ਗਣਤੰਤਰ ਦਿਵਸ 2024 : ਦੇਸ਼ ਪਿਆਰ ਨੂੰ ਦਰਸਾਉਂਦੀਆਂ ਇਹ ਪੰਜਾਬੀ ਫ਼ਿਲਮਾਂ
Friday, Jan 26, 2024 - 01:00 PM (IST)
ਐਂਟਰਟੇਨਮੈਂਟ ਡੈਸਕ - ਅੱਜ ਦੇਸ਼ ਭਰ ਵਿਚ 75ਵੇਂ ਗਣਤੰਤਰ ਦਿਵਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਅਤੇ ਹਰ ਕੋਈ ਮਾਣ ਨਾਲ ਤਿਰੰਗਾ ਲਹਿਰਾ ਕੇ ਦੇਸ਼ ਨੂੰ ਸਲਾਮ ਕਰ ਰਿਹਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਪੰਜਾਬੀ ਫ਼ਿਲਮਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਦੇਸ਼ ਪ੍ਰੇਮ ਨਾਲ ਭਰਪੂਰ ਹਨ। ਇਨ੍ਹਾਂ ਫ਼ਿਲਮਾਂ ਦੀ ਲਿਸਟ ਕਾਫ਼ੀ ਲੰਮੀ ਹੈ ਪਰ ਇੱਥੇ ਅਸੀਂ ਕੁਝ ਫ਼ਿਲਮਾਂ ਦਾ ਜ਼ਿਕਰ ਕਰਾਂਗੇ, ਜੋ ਸਾਨੂੰ ਦੇਸ਼ ਭਗਤੀ ਨਾਲ ਜੋੜਦੀਆਂ ਹਨ।
ਦਿਲਜੀਤ ਦੋਸਾਂਝ ਦੀ ਫ਼ਿਲਮ 'ਸੱਜਣ ਸਿੰਘ ਰੰਗਰੂਟ'
'ਸੱਜਣ ਸਿੰਘ ਰੰਗਰੂਟ' ਪੰਕਜ ਬੱਤਰਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਸੀ। ਫ਼ਿਲਮ ਦੀਆਂ ਮੁੱਖ ਭੂਮਿਕਾਵਾਂ 'ਚ ਦਿਲਜੀਤ ਦੋਸਾਂਝ ਤੇ ਸੁਨੰਦਾ ਸ਼ਰਮਾ ਅਤੇ ਯੋਗਰਾਜ ਸਿੰਘ ਨਜ਼ਰ ਆਏ ਸਨ। ਇਸ ਫ਼ਿਲਮ 'ਚ ਭਾਰਤੀ ਸੈਨਾ ਦੇ ਸਿੱਖ ਸੈਨਿਕਾਂ ਦੀ ਅਸਲ ਕਹਾਣੀ ਨੂੰ ਪਰਦੇ ‘ਤੇ ਦਿਖਾਇਆ ਗਿਆ ਹੈ। ਇਸ ਫ਼ਿਲਮ 'ਚ ਪਹਿਲੇ ਵਿਸ਼ਵ ਯੁੱਧ ਦੌਰਾਨ ਲੜਨ ਵਾਲੇ ਸੈਨਾ ਦੇ ਜਵਾਨ ਸੱਜਣ ਸਿੰਘ ਰੰਗਰੂਟ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਗਣਤੰਤਰ ਦਿਵਸ ਦੇ ਮੌਕੇ ‘ਤੇ ਇਸ ਫ਼ਿਲਮ ਦਾ ਅਨੰਦ ਤੁਸੀਂ ਮਾਣ ਸਕਦੇ ਹੋ ।
ਗਿੱਪੀ ਗਰੇਵਾਲ ਦੀ ਫ਼ਿਲਮ 'ਸੂਬੇਦਾਰ ਜੋਗਿੰਦਰ ਸਿੰਘ'
'ਸੂਬੇਦਾਰ ਜੋਗਿੰਦਰ ਸਿੰਘ' ਗਿੱਪੀ ਗਰੇਵਾਲ ਅਤੇ ਅਦਿਤੀ ਦੇਵ ਸ਼ਰਮਾ ਦੀ ਫ਼ਿਲਮ ਹੈ। 'ਸੂਬੇਦਾਰ ਜੋਗਿੰਦਰ ਸਿੰਘ' ਦੀ ਕਹਾਣੀ ਭਾਰਤੀ ਫੌਜ ਦੇ ਜਾਂਬਾਜ਼ ਜਵਾਨ ਦੀ ਕਹਾਣੀ ਸੀ, ਜਿਹੜਾ ਸਾਲ 1962 'ਚ ਭਾਰਤ-ਚੀਨ ਦੀ ਜੰਗ 'ਚ ਸ਼ਹੀਦ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਦਾ ਸਨਮਾਨ ਦਿੱਤਾ ਗਿਆ ਸੀ। ਇਹ ਫ਼ਿਲਮ 2018 ‘ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਗਿਆ ਸੀ।
ਗੁਰਦਾਸ ਮਾਨ ਦੀ ਫ਼ਿਲਮ 'ਦੇਸ ਹੋਇਆ ਪ੍ਰਦੇਸ'
ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਅਤੇ ਜੂਹੀ ਚਾਵਲਾ ਦੀ ਇਹ ਫ਼ਿਲਮ ਸਾਲ 2004 'ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਰਾਸ਼ਟਰੀ ਐਵਾਰਡ ਵੀ ਮਿਲਿਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਮਨੋਜ ਪੁੰਜ ਵੱਲੋਂ ਕੀਤਾ ਗਿਆ ਸੀ। ਫ਼ਿਲਮ 'ਚ ਦਿਵਿਆ ਦੱਤਾ ਵੀ ਮੁੱਖ ਭੂਮਿਕਾ 'ਚ ਹਨ। ਫ਼ਿਲਮ ‘ਚ 1984 ਦੇ ਦੌਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਸ ਤਰ੍ਹਾਂ ਸਿੱਖਾਂ ‘ਤੇ ਹਿੰਸਕ ਹਮਲੇ ਹੋਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8