ਫਿਲਮ ''ਪੱਥਰ ਕੇ ਫੂਲ'' ਦੌਰਾਨ ਸਲਮਾਨ ਨਾਲ ਲੜ ਪਈ ਸੀ ਰਵੀਨਾ ਟੰਡਨ, ਜਾਣੋ ਵਜ੍ਹਾ

Thursday, Oct 28, 2021 - 12:43 PM (IST)

ਫਿਲਮ ''ਪੱਥਰ ਕੇ ਫੂਲ'' ਦੌਰਾਨ ਸਲਮਾਨ ਨਾਲ ਲੜ ਪਈ ਸੀ ਰਵੀਨਾ ਟੰਡਨ, ਜਾਣੋ ਵਜ੍ਹਾ

ਮੁੰਬਈ : ਮਸ਼ਹੂਰ ਅਦਾਕਾਰਾ ਰਵੀਨਾ ਟੰਡਨ ਨੇ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਆਪਣੇ ਕਰੀਅਰ 'ਚ ਕਈ ਸ਼ਾਨਦਾਰ ਫਿਲਮਾਂ ਵੀ ਦਿੱਤੀ ਹੈ। ਰਵੀਨਾ ਟੰਡਨ ਸੁਪਰਸਟਾਰ ਅਦਾਕਾਰ ਸਲਮਾਨ ਖ਼ਾਨ ਨਾਲ ਵੀ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਇਹ ਗੱਲ ਅਦਾਕਾਰਾ ਦੇ ਬਹੁਤ ਘੱਟ ਫੈਨਜ਼ ਨੂੰ ਪਤਾ ਹੋਵੇਗੀ ਕਿ ਰਵੀਨਾ ਟੰਡਨ ਨੇ ਸਲਮਾਨ ਖਾਨ ਦੀ ਫਿਲਮ ਨਾਲ ਹੀ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Raveena Tandon Talks About Her Fights With Salman Khan! - Hindi Filmibeat
ਹੁਣ ਰਵੀਨਾ ਟੰਡਨ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਹ ਸਲਮਾਨ ਖ਼ਾਨ ਨਾਲ ਆਪਣੀ ਡੈਬਿਊ ਫਿਲਮ ਕਰ ਰਹੀ ਸੀ ਤਾਂ ਦੋਵੇਂ ਦੀ ਕਾਫੀ ਲੜਾਈ ਹੋਇਆ ਕਰਦੀ ਸੀ। ਸਲਮਾਨ ਖਾਨ ਨਾਲ ਰਵੀਨਾ ਟੰਡਨ ਦੀ ਡੈਬਿਊ ਫਿਲਮ 'ਪੱਥਰ ਕੇ ਫੂਲ' ਸੀ। ਇਹ ਫਿਲਮ ਸਾਲ 1991 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਹੁਣ ਇਸ ਫਿਲਮ ਦੇ 30 ਸਾਲ ਬਾਅਦ ਰਵੀਨਾ ਟੰਡਨ ਨੇ ਖੁਲਾਸਾ ਕੀਤਾ ਹੈ ਕਿ ਫਿਲਮ 'ਪੱਥਰ ਕੇ ਫੂਲ' ਦੀ ਸ਼ੂਟਿੰਗ ਦੌਰਾਨ ਉਹ ਅਤੇ ਸਲਮਾਨ ਖਾਨ ਢੀਠ ਬੱਚਿਆਂ ਦੀ ਤਰ੍ਹਾਂ ਲੜਦੇ ਸੀ।

Raveena Tandon CONFESSES about fighting with Salman Khan over trivial  issues! | India.com
ਰਵੀਨਾ ਟੰਡਨ ਨੇ ਹਾਲ ਹੀ 'ਚ ਅੰਗਰੇਜ਼ੀ ਵੈੱਬਸਾਈਟ ਪਿੰਕਵਿਲਾ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਫਿਲਮੀਂ ਕਰੀਅਰ ਅਤੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਆਪਣੀ ਡੈਬਿਊ ਫਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਨਾਲ ਲੜਾਈ ਨੂੰ ਲੈ ਕੇ ਰਵੀਨਾ ਟੰਡਨ ਨੇ ਕਿਹਾ ਅਸੀਂ ਇਕ ਕਲਾਸ 'ਚ ਦੋ ਬੱਚਿਆਂ ਦੀ ਤਰ੍ਹਾਂ ਸੀ ਜੋ ਹਰ ਗੱਲ 'ਤੇ ਲੜਣਾ ਚਾਹੁੰਦੇ ਸਨ। ਮੈਂ ਸਾਢੇ 16 ਦੀ ਸੀ ਅਤੇ ਸਲਮਾਨ ਦੀ ਉਮਰ 23 ਸਾਲ ਹੋਵੇਗੀ। ਅਸੀਂ ਦੋਵੇਂ ਬਹੁਤ ਢੀਠ ਬੱਚੇ ਸੀ।


author

Aarti dhillon

Content Editor

Related News