ਕੋਰੋਨਾ ਕਾਰਨ ਮੁੜ ਵਿਗੜੀ ਪ੍ਰਸਿੱਧ ਗਾਇਕ ਦੀ ਸਿਹਤ, ਆਈ. ਸੀ. ਯੂ 'ਚ ਦਾਖ਼ਲ
Saturday, Aug 15, 2020 - 11:31 AM (IST)

ਨਵੀਂ ਦਿੱਲੀ (ਬਿਊਰੋ) : ਦੱਖਣੀ ਭਾਰਤੀ ਅਤੇ ਬਾਲੀਵੁੱਡ ਗਾਇਕ ਐੱਸ. ਪੀ. ਬਾਲਾਸੁਬ੍ਰਮਨੀਅਮ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਅਚਾਨਕ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਆਈ. ਸੀ. ਯੂ. 'ਚ ਦਾਖ਼ਲ ਕੀਤਾ ਗਿਆ। ਐੱਸ. ਪੀ. ਬਾਲਾਸੁਬ੍ਰਮਨੀਅਮ 5 ਅਗਸਤ ਤੋਂ ਹਸਪਤਾਲ 'ਚ ਹਨ। ਸ਼ੁਰੂਆਤ 'ਚ ਉਨ੍ਹਾਂ 'ਚ ਕੋਵਿਡ-19 ਦੇ ਹਲਕੇ ਲੱਛਣ ਸਨ, ਫ਼ਿਰ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋ ਰਿਹਾ ਸੀ ਪਰ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ, ਜਿਸ ਕਰਕੇ ਉਨ੍ਹਾਂ ਨੂੰ ਆਈ. ਸੀ. ਯੂ. 'ਚ ਸ਼ਿਫਟ ਕਰ ਦਿੱਤਾ ਗਿਆ। ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ 'ਤੇ ਨਿਰੰਤਰ ਨਜ਼ਰ ਰੱਖ ਰਹੀ ਹੈ।
There has been a setback in the health of Playback Singer SP Balasubrahmanyam (in file pic) who had been admitted at MGM Healthcare for symptoms of COVID since 5th August: MGM Healthcare, Chennai. #TamilNadu pic.twitter.com/DcJ6sGL3gs
— ANI (@ANI) August 14, 2020
ਦੱਸ ਦਈਏ ਕਿ ਜਦੋਂ ਐੱਸ. ਪੀ. ਬਾਲਾਸੁਬ੍ਰਮਨੀਅਮ ਦੀ ਸਿਹਤ 'ਚ ਸੁਧਾਰ ਹੋ ਰਿਹਾ ਸੀ, ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਜਲਦੀ ਠੀਕ ਹੋ ਜਾਵਾਂਗਾ। ਵੀਡੀਓ 'ਚ ਐੱਸ. ਪੀ. ਬਾਲਾਸੁਬ੍ਰਮਨੀਅਮ ਨੇ ਦੱਸਿਆ ਸੀ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਮੇਰੀ ਛਾਤੀ 'ਚ ਦਰਦ ਸੀ ਅਤੇ ਗਲ਼ੇ 'ਚ ਹਲਕੀ ਜਿਹੀ ਕਫ਼ ਜੰਮ ਰਹੀ ਸੀ। ਐੱਸ. ਪੀ. ਬਾਲਾਸੁਬ੍ਰਮਨੀਅਮ ਦੀ ਸਿਹਤ ਲਈ ਹਰ ਕੋਈ ਕਾਮਨਾ ਕਰ ਰਿਹਾ ਹੈ।
ਦੱਸ ਦਈਏ ਕਿ ਹਾਲ ਹੀ 'ਚ ਐੱਸ. ਪੀ. ਬਾਲਾਸੁਬ੍ਰਮਨੀਅਮ ਨੇ ਕੋਰੋਨਾ 'ਤੇ ਇੱਕ ਗੀਤ ਵੀ ਤਿਆਰ ਕੀਤਾ ਸੀ ਅਤੇ ਲੋਕਾਂ ਨੂੰ ਇਸ ਆਫ਼ਤ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਸੀ। ਇਹ ਗਾਣਾ ਸੋਸ਼ਲ ਮੀਡੀਆ 'ਤੇ ਵੀ ਬਹੁਤ ਵਾਇਰਲ ਹੋਇਆ ਸੀ।