ਰਿਜੈਕਸ਼ਨ ਆਉਣਗੇ ਪਰ ਰੁਕਣਾ ਨਹੀਂ, ਅੱਗੇ ਵਧਦੇ ਰਹਿਣਾ ਹੈ : ਉਰਫੀ ਜਾਵੇਦ

Thursday, Sep 05, 2024 - 12:13 PM (IST)

ਰਿਜੈਕਸ਼ਨ ਆਉਣਗੇ ਪਰ ਰੁਕਣਾ ਨਹੀਂ, ਅੱਗੇ ਵਧਦੇ ਰਹਿਣਾ ਹੈ : ਉਰਫੀ ਜਾਵੇਦ

ਆਪਣੇ ਯੂਨੀਕ ਫੈਸ਼ਨ ਨਾਲ ਮਸ਼ਹੂਰ ਉਰਫੀ ਜਾਵੇਦ ਹੁਣ ਮਸ਼ਹੂਰ ਡਿਜੀਟਲ ਸਟਾਰ ਬਣ ਗਈ ਹੈ। ਉਸ ਦੀ ਨਵੀਂ ਸੀਰੀਜ਼ ‘ਫੋਲੋ ਕਰ ਲੋ ਯਾਰ’ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋ ਚੁੱਕੀ ਹੈ। ਇਸ ਸੀਰੀਜ਼ ’ਚ ਉਰਫੀ ਨੇ ਆਪਣੇ ਸੰਘਰਸ਼ ਭਰੀ ਜ਼ਿੰਦਗੀ ਨੂੰ ਦਿਖਾਇਆ ਹੈ। ਇਸ ’ਚ ਖ਼ੁਦ ਉਰਫੀ ਜਾਵੇਦ ਮੇਨ ਲੀਡ ’ਚ ਹੈ। ਸੀਰੀਜ਼ ’ਚ ਉਸ ਨਾਲ ਉਸ ਦੀ ਮਾਂ ਤੇ ਭੈਣਾਂ ਵੀ ਨਜ਼ਰ ਆਉਣਗੀਆਂ। ਇਸ ਸੀਰੀਜ਼ ਵਿਚ ਹਰ ਉਸ ਪਹਿਲੂ ਨੂੰ ਦਿਖਾਇਆ, ਜੋ ਇਕ ਰੂੜੀਵਾਦੀ ਪਰਿਵਾਰ ਤੋਂ ਆਉਣ ਵਾਲੀ ਕੁੜੀ ਦੇ ਜੀਵਨ ਵਿਚ ਹੁੰਦਾ ਹੈ। 23 ਅਗਸਤ ਤੋਂ ਪ੍ਰਾਈਮ ਵੀਡੀਓ ’ਤੇ ਚੱਲ ਰਹੀ ਇਹ ਸੀਰੀਜ਼ ਪੂਰੇ 9 ਐਪੀਸੋਡਸ ਦੀ ਹੈ। ਇਸ ਸੀਰੀਜ਼ ਬਾਰੇ ਉਰਫੀ ਜਾਵੇਦ ਨੇ ਪੰਜਾਬ ਕੇਸਰੀ/ ਨਵੋਦਿਆ ਟਾਈਮਜ਼/ ਜਗ ਬਾਣੀ/ ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...

ਉਰਫੀ ਜਾਵੇਦ

ਇਸ ਸੀਰੀਜ਼ ਦੀ ਸ਼ੁਰੂਆਤ ਕਿਵੇਂ ਹੋਈ?

ਇਸ ਲਈ ਮੇਰੇ ਤੱਕ ਐਮਾਜ਼ੋਨ ਨੇ ਦੋ ਸਾਲ ਪਹਿਲਾਂ ਪਹੁੰਚ ਕੀਤੀ ਸੀ। ਦੋ ਸਾਲ ਪਹਿਲਾਂ ਤੱਕ ਇਹ ਇਕ ਸ਼ੁਰੂਆਤੀ ਆਈਡੀਆ ਸੀ, ਫਿਰ ਹੁੰਦੇ-ਹੁੰਦੇ ਇਸ ਨੂੰ ਇਕ ਸਾਲ ਲੱਗ ਗਿਆ। ਇਕ ਸਾਲ ਤੋਂ ਬਾਅਦ ਪ੍ਰੋਡਕਸ਼ਨ ਇਸ ਦੀ ਤਿਆਰੀ ’ਚ ਲੱਗ ਗਿਆ। ਉਸ ਤੋਂ ਬਾਅਦ ਅਸੀਂ 6 ਮਹੀਨੇ ਪਹਿਲਾਂ ਸ਼ੂਟ ਕੀਤਾ ਤਾਂ ਬਸ ਕੁਝ ਅਜਿਹੀ ਸੀ ਇਸ ਦੀ ਸ਼ੁਰੂਆਤ।

