ਗ੍ਰਿਫ਼ਤਾਰੀ ਤੋਂ ਬਾਅਦ ਹੁਣ ਜਲਦ ਹੋਵੇਗਾ ਰੀਆ ਚੱਕਰਵਰਤੀ ਦਾ ਮੈਡੀਕਲ ਟੈਸਟ

09/08/2020 4:21:35 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਡਰੱਗਜ਼ ਕਨੈਕਸ਼ਨ ਨੂੰ ਲੈ ਕੇ ਰੀਆ ਚੱਕਰਵਰਤੀ ਗ੍ਰਿਫ਼ਤਾਰ ਹੋ ਗਈ ਹੈ। ਲਗਾਤਾਰ ਤੀਜੇ ਦਿਨ ਐੱਨ. ਸੀ. ਬੀ. ਨੇ ਰੀਆ ਤੋਂ ਪੁੱਛਗਿੱਛ ਕੀਤੀ। ਇਸ ਤੋਂ ਬਾਅਦ ਰੀਆ ਚੱਕਰਵਰਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਹੁਣ ਰੀਆ ਦਾ ਮੈਡੀਕਲ ਟੈਸਟ ਕਰਵਾਇਆ ਜਾਵੇਗਾ। ਰੀਆ ਦਾ ਕੋਰੋਨਾ ਟੈਸਟ ਵੀ ਹੋਵੇਗਾ।

ਦੱਸ ਦਈਏ ਕਿ ਰੀਆ ਚੱਕਰਵਰਤੀ ਦੀ ਮੈਡੀਕਲ ਜਾਂਚ ਵੀ ਕਰਵਾਈ ਜਾਵੇਗੀ। ਇਸ ਤੋਂ ਪਹਿਲਾਂ ਰੀਆ ਦੇ ਭਰਾ ਸ਼ੌਵਿਕ ਚੱਕਰਵਰਤੀ ਤੇ ਸੈਮੁਅਲ ਮਿਰਾਂਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਰੀਆ ਦੇ ਪਿਤਾ ਲਗਾਤਾਰ ਕਹਿ ਰਹੇ ਨੇ ਕਿ ਉਨ੍ਹਾਂ ਦੇ ਬੱਚੇ ਡਰੱਗਜ਼ ਨਹੀਂ ਲੈਂਦੇ ਪਰ ਐੱਨ. ਸੀ. ਬੀ. ਦੀ ਜਾਂਚ ਵਿਚ ਕੁਝ ਹੋਰ ਹੀ ਖ਼ੁਲਾਸੇ ਹੋ ਰਹੇ ਹਨ।
ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਸੀ. ਬੀ. ਆਈ. ਕਰ ਰਹੀ ਹੈ। ਇਸ ਦੌਰਾਨ ਡਰੱਗਜ਼ ਐਂਗਲ ਦੇ ਬਾਹਰ ਨਿਕਲਣ ਤੋਂ ਬਾਅਦ ਐੱਨ. ਸੀ. ਬੀ. ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ, ਜਿਸ ਵਿਚ ਰੀਆ ਤੇ ਉਸ ਦੇ ਭਰਾ ਵੱਲੋਂ ਡਰੱਗਜ਼ ਲੈਣ ਅਤੇ ਸੁਸ਼ਾਂਤ ਲਈ ਵੀ ਡਰੱਗਜ਼ ਮੰਗਵਾਉਣ ਦੀ ਗੱਲ ਸਾਹਮਣੇ ਆਈ ਸੀ। ਇਸ ਮਾਮਲੇ ਦੀ ਪੂਰੀ ਜਾਂਚ ਲਈ ਰੀਆ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਲਦ ਹੋਵੇਗਾ ਰੀਆ ਚੱਕਰਵਰਤੀ ਦਾ ਮੈਡੀਕਲ ਟੈਸਟ
ਦੱਸ ਦਈਏ ਕਿ ਗ੍ਰਿਫ਼ਤਾਰੀ ਤੋਂ ਬਾਅਦ ਰੀਆ ਚੱਕਰਵਰਤੀ ਦਾ ਮੈਡੀਕਲ ਟੈਸਟ ਹੋਵੇਗਾ। ਸੂਤਰਾਂ ਦੀ ਮੰਨੀਏ ਤਾਂ ਰੀਆ ਦਾ ਮੈਡੀਕਲ ਟੈਸਟ ਸ਼ਾਮ ਕਰੀਬ 4.30 ਵਜੇ ਕੀਤਾ ਜਾਵੇਗਾ। ਐੱਨ. ਸੀ. ਬੀ. ਸੁਸ਼ਾਂਤ ਸਿੰਘ ਰਾਜਪੂਤ ਕੇਸ 'ਚ ਰੀਆ ਦੇ ਭਰਾ ਸ਼ੌਵਿਕ ਚੱਕਰਵਰਤੀ ਤੇ ਸੁਸ਼ਾਂਤ ਦੇ ਸਟਾਫ਼ ਮੈਨੇਜਰ ਸੈਮੁਅਲ ਮਿਰਾਂਡਾ ਨੂੰ ਵੀ ਹਿਰਾਸਤ 'ਚ ਲੈ ਚੁੱਕੀ ਹੈ।


sunita

Content Editor

Related News