ਸਟਾਰ ਭਾਰਤ ਦੇ ਸ਼ੋਅ ‘ਮੀਕਾ ਦੀ ਵੋਟੀ’ ’ਚ ਰੇਸ਼ਮਾ ਗੁਲਾਨੀ ਪਹਿਲੇ ਚਿਹਰੇ ਵਜੋਂ ਹੋਈ ਪੇਸ਼

Friday, Jun 10, 2022 - 06:27 PM (IST)

ਸਟਾਰ ਭਾਰਤ ਦੇ ਸ਼ੋਅ ‘ਮੀਕਾ ਦੀ ਵੋਟੀ’ ’ਚ ਰੇਸ਼ਮਾ ਗੁਲਾਨੀ ਪਹਿਲੇ ਚਿਹਰੇ ਵਜੋਂ ਹੋਈ ਪੇਸ਼

ਬਾਲੀਵੁੱਡ ਡੈਸਕ: ‘ਮੀਕਾ ਦੀ ਵੋਟੀ ਸ਼ੋਅ’ ਇਸ ਸਮੇਂ ਕਾਫ਼ੀ ਚਰਚਾ ’ਚ ਹੈ। ਸਟਾਰ ਭਾਰਤ ਦੇ ਨਵੇਂ ਸ਼ੋਅ ‘ਮੀਕਾ ਦੀ ਵੋਟੀ’ ’ਚ ਪਹਿਲਾ ਚਿਹਰਾ ਸਾਹਮਣੇ ਆ ਗਿਆ ਹੈ। ਇਸ ਸ਼ੋਅ ’ਚ ਆਉਣ ਵਾਲੀ ਅਦਾਕਾਰਾ ਕੋਈ ਹੋਰ ਨਹੀਂ ਸਗੋਂ ਰੇਸ਼ਮਾ ਗੁਲਾਨੀ ਹੈ। 

Bollywood Tadka

ਇਹ ਵੀ ਪੜ੍ਹੋ : ਸਪੇਨ ’ਚ ਸ਼ੂਟਿੰਗ ਕਰਦੇ ਰਣਬੀਰ ਅਤੇ ਸ਼ਰਧਾ ਆਏ ਨਜ਼ਰ , ਵਾਇਰਲ ਹੋ ਰਹੀ ਵੀਡੀਓ

ਸੂਤਰਾਂ ਅਨੁਸਾਰ ਰੇਸ਼ਮਾ ਗੁਲਾਨੀ ਇੰਦੌਰ ਦੀ ਰਹਿਣ ਵਾਲੀ ਹੈ। ਇਹ ਅਦਾਕਾਰਾ ਪਿਆਰ ਤੂਨੇ ਕਿਯਾ ਕੀਆ, ਉਡਾਨ, ਨਾਮਕਰਨ ਅਤੇ ਗੰਗਾ ਵਰਗੇ ਵੱਖ-ਵੱਖ ਪ੍ਰੋਜੈਕਟਾਂ ’ਚ ਨਜ਼ਰ ਆ ਚੁੱਕੀ ਹੈ। ਜੋ ਲੋਕਾਂ ਵੱਲੋਂ ਬੇਹੱਦ ਪਸੰਦ ਕੀਤੇ ਗਏ ਸਨ।

Bollywood Tadka

ਨਵੇਂ ਪ੍ਰੋਮੋ ’ਚ ਮੀਕਾ ਵੋਟੀ ਦੀ ਤਲਾਸ਼ ’ਚ ਇਕੱਲੀਆਂ ਔਰਤਾਂ ਨੂੰ ਮਿਲ ਰਿਹਾ ਹੈ। ਉਹ ਉਨ੍ਹਾਂ ਲਈ ਤੋਹਫ਼ੇ ਲਿਆਉਂਦਾ ਹੈ। ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਉਸਦੇ ਨਵੇਂ ਰਿਐਲਿਟੀ ਸ਼ੋਅ ਸਵਅਯੰਵਰ ਮੀਕਾ ਦੀ ਵੋਟੀ ਦਾ ਪਹਿਲਾ ਪ੍ਰੋਮੋ ਸਾਹਮਣੇ ਆਇਆ ਹੈ ਜਿੱਥੇ ਅਸੀਂ ਦੇਖਦੇ ਹਾਂ ਕਿ ਗਾਇਕ ਸ਼ਾਨ ਵੱਲੋਂ ਹੋਸਟ ਕੀਤੇ ਗਏ ਰਿਐਲਿਟੀ ਸ਼ੋਅ ’ਚ ਗਾਇਕ ਇਕ ਦੁਲਹਨ ਦੀ ਭਾਲ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕਰੀਨਾ ਕਪੂਰ ਅਤੇ ਅਨਨਿਆ ਪਾਂਡੇ ਦੇ ਘਰ ਪੁਲਸ ਨੇ ਦਿੱਤੀ ਦਸਤਕ, ਜਾਣੋ ਕੀ ਹੈ ਮਾਮਲਾ

ਨਵੇਂ ਪ੍ਰੋਮੋ ’ਚ ਮੀਕਾ ਨੂੰ ਦੁਲਹਨ ਦੀ ਤਲਾਸ਼ ਹੈ। ਮੀਕਾ ਨੇ ਵੀਰਵਾਰ ਨੂੰ ਪ੍ਰੋਮੋ ਸਾਂਝਾ ਕਰਦੇ ਹੋਏ ਇਸ ਸਾਲ ਦਾ ਸਭ ਤੋਂ ਵੱਡਾ ਸ਼ੋਅ ਦੱਸਿਆ ਹੈ। ਇਸ ਸ਼ੋਅ ’ਚ 12 ਸਿੰਗਲ ਔਰਤਾਂ ਹਿੱਸਾ ਲੈਣਗੀਆਂ ਜਿਸ ’ਚ ਕਈ ਪ੍ਰੋਮੋ ’ਚ ਨਜ਼ਰ ਆ ਰਹੀਆਂ ਹਨ।ਇਹ ਸ਼ੋਅ 19 ਜੂਨ ਨੂੰ ਰਾਤ 8 ਵਜੇ ਸਟਾਰ ਭਾਰਤ ਅਤੇ Disney Hotstar 'ਤੇ ਵੀ ਉਪਲਬਧ ਹੋਵੇਗਾ। 


author

Anuradha

Content Editor

Related News