ਕੋਰੋਨਾ ਕਾਰਨ ਟਲੀ ਜਾਨ ਇਬਰਾਹਿਮ ਦੀ ਫ਼ਿਲਮ ‘ਸੱਤਿਆਮੇਵ ਜਯਤੇ 2’ ਦੀ ਰਿਲੀਜ਼ਿੰਗ ਡੇਟ

Tuesday, Apr 27, 2021 - 12:09 PM (IST)

ਕੋਰੋਨਾ ਕਾਰਨ ਟਲੀ ਜਾਨ ਇਬਰਾਹਿਮ ਦੀ ਫ਼ਿਲਮ ‘ਸੱਤਿਆਮੇਵ ਜਯਤੇ 2’ ਦੀ ਰਿਲੀਜ਼ਿੰਗ ਡੇਟ

ਮੁੰਬਈ: ਕੋਰੋਨਾ ਮਹਾਮਾਰੀ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ‘ਸੱਤਿਆਮੇਵ ਜਯਤੇ 2’ ਦੇ ਮੇਕਅਰਸ ਨੇ ਫ਼ਿਲਮ ਦੀ ਰਿਲੀਜ਼ਿੰਗ ਡੇਟ ਅੱਗੇ ਵਧਾ ਦਿੱਤੀ ਹੈ। ਇਹ ਫ਼ਿਲਮ ਈਦ ਦੇ ਮੌਕੇ ’ਤੇ 12 ਮਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣੀ ਸੀ। ਮੇਕਅਰਸ ਨੇ ਅਜੇ ਨਵੀਂ ਤਾਰੀਕ ਦਾ ਐਲਾਨ ਨਹੀਂ ਕੀਤਾ ਹੈ। 
ਫ਼ਿਲਮ ਦੀ ਟੀਮ ਨੇ ਅੱਜ ਸੋਸ਼ਲ ਮੀਡੀਆ ਰਾਹੀਂ ਰਿਲੀਜ਼ ਡੇਟ ਅੱਗੇ ਵਧਾਉਣ ਦੀ ਖ਼ਬਰ ਦਿੱਤੀ ਹੈ। ਟੀਮ ਨੇ ਲਿਖਿਆ ਕਿ ‘ਇਸ ਸੰਕਟ ਦੇ ਸਮੇਂ, ਜਨਤਾ ਦੀ ਸੁਰੱਖਿਆ ਅਤੇ ਸਿਹਤ ਦੀ ਪਰਵਾਹ ਕਰਦੇ ਹੋਏ ਅਸੀਂ ਆਪਣੀ ਆਉਣ ਵਾਲੀ ਫ਼ਿਲਮ ‘ਸੱਤਿਆਮੇਵ ਜਯਤੇ 2’ ਦੀ ਤਾਰੀਕ ਨਿਰਧਾਰਿਤ ਸਮੇਂ ਤੋਂ ਅੱਗੇ ਵਧਾ ਰਹੇ ਹਾਂ। ਇਸ ਫ਼ਿਲਮ ਨਾਲ ਸਬੰਧਤ ਅੱਗੇ ਦੀ ਜਾਣਕਾਰੀ ਅਸੀਂ ਤੁਹਾਨੂੰ ਦਿੰਦੇ ਰਹਾਂਗੇ। ਉਦੋਂ ਤੱਕ ਦੋ ਗਜ ਦੀ ਦੂਰੀ ਅਤੇ ਮਾਸਕ ਲਗਾ ਕੇ ਰੱਖੋ, ਆਪਣਾ ਅਤੇ ਅਪਣਿਆਂ ਦਾ ਧਿਆਨ ਰੱਖੋ, ਜੈ ਹਿੰਦ’।
ਇਸ ਫ਼ਿਲਮ ’ਚ ਅਦਾਕਾਰ ਜਾਨ ਇਬਰਾਹਿਮ ਦੇ ਨਾਲ ਦਿਵਿਆ ਖੋਸਲਾ ਕੁਮਾਰ ਵੀ ਹੈ। ਫ਼ਿਲਮ ਨੂੰ ਟੀ-ਸੀਰੀਜ਼ ਅਤੇ ਏਮੇ ਇੰਟਰਟੇਨਮੈਂਟ ਪ੍ਰਡਿਊਸ ਕਰ ਰਹੇ ਹਨ। 
ਹਿੱਟ ਹੋਈ ਸੀ ‘ਸੱਤਿਆਮੇਵ ਜਯਤੇ’ 
ਸਾਲ 2018 ’ਚ ਮਿਲਾਪ ਅਤੇ ਜਾਨ ਨੇ ‘ਸੱਤਿਆਮੇਵ ਜਯਤੇ’ ਬਣਾਈ ਸੀ। ਫ਼ਿਲਮ ਨੂੰ ਸਕਸੈਸਫੁੱਲ ਮਿਲੀ ਸੀ। ਇਸ ਤੋਂ ਬਾਅਦ ਮੇਕਅਰਸ ਨੇ ਫ਼ਿਲਮ ‘ਸੱਤਿਆਮੇਵ ਜਯਤੇ 2’ ਬਣਾਉਣ ਦਾ ਸੋਚਿਆ। ਫ਼ਿਲਮ ’ਚ ਅਦਾਕਾਰ ਜਾਨ ਇਬਰਾਹਿਮ ਦੇ ਨਾਲ ਆਇਸ਼ਾ ਸ਼ਰਮਾ ਸੀ। ਇਸ ਫ਼ਿਲਮ ਦੀ ਕਹਾਣੀ ਮੁੰਬਈ ’ਚ ਹੋ ਰਹੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਨੇਤਾਵਾਂ, ਉਦਯੋਗਪਤੀਆਂ ਅਤੇ ਆਮ ਲੋਕਾਂ ਨਾਲ ਲੜਦੇ ਹਨ। ਹੁਣ ਜਾਨ ਲਖਨਊ ’ਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਦੇ ਹੋਏ ਦਿਖਾਈ ਦੇਣਗੇ। 


author

Aarti dhillon

Content Editor

Related News