ਇਸ ਸ਼ੋਅ ਤੋਂ ਬਾਅਦ ਤੁਸੀਂ ਆਪਣੇ ਪ੍ਰਤੀ ਕਿਸ ਤਰ੍ਹਾਂ ਦਾ ਬਦਲਾਅ ਚਾਹੁੰਦੇ ਹੋ?

ਇਸ ਸ਼ੋਅ ਤੋਂ ਬਾਅਦ ਮੈਂ ਚਾਹੁੰਦੀ ਹਾਂ ਕਿ ਲੋਕ ਮੈਨੂੰ ਥੋੜਾ ਸੀਰੀਅਸ ਲੈਣਾ ਸ਼ੁਰੂ ਕਰ ਦੇਣ ਤੇ ਥੋੜ੍ਹੀ ਜਿਹੀ ਇੱਜ਼ਤ ਮਿਲੇ ਮੈਨੂੰ। ਇਸ ਤੋਂ ਇਲਾਵਾ ਮੈਂ ਇਕ ਬਿਜ਼ਨੈਸ ਵੂਮੈਨ ਵੀ ਬਣਨਾ ਚਾਹੁੰਦੀ ਹਾਂ। ਸ਼ਾਇਦ ਇਹ ਸ਼ੋਅ ਮੇਰੇ ਸਫ਼ਰ ’ਚ ਮਦਦ ਕਰੇਗਾ ਤੇ ਉਹ ਸਫ਼ਰ ਮੈਨੂੰ ਇਸ ਸ਼ੋਅ ’ਚ ਮਦਦ ਕਰੇਗਾ। ਮੈਨੂੰ ਅਜਿਹਾ ਲੱਗਦਾ ਹੈ ਕਿ ਆਪਸ ’ਚ ਦੋਵਾਂ ਨੂੰ ਮਦਦ ਮਿਲ ਜਾਵੇਗੀ।

ਇਸ ਸ਼ੋਅ ’ਚ ਕੰਮ ਕਰਨ ਤੋਂ ਬਾਅਦ ਕੀ ਹਾਲੇ ਤੁਸੀਂ ਕਿਸੇ ਪ੍ਰੋਜੈਕਟ ਨਾਲ ਜੁੜੇ ਹੋ?

ਸੱਚ ਦੱਸਾਂ ਤਾਂ ਮੇਰੇ ਕੋਲ ਇੰਨੇ ਆਫਰ ਹੈ ਨਹੀਂ ਪਰ ਜੇ ਮੈਨੂੰ ਮਿਲਦੇ ਹਨ ਤਾਂ ਮੈਂ ਜ਼ਰੂਰ ਕਰਨਾ ਚਾਹਾਂਗੀ। ‘ਫੋਲੋ ਕਰ ਲੋ ਯਾਰ’ ਮੇਰੀ ਪਹਿਲੀ ਤਰਜੀਹ ਹੋਵੇਗੀ। ਜੇ ਮੈਂ ਕੋਈ ਸ਼ੋਅ ਵੀ ਕਰਾਂਗੀ ਤਾਂ ਮੈਂ ਉਸ ਨੂੰ ਵੀ ਆਪਣੀ ਇਸ ਸੀਰੀਜ਼ ’ਚ ਕਵਰ ਕਰਾਂਗੀ।

ਇਸ ਸ਼ੋਅ ’ਚ ਮਾਨਸਿਕ ਸਿਹਤ ਬਾਰੇ ਵੀ ਗੱਲ ਹੋਈ ਹੈ ਤਾਂ ਤੁਸੀਂ ਇਸ ਨੂੰ ਕਿਵੇਂ ਬੈਲੇਂਸ ਕਰਦੇ ਹੋ ?

