ਰੀਨਾ ਰਾਏ ਨੇ ਦੀਪ ਸਿੱਧੂ ਦੇ ਭਰਾ 'ਤੇ ਲਾਏ ਇਲਜ਼ਾਮ, ਪੋਸਟ ਸਾਂਝੀ ਕਰ ਆਖੀਆਂ ਇਹ ਗੱਲਾਂ

Saturday, Apr 16, 2022 - 05:40 PM (IST)

ਰੀਨਾ ਰਾਏ ਨੇ ਦੀਪ ਸਿੱਧੂ ਦੇ ਭਰਾ 'ਤੇ ਲਾਏ ਇਲਜ਼ਾਮ, ਪੋਸਟ ਸਾਂਝੀ ਕਰ ਆਖੀਆਂ ਇਹ ਗੱਲਾਂ

ਜਲੰਧਰ (ਬਿਊਰੋ)- ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦੀਪ ਸਿੱਧੂ ਦੀ ਕੁਝ ਸਮਾਂ ਪਹਿਲੇ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਇਸ ਹਾਦਸੇ ਦੌਰਾਨ ਉਨ੍ਹਾਂ ਦੀ ਪ੍ਰੇਮਿਕਾ ਰੀਨਾ ਰਾਏ ਵੀ ਉਨ੍ਹਾਂ ਦੇ ਨਾਲ ਸੀ, ਜਿਸ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਰੀਨਾ ਰਾਏ ਨੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ 'ਤੇ ਵੱਡੇ ਇਲਜ਼ਾਮ ਲਗਾਉਂਦਿਆਂ ਸੋਸ਼ਲ ਮੀਡੀਆ ਸਟੋਰੀ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਮਨਦੀਪ ਸਿੱਧੂ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਰੀਨਾ ਨੇ  ਕਿਹਾ ਹੈ ਕਿ ਦੀਪ ਸਿੱਧੂ ਦੇ ਸੋਸ਼ਲ ਹੈਂਡਲ ਤੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਲਾਕ ਕਰ ਦਿੱਤਾ ਅਤੇ ਨਾਲ ਇਹ ਵੀ ਦੱਸਿਆ ਕਿ ਮੇਰਾ ਅਤੇ ਦੀਪ ਸਿੱਧੂ ਦਾ ਸਮਾਨ ਜੋ ਦੀਪ ਦੇ ਮੁੰਬਈ ਅਪਾਰਟਮੈਂਟ 'ਚ ਪਿਆ ਸੀ ਉਹ ਵੀ ਮਨਦੀਪ ਸਿੱਧੂ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ।

PunjabKesari

ਰੀਨਾ ਰਾਏ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮਨਦੀਪ ਅਜਿਹੀ ਹਰਕਤ ਕਰ ਸਕਦਾ ਹੈ। ਮਨਦੀਪ ਦੇ ਅਜਿਹੀ ਹਰਕਤ ਨਾਲ ਉਹ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਰੀਨਾ ਰਾਏ ਨੇ ਪੋਸਟ ਸਾਂਝੀ ਕਰਦੇ ਹੋਏ ਇਹ ਵੀ ਕਿਹਾ ਕਿ ਉਸ ਦੀ ਦੀਪ ਸਿੱਧੂ ਨਾਲ ਗੁੜੀ ਸਾਂਝ ਸੀ ਪਰ ਮਨਦੀਪ ਉਸ ਨਾਲ ਗਲਤ ਵਿਵਹਾਰ ਕਰ ਰਿਹਾ ਹੈ। ਉਸ ਨੂੰ ਉਨ੍ਹਾਂ ਤੋਂ ਅਜਿਹੀ ਉਮੀਦ ਨਹੀਂ ਸੀ।

PunjabKesari
ਇਸ ਦੇ ਨਾਲ ਹੀ ਰੀਨਾ ਰਾਏ ਨੇ ਆਖਿਆ ਹੈ ਕਿ ਦੀਪ ਸਿੱਧੂ ਦੇ ਜਿੰਨੇ ਵੀ ਸੋਸ਼ਲ ਮੀਡੀਆ ਅਕਾਊਂਟ ਨੇ ਚਾਹੇ ਉਹ ਇੰਸਟਾਗ੍ਰਾਮ, ਫੇਸਬੁੱਕ ਜਾਂ ਟਵਿੱਟਰ ਹੈ ਉਨ੍ਹਾਂ ਸਭ ਤੋਂ ਮਨਦੀਪ ਸਿੱਧੂ ਨੇ ਉਨ੍ਹਾਂ ਬਲਾਕ ਕਰ ਦਿੱਤਾ ਹੈ ਅਤੇ ਜੋ ਵੀ ਪੋਸਟਾਂ ਅਤੇ ਤਸਵੀਰਾਂ ਦੀਪ ਸਿੱਧੂ ਨੇ ਆਪਣੇ ਜਿਉਂਦੇ ਜੀਅ ਅਕਾਊਂਟ 'ਤੇ ਰੀਨਾ ਰਾਏ ਨੂੰ ਲੈ ਕੇ ਸਾਂਝੀਆਂ ਕੀਤੀਆਂ ਸਨ ਉਹ ਸਭ ਹਟਾ ਦਿੱਤੀਆਂ ਹਨ। ਉਸ ਨੇ ਇਹ ਵੀ ਆਖਿਆ ਹੈ ਕਿ ਤਸਵੀਰਾਂ ਹਟਾਉਣ ਜਾਂ ਪੋਸਟਾਂ ਜੋ ਅਸਲੀ ਸੱਚ ਹੈ ਉਹ ਸੱਚ ਤੁਸੀਂ ਲੁੱਕ ਨਹੀਂ ਸਕਦੇ, ਪ੍ਰਮਾਤਮਾ ਦੇਖ ਰਿਹਾ ਹੈ 

PunjabKesari
ਜ਼ਿਕਰਯੋਗ ਹੈ ਕਿ ਦੀਪ ਸਿੱਧੂ ਖੇਤੀ ਕਾਨੂੰਨਾਂ ਨੂੰ ਲੈ ਕੇ ਆਖੀਰ ਤੱਕ ਕਿਸਾਨਾਂ ਨਾਲ ਡਟੇ ਰਹੇ। ਫਿਰ ਉਸ ਤੋਂ ਬਾਅਦ ਗਣਤੰਤਰ ਦਿਵਸ 'ਤੇ 26 ਜਨਵਰੀ ਨੂੰ ਦਿੱਲੀ 'ਚ ਹੋਈ ਹਿੰਸਾ ਦੇ ਮਾਮਲੇ ਵਿਚ ਦੀਪ ਸਿੱਧੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਤਕਰੀਬਨ 15 ਦਿਨਾਂ ਤੋਂ ਦੀਪ ਸਿੱਧੂ ਦੀ ਭਾਲ ਕਰ ਰਹੀ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਮੰਗਲਵਾਰ ਤੜਕੇ ਹੀ ਜ਼ੀਰਕਪੁਰ ਤੋਂ ਸਿੱਧੂ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਉਸ 'ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਸੀ। 

 


author

Aarti dhillon

Content Editor

Related News