''ਸਰਬਜੀਤ'' ''ਚ ਆਪਣੇ ਲੁੱਕ ਨੂੰ ਮਿਲ ਰਹੀ ਪ੍ਰਤੀਕਿਰਿਆ ਬਾਰੇ ਬੋਲੀ ਐਸ਼ਵਰੀਆ
Tuesday, Dec 22, 2015 - 02:49 PM (IST)

ਮੁੰਬਈ : ਅਭਿਨੇਤਰੀ ਐਸ਼ਵਰੀਆ ਰਾਏ ਬੱਚਨ ਆਪਣੀ ਆਉਣ ਵਾਲੀ ਫਿਲਮ ''ਸਰਬਜੀਤ'' ਵਿਚ ਆਪਣੇ ਸਾਦੇ ਲੁੱਕ ਨੂੰ ਮਿਲ ਰਹੀ ਸਾਕਾਰਾਤਮਕ ਪ੍ਰਤੀਕਿਰਿਆ ਤੋਂ ਕਾਫੀ ਖੁਸ਼ ਹੈ। ਫਿਲਮ ''ਮੈਰੀ ਕਾਮ'' ਦੇ ਨਿਰਦੇਸ਼ਕ ਓਮੰਗ ਕੁਮਾਰ ਦੀ ਇਹ ਫਿਲਮ ਭਾਰਤੀ ਮੂਲ ਦੇ ਸਰਬਜੀਤ ਉਤੇ ਆਧਾਰਿਤ ਹੈ, ਜਿਸਨੂੰ ਪਾਕਿਸਤਾਨੀ ਜੇਲ ਵਿਚ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਫਿਲਮ ਵਿਚ ਐਸ਼ਵਰੀਆ ਸਰਬਜੀਤ ਦੀ ਭੈਣ ਦਲਬੀਰ ਕੌਰ ਦਾ ਕਿਰਦਾਰ ਨਿਭਾਅ ਰਹੀ ਹੈ ਜਦਕਿ ਰਣਦੀਪ ਹੁੱਡਾ ਸਰਬਜੀਤ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਫਿਲਮ ਦੀ ਸ਼ੂਟਿੰਗ ਇਸੇ ਹਫਤੇ ਮੁੰਬਈ ਵਿਚ ਸ਼ੁਰੂ ਹੋਈ ਹੈ ਅਤੇ ਇਹ ਫਿਲਮ ਅਗਲੇ ਸਾਲ ਮਈ ਵਿਚ ਰਿਲੀਜ਼ ਹੋਵੇਗੀ। ਸਟਾਰਡਸਟ ਐਵਾਰਡਜ਼ ਮੌਕੇ ਐਸ਼ਵਰੀਆ ਨੇ ਕਿਹਾ ''''ਫਿਲਮ ਕਾਫੀ ਭਾਵੁਕ ਹੈ ਅਤੇ ਆਪਣੇ ਕਿਰਦਾਰ ਸਬੰਧੀ ਮਿਲ ਰਹੀਆਂ ਪ੍ਰਤੀਕਿਰਿਆਵਾਂ ਤੋਂ ਮੈਂ ਕਾਫੀ ਉਤਸ਼ਾਹਿਤ ਹਾਂ।'''' ਇਸ ਫਿਲਮ ਦੇ ਨਿਰਮਾਤਾ ਸੰਦੀਪ ਸਿੰਘ ਅਤੇ ਵਾਸੂ ਭਗਨਾਨੀ ਹਨ।