ਮੈਂ ਸੱਚ ਦੱਸਾਂ ਤਾਂ ਮੈਂ ਬੈਲੇਂਸ ਨਹੀਂ ਕਰਦੀ ਹਾਂ, ਮੇਰੇ ਲਈ ਤਾਂ ਸਿਰਫ਼ ਕੰਮ ਹੀ ਕੰਮ ਹੈ। ਇਸ ਸ਼ੋਅ ਨੂੰ ਮੈਂ 100 ਫ਼ੀਸਦੀ ਦਿੱਤਾ ਹੈ। ਇਸੇ ਚੱਕਰ ’ਚ ਮੈਂ ਥੈਰੇਪੀ ਸੈਸ਼ਨ ਸ਼ੁਰੂ ਕੀਤਾ ਹੈ ਤਾਂ ਤੁਸੀਂ ਥੈਰੇਪੀ ਸੈਸ਼ਨ ਵੀ ਦੇਖ ਸਕਦੇ ਹੋ ਕਿਉਂਕਿ ਮੈਨੂੰ ਲੱਗਦਾ ਹੈ ਕਿ ਗੱਲ ਕਰਨਾ ਬਹੁਤ ਜ਼ਰੂਰੀ ਹੈ। ਥੈਰੇਪੀ ’ਚ ਉਹ ਤੁਹਾਨੂੰ ਕੋਈ ਦਵਾਈ ਨਹੀਂ ਦੇਣਗੇ, ਗੱਲ ਕਰ ਕੇ ਹੀ ਤੁਸੀਂ ਖ਼ੁਦ ਨੂੰ ਹਲਕਾ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਬਿਹਤਰ ਲੱਗਦਾ ਹੈ। ਜੇਕਰ ਗੱਲਬਾਤ ਕਰ ਕੇ ਲੱਗੇ ਕਿ ਤੁਹਾਨੂੰ ਕੋਈ ਦਿੱਕਤ ਹੈ ਤਾਂ ਥੈਰੇਪਿਸਟ ਤੁਹਾਨੂੰ ਦੱਸੇਗਾ।

ਬਿਗ ਬਾਸ ਓ.ਟੀ.ਟੀ. ਸੀਜ਼ਨ 1 ਦੇ ਲੰਬੇ ਸਮੇਂ ਤੋਂ ਬਾਅਦ ਆਪਣੇ ਯੂਨੀਕ ਫੈਸ਼ਨ ਨਾਲ ਵਾਪਸੀ ਕੀਤੀ, ਇੰਨਾ ਸਮਾਂ ਕਿਉਂ ਲੱਗਿਆ?

‘ਬਿਗ ਬਾਸ’ ਤੋਂ ਬਾਅਦ ਮੈਂ ਗ਼ਾਇਬ ਇਸ ਲਈ ਸੀ ਕਿਉਂਕਿ ਮੇਰੇ ਕੋਲ ਆਈਡੀਆ ਨਹੀਂ ਸੀ। ਕਦੇ-ਕਦੇ ਹੋ ਜਾਂਦਾ ਹੈ ਕਿ ਤੁਹਾਡੇ ਕੋਲ ਆਈਡੀਆ ਨਹੀਂ ਹੁੰਦੇ ਹਨ। ਮੈਂ 2-3 ਮਹੀਨੇ ਦਾ ਬ੍ਰੇਕ ਲਿਆ ਅਤੇ ਆਈਡੀਆ ’ਤੇ ਕੰਮ ਕੀਤਾ। ਮੈਂ ਦੇਖ ਰਹੀ ਸੀ ਕਿ ਮੈਂ ਕੀ ਕਰ ਸਕਦੀ ਹਾਂ ਅਤੇ ਕੀ ਨਹੀਂ ਕਰ ਸਕਦੀ, ਇਸ ਲਈ ਮੈਨੂੰ ਥੋੜ੍ਹਾ ਸਮਾਂ ਲੱਗਿਆ।

ਇਸ ਸ਼ੋਅ ਨੂੰ ਦੇਖਣ ਤੋਂ ਬਾਅਦ ਕੀ ਲੋਕਾਂ ਦੀ ਸੋਚ ’ਚ ਤੁਹਾਡੇ ਲਈ ਕੁਝ ਬਦਲਾਅ ਆਵੇਗਾ?

