਪਹੁੰਚੀ ਰਿਆ ਚੱਕਰਵਰਤੀ

Monday, Aug 10, 2020 - 02:43 PM (IST)

ਸੁਸ਼ਾਂਤ ਖੁਦਕੁਸ਼ੀ ਮਾਮਲੇ ’ਚ ਪੁੱਛਗਿੱਛ ਲਈ ਈ. ਡੀ. ਦਫਤਰ ਪਹੁੰਚੀ ਰਿਆ ਚੱਕਰਵਰਤੀ

ਮੁੰਬਈ (ਬਿਊਰੋ)– ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ’ਚ ਆਪਣੀ ਜਾਂਚ ਜਾਰੀ ਰੱਖਦਿਆਂ ਈ. ਡੀ. ਨੇ ਸੁਸ਼ਾਂਤ ਦੀ ਪ੍ਰੇਮਿਕਾ ਤੇ ਮੁੱਖ ਮੁਲਜ਼ਮ ਰਿਆ ਚੱਕਰਵਰਤੀ ਤੇ ਸੁਸ਼ਾਂਤ ਦੇ ਫਲੈਟਮੇਟ ਸਿਧਾਰਥ ਪਿਠਾਨੀ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਰਿਆ ਨੂੰ ਇਸ ਜਾਂਚ ਲਈ ਸੋਮਵਾਰ ਸਵੇਰੇ 10 ਵਜੇ ਈ. ਡੀ. ਦਫਤਰ ਪਹੁੰਚਣ ਲਈ ਕਿਹਾ ਗਿਆ ਸੀ। ਰਿਆ ਆਪਣੇ ਪਿਤਾ ਤੇ ਭਰਾ ਨਾਲ ਸਵੇਰੇ 10 ਵੱਜ ਕੇ 45 ਮਿੰਟ ’ਤੇ ਪੁੱਛਗਿੱਛ ਲਈ ਈ. ਡੀ. ਦਫ਼ਤਰ ਪਹੁੰਚੀ।

PunjabKesari

ਦੱਸਣਯੋਗ ਹੈ ਕਿ ਰਿਆ ਨੇ ਈ. ਡੀ. ਨੂੰ ਆਪਣੀ ਪਿਛਲੀ ਚਾਰ ਸਾਲ ਦੀ ਕਮਾਈ ਦੀ ਜਾਣਕਾਰੀ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਿਆ ਨੇ ਆਪਣੀ ਆਈ. ਟੀ. ਆਰ. ਮੁਤਾਬਕ ਕਮਾਈ 66 ਲੱਖ ਤੋਂ ਘੱਟ ਦੱਸੀ ਹੈ। ਇਸ ਦੇ ਨਾਲ ਹੀ ਉਸ ਦੇ ਭਰਾ ਦੇ ਖਾਤਿਆਂ ’ਚ ਕਰੋੜਾਂ ਰੁਪਏ ਦੀ ਰਕਮ ਸਾਹਮਣੇ ਨਾ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਉਥੇ ਸੁਸ਼ਾਂਤ ਸਿੰਘ ਦੇ ਖਾਤਿਆਂ ’ਚ 10 ਕਰੋੜ ਰੁਪਏ ਦੱਸੇ ਗਏ।

ਰਿਆ ਚੱਕਰਵਰਤੀ ਤੇ ਉਸ ਦੇ ਭਰਾ ਸ਼ੋਵਿਕ ’ਤੇ ਈ. ਡੀ. ਦਾ ਸ਼ਿਕੰਜਾ ਹੋਰ ਕੱਸਦਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਕੰਪਨੀ ਦੇ ਸੀ. ਏ. ਦੀ ਸ਼ੋਵਿਕ ਨਾਲ ਮੁਲਾਕਾਤ ਕਰਵਾਈ ਸੀ।


author

Rahul Singh

Content Editor

Related News