ਰੀਆ ਚੱਕਰਵਰਤੀ ਤੇ ਭਰਾ ਸ਼ੌਵਿਕ ਸਮੇਤ ਸਾਰਿਆਂ ਦੀ ਪਟੀਸ਼ਨ ਖ਼ਾਰਜ, ਫ਼ਿਲਹਾਲ ਰਹਿਣਾ ਪਵੇਗਾ ਜੇਲ੍ਹ

Friday, Sep 11, 2020 - 01:06 PM (IST)

ਰੀਆ ਚੱਕਰਵਰਤੀ ਤੇ ਭਰਾ ਸ਼ੌਵਿਕ ਸਮੇਤ ਸਾਰਿਆਂ ਦੀ ਪਟੀਸ਼ਨ ਖ਼ਾਰਜ, ਫ਼ਿਲਹਾਲ ਰਹਿਣਾ ਪਵੇਗਾ ਜੇਲ੍ਹ

ਮੁੰਬਈ (ਬਿਊਰੋ) : ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਜੁੜੇ ਡਰੱਗਜ਼ ਦਾ ਮੋੜ ਆਉਣ ਤੋਂ ਬਾਅਤ ਬੀਤੇ ਦਿਨੀਂ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਰੀਆ ਚੱਕਰਵਰਤੀ ਤੇ ਉਸ ਦੇ ਭਰਾ ਸ਼ੌਵਿਕ ਚੱਕਰਵਰਤੀ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ੁੱਕਰਵਾਰ ਯਾਨੀਕਿ ਅੱਜ ਇਨ੍ਹਾਂ ਦੀ ਜ਼ਮਾਨਤ 'ਤੇ ਸੁਣਵਾਈ ਹੋਈ, ਜਿਸ ਨੂੰ ਖ਼ਾਰਜ ਕਰ ਦਿੱਤਾ ਗਿਆ। ਰੀਆ ਚੱਕਰਵਰਤੀ ਹੀ ਨਹੀਂ ਉਸ ਦੇ ਭਰਾ ਸ਼ੌਵਿਕ ਸਮੇਤ ਹੋਰਨਾਂ ਮੁਲਜ਼ਮਾਂ ਨੂੰ ਵੀ ਬੇਲ ਨਹੀਂ ਮਿਲੀ ਹੈ। ਰੀਆ ਫਿਲਹਾਲ ਮੁੰਬਈ ਦੀ ਬਾਇਖਲਾ ਜੇਲ੍ਹ 'ਚ ਕੈਦ ਹੈ। 

ਮੰਨਿਆ ਜਾ ਰਿਹਾ ਹੈ ਕਿ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 27A ਦੇ ਕਾਰਨ ਹੈ। ਇਸ ਕਾਨੂੰਨ ਤਹਿਤ 10 ਸਾਲ ਦੀ ਸਜ਼ਾ ਦਾ ਵਿਵਸਥਾ ਹੈ ਅਤੇ ਅਜਿਹੇ ਮੁਲਜ਼ਮ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਪਹਿਲਾਂ ਕੇਸ ਦੀ ਮੁੰਬਈ ਸੈਸ਼ਨ ਕੋਰਟ 'ਚ ਸੁਣਵਾਈ ਹੋਈ। ਕੋਰਟ ਨੇ ਫ਼ੈਸਲਾ ਸ਼ੁੱਕਰਵਾਰ ਤਕ ਲਈ ਸੁਰੱਖਿਅਤ ਰੱਖ ਲਿਆ ਸੀ। ਵੀਰਵਾਰ ਦੀ ਸੁਣਵਾਈ ਦੌਰਾਨ ਐੱਨ. ਸੀ. ਬੀ. ਦੇ ਵਕੀਲ ਨੇ ਕਿਹਾ ਸੀ ਕਿ ਰੀਆ ਨੂੰ ਫਿਲਹਾਲ ਜ਼ਮਾਨਤ ਦੇਣਾ ਠੀਕ ਨਹੀਂ ਹੋਵੇਗਾ ਕਿਉਂਕਿ ਮਾਮਲੇ ਦੀ ਜਾਂਚ ਜਾਰੀ ਹੈ। ਰੀਆ ਨਾਲ ਹੋਈ ਪੁੱਛਗਿੱਛ ਦੇ ਆਧਾਰ 'ਤੇ ਹੀ ਜਾਂਚ ਅੱਗੇ ਵਧ ਰਹੀ ਹੈ। ਰੀਆ ਇਕ ਵੱਡੇ ਡਰੱਗ ਨੈੱਟਵਰਕ ਦਾ ਹਿੱਸਾ ਰਹੀ ਹੈ।


 


author

sunita

Content Editor

Related News