ਮੈਂ ਕਦੇ ਇੰਨਾ ਸੋਚਿਆ ਨਹੀਂ ਹੈ ਕਿ ਕੋਈ ਬਦਲਾਅ ਆਵੇ ਜਾਂ ਨਾ ਆਵੇ ਪਰ ਮੈਂ ਖ਼ੁਸ਼ ਹਾਂ ਕਿ ਮੈਂ ਲਖਨਊ ਦੀ ਪ੍ਰਤੀਨਿਧਤਾ ਕਰ ਰਹੀ ਹਾਂ। ਭਾਵੇਂ ਹੀ ਮੇਰੀਆਂ ਇੰਨੀਆਂ ਯਾਦਾਂ ਨਹੀਂ ਹਨ ਪਰ ਮੈਂ ਲਖਨਊ ਨੂੰ ਬਹੁਤ ਯਾਦ ਕਰਦੀ ਹਾਂ। ਮੈਨੂੰ ਲਖਨਊ ਦਾ ਖਾਣਾ ਬਹੁਤ ਪਸੰਦ ਹੈ। ਲਖਨਊ ਦਾ ਚੈਪਟਰ ਦਿਖਾਉਣਾ ਵੀ ਸੀਰੀਜ਼ ’ਚ ਜ਼ਰੂਰੀ ਲੱਗਿਆ।

ਇਸ ਸ਼ੋਅ ਲਈ ਤੁਹਾਨੂੰ ਕਿਵੇਂ ਦਾ ਹੁੰਗਾਰਾ ਮਿਲ ਰਿਹਾ ਹੈ?

ਹਾਲੇ ਤਾਂ ਮੇਰਾ ਸ਼ੋਅ ਟੀ.ਵੀ. ਸ਼ੋਅਜ਼ ’ਚ ਨੰਬਰ ਇਕ ’ਤੇ ਟ੍ਰੈਂਡ ਕਰ ਰਿਹਾ ਹੈ ਅਤੇ ਓਵਰਆਲ ਨੰਬਰ 5 ’ਤੇ ਚੱਲ ਰਿਹਾ ਹੈ। ਇਸ ਨੂੰ ਨੰਬਰ ਇਕ ਬਣਾਉਣਾ ਹੈ ਅਤੇ ਘੱਟ ਤੋਂ ਘੱਟ ਇਕ ਸਾਲ ਤੱਕ ਨੰਬਰ ਇਕ ਰਹੇ। ਮੈਂ ਤਾਂ ਚਾਹੁੰਦੀ ਕਿ ਜਦੋਂ ਤੱਕ ਸੀਜ਼ਨ-2 ਨਾ ਆ ਜਾਵੇ, ਉਹ ਨੰਬਰ ਇਕ ’ਤੇ ਟ੍ਰੈਂਡ ਕਰੇ।

ਜੋ ਲੋਕ ਫਿਲਮ ਇੰਡਸਟਰੀ ਦੇ ਬਾਹਰ ਤੋਂ ਐਕਟਰ ਬਣਨ ਆਉਂਦੇ ਹਨ, ਉਨ੍ਹਾਂ ਨੂੰ ਕੀ ਟਿਪਸ ਦੇਵੋਗੇ?

ਮੈਨੂੰ ਨਹੀਂ ਲੱਗਦਾ ਮੈਂ ਸਹੀ ਇਨਸਾਨ ਹਾਂ, ਇਸ ਲਈ ਕਿਉਂਕਿ ਮੈਂ ਵੀ ਐਕਟਰ ਬਣਨ ਆਈ ਸੀ ਪਰ ਨਹੀਂ ਬਣ ਸਕੀ ਪਰ ਮੈਂ ਕਹਿਣਾ ਚਾਹੁੰਦੀ ਕਿ ਜੇਕਰ ਤੁਸੀਂ ਐਕਟਰ ਬਣਨ ਆ ਰਹੇ ਹੋ ਤਾਂ ਉਸ ’ਤੇ ਫੋਕਸ ਕਰੋ। ਆਪਣੀ ਕਲਾ ’ਤੇ ਕੰਮ ਕਰੋ। ਖ਼ੁਦ ਨੂੰ ਫਿਟ ਰੱਖਣਾ ਜ਼ਰੂਰੀ ਹੈ ਤੇ ਸਭ ਤੋਂ ਅਹਿਮ ਇਹ ਹੈ ਕਿ ਕਦੇ ਹਾਰ ਨਹੀਂ ਮੰਨਣੀ ਚਾਹੀਦੀ। ਰਿਜੈਕਸ਼ਨ ਆਉਣਗੇ ਪਰ ਤੁਸੀਂ ਰੁਕਣਾ ਨਹੀਂ ਹੈ, ਅੱਗੇ ਵਧਦਾ ਰਹਿਣਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News