‘ਤੁਮਬਾਡ’ ਦਾ ਰੀ-ਰਿਲੀਜ਼ ਟ੍ਰੇਲਰ ਜਾਰੀ! 13 ਨੂੰ ਵੱਡੀ ਸਕ੍ਰੀਨ ’ਤੇ ਮਾਸਟਰਪੀਸ ਨੂੰ ਦੇਖੋ!

Thursday, Sep 05, 2024 - 11:41 AM (IST)

ਮੁੰਬਈ (ਬਿਊਰੋ) - ‘ਤੁਮਬਾਡ’ ਰੀ-ਰਿਲੀਜ਼ ਦੇ ਨਾਲ ਸੋਹਮ ਸ਼ਾਹ ਨੇ ਅੱਜ ਇਕ ਨਵਾਂ ਟ੍ਰੇਲਰ ਜਾਰੀ ਕੀਤਾ ਹੈ। ਈਰੋਜ਼ ਨਾਓ ਵੱਲੋਂ ਪੇਸ਼ ਕੀਤਾ ਗਿਆ ਇਹ ਟ੍ਰੇਲਰ 13 ਸਤੰਬਰ ਨੂੰ ਸਿਨੇਮਾਘਰਾਂ ਵਿਚ ਵਾਪਸ ਆਉਣ ਵਾਲੀ ਫਿਲਮ ਦੀ ਇਕ ਦਿਲਚਸਪ ਝਲਕ ਪੇਸ਼ ਕਰਦਾ ਹੈ।

2018 ’ਚ ਆਈ ਇਸ ਫਿਲਮ ਨੇ ਬਹੁਤ ਪ੍ਰਭਾਵ ਪਾਇਆ ਅਤੇ ਇਹ ਨਵਾਂ ਟ੍ਰੇਲਰ ਦਿਖਾਉਂਦਾ ਹੈ ਕਿ ਕਿਉਂ ਇਹ ਅੱਜ ਵੀ ਖਾਸ ਹੈ। ਟ੍ਰੇਲਰ ਫਿਲਮ ਦੀ ਭਿਆਨਕ ਅਤੇ ਕਲਪਨਾਤਮਕ ਦੁਨੀਆ ਵਿਚ ਲੈ ਜਾਂਦਾ ਹੈ, ਜਿੱਥੇ ਹਾਰਰ ਅਤੇ ਫੈਂਟੇਸੀ ਦਾ ਅਨੋਖਾ ਸੁਮੇਲ ਦੇਖਣ ਨੂੰ ਮਿਲਦਾ ਹੈ। ਟ੍ਰੇਲਰ ਵਿਚ ਫਿਲਮ ਦੇ ਖੂਬਸੂਰਤ ਡਿਜ਼ਾਈਨ ਅਤੇ ਆਵਾਜ਼ ਨੂੰ ਵਧੀਆ ਤਰੀਕੇ ਨਾਲ ਦਿਖਾਇਆ ਗਿਆ ਹੈ, ਜੋ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੰਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News