ਜਦੋਂ ਰੇਖਾ ਦੇ ਕਹਿਣ ''ਤੇ ਸ਼੍ਰੀਦੇਵੀ ਨੇ ਇਸ ਅਦਾਕਾਰ ਨਾਲੋਂ ਤੋੜੇ ਸਨ ਸਾਰੇ ਰਿਸ਼ਤੇ

Saturday, Oct 10, 2020 - 12:10 PM (IST)

ਜਦੋਂ ਰੇਖਾ ਦੇ ਕਹਿਣ ''ਤੇ ਸ਼੍ਰੀਦੇਵੀ ਨੇ ਇਸ ਅਦਾਕਾਰ ਨਾਲੋਂ ਤੋੜੇ ਸਨ ਸਾਰੇ ਰਿਸ਼ਤੇ

ਮੁੰਬਈ(ਬਿਊਰੋ) - ਐਵਰਗ੍ਰੀਨ ਬਿਊਟੀ ਰੇਖਾ ਅੱਜ ਆਪਣਾ 66ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। 90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਰੇਖਾ ਨੇ ਆਪਣੀਆਂ ਫ਼ਿਲਮਾਂ 'ਚ ਆਪਣੇ ਦਮਦਾਰ ਕਿਰਦਾਰਾਂ ਨਾਲ ਲੋਕਾਂ ਦੇ ਦਿਲਾਂ 'ਚ ਕਦੇ ਨਾ ਮਿਟਣ ਵਾਲੀ ਛਾਪ ਛੱਡੀ ਹੈ। ਅੱਜ ਵੀ ਰੇਖਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬਰਕਾਰ ਰਹਿੰਦੇ ਹਨ। ਰੇਖਾ ਦੇ ਜਨਮਦਿਨ 'ਤੇ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਤੇ ਮਿਥੁਨ ਚੱਕਰਵਰਤੀ ਨਾਲ ਜੁੜਿਆ ਇਕ ਕਿੱਸਾ ਦੱਸਣ ਜਾ ਰਹੇ ਹਨ।
PunjabKesari
ਸ਼੍ਰੀਦੇਵੀ ਭਾਵੇਂ ਅੱਜ ਸਾਡੇ ਵਿਚਕਾਰ ਮੌਜ਼ੂਦ ਨਹੀਂ ਪਰ ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਬਲਾਕਬਸਟਰ ਫ਼ਿਲਮਾਂ ਦਿੱਤੀਆਂ ਹਨ। ਇਸੇ ਲਈ ਉਨ੍ਹਾਂ ਨੂੰ ਮਹਿਲਾ ਅਮਿਤਾਭ ਬੱਚਨ ਵੀ ਕਿਹਾ ਜਾਂਦਾ ਸੀ। ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਸ਼੍ਰੀਦੇਵੀ ਤੇ ਮਿਥੁਨ ਵਿਚਕਾਰ ਨਜ਼ਦੀਕੀਆਂ ਵਧਣ ਲੱਗੀਆਂ। ਮਿਥੁਨ ਸ਼੍ਰੀਦੇਵੀ ਲਈ ਆਪਣੀ ਪਤਨੀ ਨੂੰ ਤਲਾਕ ਦੇਣ ਲਈ ਵੀ ਤਿਆਰ ਸਨ। ਕਹਿੰਦੇ ਹਨ ਕਿ ਇਸੇ ਦੌਰਾਨ ਰੇਖਾ ਨੇ ਹੀ ਸ਼੍ਰੀਦੇਵੀ ਨੂੰ ਮਿਥੁਨ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਕਿਉਂਕਿ ਕੋਈ ਵੀ ਅਦਾਕਾਰ ਆਪਣੀ ਪਤਨੀ ਨੂੰ ਤਲਾਕ ਨਹੀਂ ਦਿੰਦਾ।
