ਰੇਸ਼ਮ ਅਨਮੋਲ ਦੇ ਗੀਤ ''ਭਾਬੀ ਥੋਡੀ ਐਂਡ ਆ'' ਦੇ ਯੂ-ਟਿਊਬ ਵਿਊ ਮਿਲੀਅਨ ਤੋਂ ਪਾਰ (VIDEO)

Wednesday, Apr 27, 2016 - 08:05 AM (IST)

ਜਲੰਧਰ : ਪੰਜਾਬੀ ਹਿੱਟ ਗੀਤ ''ਚੇਤੇ ਕਰਦਾ'' ਫੇਮ ਗਾਇਕ ਰੇਸ਼ਮ ਸਿੰਘ ਅਨਮੋਲ ਆਪਣੇ ਨਵੇਂ ਸਿੰਗਲ ਟਰੈਕ ''ਭਾਬੀ ਥੋਡੀ ਐਂਡ ਆ'' ਨਾਲ ਅੱਜਕਲ ਚਰਚਾ ਵਿਚ ਹੈ। ਸਪੀਡ ਰਿਕਾਰਡਜ਼ ਵੱਲੋਂ ਰਿਲੀਜ਼ ਦੇਸੀ ਕਰਿਊ ਦੇ ਸੰਗੀਤ ਨਾਲ ਸਜੇ ਇਸ ਗੀਤ ਦੇ ਬੋਲ ਰਵੀ ਰਾਜ ਨੇ ਲਿਖੇ ਹਨ ਅਤੇ ਵੀਡੀਓ ਫਿਲਮਾਂਕਣ ਪਰਮਿਸ਼ ਵਰਮਾ ਨੇ ਬਹੁਤ ਹੀ ਰੀਝ ਨਾਲ ਕੀਤਾ ਹੈ। ਡਾ. ਨਿਰਮਲ ਦੀ ਜਾਣਕਾਰੀ ਅਨੁਸਾਰ ਪੰਜ ਦਿਨ ਪਹਿਲਾਂ ਰਿਲੀਜ਼ ਇਸ ਗੀਤ ਦੇ ਯੂ-ਟਿਊਬ ਵਿਊ 1 ਮਿਲੀਅਨ ਤੋਂ ਪਾਰ ਜਾ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਆਈ ਟਿਊਨ ਉਪਰ ਕੁਝ ਹੀ ਘੰਟਿਆਂ ਵਿਚ ਇਸ ਗੀਤ ਦੀ ਰੇਟਿੰਗ ਬਹੁਤ ਵਧ ਗਈ ਸੀ, ਜਿਸ ਤੋਂ ਆਸ ਬੱਝ ਗਈ ਸੀ ਕਿ ਗੀਤ ਦਰਸ਼ਕਾਂ ਦੀ ਕਸੌਟੀ ''ਤੇ ਖਰਾ ਉਤਰਦਾ ਹੋਇਆ ਉਨ੍ਹਾਂ ਦੇ ਦਿਲਾਂ ਵਿਚ ਜ਼ਰੂਰ ਜਗ੍ਹਾ ਬਣਾ ਲਵੇਗਾ। 


Related News