ਰੇਣੁਕਾਸਵਾਮੀ ਕਤਲ ਕੇਸ: ਦਰਸ਼ਨ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ
Monday, Sep 23, 2024 - 10:27 AM (IST)
ਹੈਦਰਾਬਾਦ- ਚਿੱਤਰਦੁਰਗਾ ਰੇਣੁਕਾਸਵਾਮੀ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਦੇ 100 ਦਿਨਾਂ ਬਾਅਦ ਅਦਾਕਾਰ ਦਰਸ਼ਨ ਨੇ ਜ਼ਮਾਨਤ ਲਈ ਅਦਾਲਤ ਵਿੱਚ ਅਰਜ਼ੀ ਦਾਖ਼ਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਦਰਸ਼ਨ ਦੇ ਵਕੀਲ ਨੇ ਸ਼ਹਿਰ ਦੀ 57ਵੀਂ ਸੀਸੀਐਚ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ ਅਤੇ ਸੋਮਵਾਰ ਯਾਨੀ ਅੱਜ ਨੂੰ ਇਸ ਦੀ ਸੁਣਵਾਈ ਹੋਵੇਗੀ।ਕਤਲ ਕੇਸ ਵਿੱਚ ਬੇਲਾਰੀ ਜੇਲ੍ਹ ਵਿੱਚ ਬੰਦ ਦਰਸ਼ਨ ਦੀ ਹਾਲ ਹੀ ਵਿੱਚ ਆਪਣੇ ਵਕੀਲ ਨਾਲ ਗੱਲਬਾਤ ਹੋਈ ਸੀ। ਮਾਮਲੇ ਦੇ ਸੰਬੰਧ ਵਿੱਚ ਕਾਮਾਕਸ਼ੀਪਾਲਿਆ ਪੁਲਸ ਨੇ ਦਰਸ਼ਨ ਸਮੇਤ 17 ਮੁਲਜ਼ਮਾਂ ਦੇ ਖਿਲਾਫ 3,991 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ ਦਾਇਰ ਹੋਣ ਤੋਂ ਬਾਅਦ ਦਰਸ਼ਨ ਵੱਲੋਂ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੇ ਜਾਣ ਦੀ ਸੰਭਾਵਨਾ ਸੀ। ਹੁਣ ਵਕੀਲ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਉਸ ਨੇ ਸ਼ਨੀਵਾਰ ਨੂੰ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ- ਇਹ ਅਦਾਕਾਰ ਹੋਇਆ ਹਾਦਸੇ ਦਾ ਸ਼ਿਕਾਰ, ਸੈੱਟ 'ਤੇ ਲਹੂ-ਲੁਹਾਣ ਹੋਇਆ ਕਾਮੇਡੀਅਨ
ਹਾਲ ਹੀ 'ਚ ਇਸ ਮਾਮਲੇ ਦੇ ਪਹਿਲੇ ਮੁਲਜ਼ਮ ਪਵਿਤਰ ਗੌੜਾ ਸਮੇਤ ਕੁਝ ਮੁਲਜ਼ਮਾਂ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ। 30 ਸਤੰਬਰ ਤੱਕ ਜੁਡੀਸ਼ੀਅਲ ਰਿਮਾਂਡ ਹੋਣ ਕਾਰਨ ਕੁਝ ਮੁਲਜ਼ਮਾਂ ਵੱਲੋਂ ਜ਼ਮਾਨਤ ਲਈ ਅਰਜ਼ੀ ਦੇਣ ਦੀ ਸੰਭਾਵਨਾ ਹੈ। ਫਿਲਹਾਲ ਦਰਸ਼ਨ ਬੇਲਾਰੀ ਕੇਂਦਰੀ ਜੇਲ੍ਹ ਵਿੱਚ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਉਸ ਨੂੰ ਹਾਲ ਹੀ ਵਿੱਚ ਪਰੱਪਾ ਅਗ੍ਰਹਾਰਾ ਜੇਲ੍ਹ ਤੋਂ ਬੇਲਾਰੀ ਵਿੱਚ ਤਬਦੀਲ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ- ਦੇਹਰਾਦੂਨ ਪਹੁੰਚੇ ਪੰਜਾਬੀ ਗਾਇਕ ਪਰਮੀਸ਼ ਵਰਮਾ, ਧਮਾਕੇਦਾਰ ਪਰਫਾਰਮੈਂਸ ਨਾਲ ਜਿੱਤਿਆ ਫੈਨਜ਼ ਦਾ ਦਿਲ
ਹਾਲ ਹੀ ਵਿੱਚ ਰੇਣੁਕਾਸਵਾਮੀ ਕਤਲ ਕੇਸ ਵਿੱਚ ਮੁਲਜ਼ਮ ਦਰਸ਼ਨ ਅਤੇ ਉਸ ਦੇ ਸਹਿ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ ਕੀਤਾ ਗਿਆ ਹੈ। ਇਸ ਵਿੱਚ 14 ਦਿਨ ਦਾ ਵਾਧਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਦਰਸ਼ਨ ਨੂੰ 30 ਸਤੰਬਰ ਤੱਕ ਜੇਲ੍ਹ ਵਿੱਚ ਰਹਿਣਾ ਪਵੇਗਾ। ਇਹ ਹੁਕਮ 24ਵੀਂ ਏ.ਸੀ.ਐੱਮ.ਐੱਮ. ਅਦਾਲਤ ਨੇ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।