PunjabKesari
ਸ਼੍ਰੀਦੇਵੀ ਨੂੰ ਰੇਖਾ ਦੀ ਇਹ ਗੱਲ ਪਸੰਦ ਆਈ, ਇਸੇ ਦੌਰਾਨ ਜਦੋਂ ਸ਼੍ਰੀਦੇਵੀ ਨੂੰ ਪਤਾ ਲੱਗਿਆ ਕਿ ਮਿਥੁਨ ਦੀ ਪਤਨੀ ਇਕ ਵਾਰ ਫਿਰ ਮਾਂ ਬਣਨ ਵਾਲੀ ਹੈ ਤਾਂ ਸ਼੍ਰੀਦੇਵੀ ਨੇ ਮਿਥੁਨ ਨਾਲੋਂ ਸਾਰੇ ਰਿਸ਼ਤੇ ਤੋੜ ਲਏ। ਇਸੇ ਵਜ੍ਹਾ ਕਰਕੇ ਸ਼੍ਰੀਦੇਵੀ ਬਹੁਤ ਪਰੇਸ਼ਾਨ ਹੋ ਗਈ ਸੀ ਤੇ ਮਾਂ ਦੀ ਨਾਰਾਜ਼ਗੀ ਕਰਕੇ ਸ਼੍ਰੀਦੇਵੀ ਦੇ ਹੱਥੋਂ ਕਈ ਫ਼ਿਲਮਾਂ ਨਿਕਲ ਗਈਆਂ ਸਨ।
PunjabKesari
ਦੱਸ ਦਈਏ ਕਿ ਸ਼ੁਰੂਆਤੀ ਦੌਰ 'ਚ ਸ਼੍ਰੀਦੇਵੀ ਨਾਲ ਫ਼ਿਲਮ ਦੇ ਸੈੱਟ 'ਤੇ ਉਨ੍ਹਾਂ ਦੀ ਮਾਂ ਵੀ ਮੌਜ਼ੂਦ ਰਹਿੰਦੀ ਸੀ। ਇਸ ਸਭ ਦੇ ਚਲਦੇ ਡਿਸਕੋ ਡਾਂਸਰ ਦੀ ਕਾਮਯਾਬੀ ਤੋਂ ਬਾਅਦ ਮਿਥੁਨ ਚੱਕਰਵਤੀ ਸਭ ਦੇ ਫੇਵਰੇਟ ਬਣ ਗਏ। ਸਾਲ 1984 'ਚ ਉਨ੍ਹਾਂ ਨੂੰ 'ਜਾਗ ਉਠਾ ਇਨਸਾਨ' ਫ਼ਿਲਮ 'ਚ ਸ਼੍ਰੀਦੇਵੀ ਦੇ ਆਪੋਜਿਟ ਕਾਸਟ ਕੀਤਾ ਗਿਆ ਸੀ। ਮਿਥੁਨ ਦਾ ਉਸ ਸਮੇਂ ਯੋਗਿਤਾ ਬਾਲੀ ਨਾਲ ਵਿਆਹ ਹੋ ਗਿਆ ਸੀ ਤੇ ਉਨ੍ਹਾਂ ਦੇ ਦੋ ਪੁੱਤਰ ਵੀ ਸਨ। ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਸ਼੍ਰੀਦੇਵੀ ਦੀ ਮਾਂ ਨਹੀਂ ਸੀ ਆਉਂਦੀ, ਜਿਸ ਕਰਕੇ ਦੋਵਾਂ ਵਿਚਕਾਰ ਅਫੇਅਰ ਸ਼ੁਰੂ ਹੋ ਗਿਆ ਸੀ। ਮਿਥੁਨ ਨੇ ਸ਼੍ਰੀਦੇਵੀ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਆਪਣੀ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰਨਗੇ। ਜਦੋਂ ਇਸ ਗੱਲ ਦਾ ਸ਼੍ਰੀਦੇਵੀ ਦੀ ਮਾਂ ਨੂੰ ਪਤਾ ਲੱਗਾ ਤਾਂ ਉਹ ਬਹੁਤ ਨਾਰਾਜ਼ ਹੋਈ ।
PunjabKesari


author

sunita

Content Editor

Related News