ਰੂਬੀਨਾ ਦਿਲੈਕ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
Saturday, May 01, 2021 - 05:01 PM (IST)

ਮੁੰਬਈ: ਭਾਰਤ ਇਸ ਸਮੇਂ ਕੋਰੋਨਾ ਦੀ ਮਹਾਮਾਰੀ ਦੇ ਦੌਰ ’ਚੋਂ ਲੰਘ ਰਿਹਾ ਹੈ ਅਤੇ ਇਸ ਦੌਰਾਨ ਕਈ ਸਾਰੇ ਸਿਤਾਰੇ ਵੀ ਇਸ ਦੀ ਚਪੇਟ ’ਚ ਆ ਚੁੱਕੇ ਹਨ ਅਤੇ ਕੁਝ ਨੇ ਆਪਣੀ ਜਾਨ ਵੀ ਗਵਾਈ ਹੈ। ਅਜਿਹੇ ’ਚ ਇਸ ਲਿਸਟ ’ਚ ਹੁਣ ‘ਸ਼ਕਤੀ’ ਅਦਾਕਾਰਾ ਰੂਬੀਨਾ ਦਿਲੈਕ ਦਾ ਨਾਂ ਵੀ ਆ ਚੁੱਕਾ ਹੈ ਅਤੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਆਪਣੇ ਪ੍ਰਸ਼ੰਸਕ ਨੂੰ ਦਿੱਤੀ ਹੈ। ਰੂਬੀਨਾ ਨੇ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਉਨ੍ਹਾਂ ਦੇ ਨਾਲ ਸੰਪਰਕ ’ਚ ਆਏ ਲੋਕਾਂ ਨੂੰ ਕੋਰੋਨਾ ਟੈਸਟ ਕਰਵਾਉਣ ਵੀ ਅਪੀਲ ਕੀਤੀ ਹੈ।
ਬਿਗ ਬੌਸ 14 ਦੀ ਜੇਤੂ ਰੂਬੀਨਾ ਦਿਲੈਕ ਨੇ ਆਪਣੇ ਇੰਸਟਾਗ੍ਰਾਮ ਪੋਸਟ ’ਚ ਲਿਖਿਆ ਕਿ ‘ਮੈਂ ਵੀ ਹੁਣ ਇਕ ਮਹੀਨੇ ਬਾਅਦ ਪਲਾਜ਼ਮਾ ਡੋਨੇਟ ਕਰਨ ਲਈ ਏਲੀਜ਼ੀਬਲ ਹੋ ਜਾਵਾਂਗੀ, ਟੈਸਟ ਪਾਜ਼ੇਟਿਵ ਆਇਆ ਹੈ। 17 ਦਿਨਾਂ ਲਈ ਘਰ ’ਚ ਏਕਾਂਤਵਾਸ ਪਿਛਲੇ 5 ਤੋਂ 7 ਦਿਨਾਂ ’ਚ ਜੋ ਵੀ ਲੋਕ ਮੇਰੇ ਸੰਪਰਕ ’ਚ ਆਏ ਹਨ ਕਿ੍ਰਪਾ ਕਰਕੇ ਆਪਣਾ ਟੈਸਟ ਕਰਵਾਓ’।
ਜੇਕਰ ਰੂਬੀਨਾ ਦੇ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਪ੍ਰਸਿੱਧੀ ਸੀਰੀਅਲ ‘ਸ਼ਕਤੀ’ ’ਚ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਸੌਮਿਆ ਵਾਲੇ ਕਿਰਦਾਰ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਲੰਬੇ ਸਮੇਂ ਤੋਂ ਯਾਦ ਕਰ ਰਹੇ ਸਨ। ਇਸ ਤੋਂ ਇਲਾਵਾ ਰੂਬਿਨਾ ਦਾ ਪਹਿਲਾਂ ਮਿਊਜ਼ਿਕ ਵੀਡੀਓ ਰਿਲੀਜ਼ ਹੋਇਆ ਸੀ। ਇਸ ਗਾਣੇ ’ਚ ਉਨ੍ਹਾਂ ਦੇ ਨਾਲ ਅਭਿਨਵ ਸ਼ੁਕਲਾ ਵੀ ਨਜ਼ਰ ਆਏ ਸਨ। ਇਸ ਗਾਣੇ ਨੂੰ ਨੇਹਾ ਕੱਕੜ ਨੇ ਆਪਣੀ ਆਵਾਜ਼ ਦਿੱਤੀ ਹੈ।