ਚੰਗੇ ਗਾਇਕ ਹੋਣ ਦੇ ਨਾਲ-ਨਾਲ ਮਿਹਨਤੀ ਕਿਸਾਨ ਵੀ ਨੇ ਰੇਸ਼ਮ ਸਿੰਘ ਅਨਮੋਲ, ਦੇਖੋ ਵੀਡੀਓ

7/22/2020 4:16:10 PM

ਜਲੰਧਰ (ਵੈੱਬ ਡੈਸਕ) : ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਹਮੇਸ਼ਾ ਹੀ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਹ ਖੇਤ 'ਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹ ਕਹੀ ਨਾਲ ਵੱਟਾਂ ਬਣਾਉਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਵੀਡੀਓ 'ਚ ਪੰਜਾਬੀ ਗੀਤ 'ਗੋਰੇ ਜੱਟ' ਵੀ ਵੱਜਦਾ ਹੋਇਆ ਸੁਣਨ ਨੂੰ ਮਿਲ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Hanji Kidda lagya gore jatt ??? You tube link 👉🏻👉🏻 https://youtu.be/PHShvuhlvMI

A post shared by Resham Singh Anmol (@reshamsinghanmol) on Jul 21, 2020 at 11:13pm PDT

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰੇਸ਼ਮ ਸਿੰਘ ਅਨਮੋਲ ਕਈ ਵਾਰ ਖੇਤਾਂ 'ਚ ਕੰਮ ਕਰਦਿਆਂ ਦੀਆਂ ਵੀਡੀਓਜ਼ ਸਾਂਝੀਆਂ ਕਰ ਚੁੱਕੇ ਹਨ, ਜਿਨ੍ਹਾਂ 'ਚ ਉਨ੍ਹਾਂ ਨੂੰ ਅਕਸਰ ਹੀ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੁੰਦਿਆਂ ਦੇਖਿਆ ਗਿਆ ਹੈ।

 
 
 
 
 
 
 
 
 
 
 
 
 
 

Lockdown ne vehle karte sare 😀🤩#GoreJatt #salmaankhan 🤩❤️

A post shared by Resham Singh Anmol (@reshamsinghanmol) on Jul 20, 2020 at 8:18pm PDT

ਪਿੱਛੇ ਜਿਹੇ ਰੇਸ਼ਮ ਸਿੰਘ ਅਨਮੋਲ ਨੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ 'ਚ ਉਹ ਖੇਤਾਂ 'ਚ ਵਾਢੀ ਕਰਦੇ ਨਜ਼ਰ ਆ ਰਹੇ ਸਨ। ਇਸ ਵੀਡੀਓ 'ਚ ਰੇਸ਼ਮ ਸਿੰਘ ਅਨਮੋਲ ਆਪਣੇ ਖੇਤਾਂ 'ਚ ਖੁਦ ਕੰਬਾਇਨ ਚਲਾ ਕੇ ਕਣਕ ਦੀ ਕਟਾਈ ਕਰਦੇ ਨਜ਼ਰ ਆਏ ਸਨ। ਰੇਸ਼ਮ ਸਿੰਘ ਅਨਮੋਲ ਇਕ ਕਾਮਯਾਬ ਗਾਇਕ ਹੋਣ ਦੇ ਨਾਲ-ਨਾਲ ਇੱਕ ਸਫ਼ਲ ਕਿਸਾਨ ਵੀ ਹਨ।
ਦੱਸਣਯੋਗ ਹੈ ਕਿ ਰੇਸ਼ਮ ਸਿੰਘ ਅਨਮੋਲ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ, ਜਿਨ੍ਹਾਂ 'ਚ 'ਅੱਤ ਮਹਿਕਮਾ', 'ਤੇਰੇ ਪਿੰਡ', 'ਵੀਜ਼ਾ' ਅਤੇ 'ਚੇਤੇ ਕਰਦਾ' ਸਮੇਤ ਕਈ ਗੀਤ ਸ਼ਾਮਲ ਹਨ।  

 
 
 
 
 
 
 
 
 
 
 
 
 
 

Kitho firdi ai Gore Jatt bhaldi 🥰😍

A post shared by Resham Singh Anmol (@reshamsinghanmol) on Jun 29, 2020 at 9:01pm PDT


sunita

Content Editor sunita