ਸੋਨਮ ਕਪੂਰ ਨਾਲ ਤੁਲਨਾ ਹੋਣ ’ਤੇ ਭੜਕੀ ਰਵੀਨਾ ਟੰਡਨ,ਟ੍ਰੋਲ ਕਰਨ ਵਾਲਿਆਂ ਲਈ ਕੀਤਾ ਟਵੀਟ

Tuesday, May 17, 2022 - 02:25 PM (IST)

ਸੋਨਮ ਕਪੂਰ ਨਾਲ ਤੁਲਨਾ ਹੋਣ ’ਤੇ ਭੜਕੀ ਰਵੀਨਾ ਟੰਡਨ,ਟ੍ਰੋਲ ਕਰਨ ਵਾਲਿਆਂ ਲਈ ਕੀਤਾ ਟਵੀਟ

ਬਾਲੀਵੁੱਡ ਡੈਸਕ: ਅਦਾਕਾਰਾ ਰਵੀਨਾ ਟੰਡਨ ਵੀ  ਉਨ੍ਹਾਂ ਅਦਾਕਾਰਾਂ ’ਚੋਂ ਇਕ ਹੈ ਜੋ ਕਦੇ ਵੀ ਕਿਸੇ ਵੀ ਮੁੱਦੇ ’ਤੇ ਬੋਲਣ ਤੋਂ ਨਹੀਂ ਝਿਜਕਦੀਆਂ ਹਨ। ਉਹ ਅਕਸਰ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਸੁਰਖੀਆਂ ’ਚ ਆ ਜਾਂਦੀ ਹੈ। ਹਾਲ ਹੀ ’ਚ ਉਨ੍ਹਾਂ ਨੇ ਆਪਣੀ ਤੁਲਨਾ ਸੋਨਮ ਕਪੂਰ ਨਾਲ ਕਰਨ ਨੂੰ ਲੈ ਕੇ ਕਾਫੀ ਟ੍ਰੋਲ ਕੀਤੇ ਹਨ। ਜਿਸ ਨੂੰ ਲੈ ਕੇ ਉਹ ਇਕ ਵਾਰ ਫਿਰ ਤੋਂ ਚਰਚਾ ’ਚ ਹੈ।

ਇਹ ਵੀ ਪੜ੍ਹੋ: ਭਾਰਤੀ ਸਿੰਘ ਦਾ ਹੱਥ ਜੋੜਣਾ ਵੀ ਨਹੀਂ ਆਇਆ ਕੰਮ, ਦਾੜ੍ਹੀ-ਮੁੱਛ ਵਾਲੇ ਮਜ਼ਾਕ ’ਤੇ ਸਿੱਖ ਕੌਮ ਨੇ ਕਰਵਾਈ FIR
ਦਰਅਸਲ ਹਾਲ ਹੀ ’ਚ ਰਵੀਨਾ ਟੰਡਨ ਨੇ ਸੋਸ਼ਲ ਮੀਡੀਆ ’ਤੇ ਰਾਜਨੇਤਾ ਅਕਬਰੂਦੀਨ ਓਵੈਸੀ ਵੱਲੋਂ ਔਰੰਗਾਬਾਦ ਦੀ ਮਜ਼ਾਰ ’ਤੇ ਫੁੱਲ ਚੜਾਉਣ ’ਤੇ ਆਪਣਾ ਸੁਝਾਅ ਦਿੱਤਾ ਸੀ ਪਰ ਕਈ ਲੋਕਾਂ ਨੂੰ ਓਵੈਸੀ ’ਤੇ ਰਵੀਨਾ ਦੀ ਇਹ ਟਿੱਪਣੀ ਸਹਿਣ ਨਹੀਂ ਹੋਈ ਅਤੇ ਉਹ ਅਦਾਕਾਰਾ ਦੀ ਤੁਲਨਾ ਸੋਨਮ ਕਪੂਰ ਨਾਲ ਕਰਨ ਲੱਗੇ। ਲੋਕਾਂ ਨੇ ਕਿਹਾ ਕਿ ਉਹ ਬਿਨਾਂ ਕੁਝ ਸੋਚੇ ਸਮਝੇ ਬੋਲੀ ਜਾ ਰਹੀ ਹੈ।

PunjabKesari

ਸੋਨਮ ਕਪੂਰ ਨਾਲ ਤੁਲਨਾ ਕੀਤੇ ਜਾਣ ’ਤੇ ਰਵੀਨਾ ਟੰਡਨ ਗੁੱਸੇ ’ਚ ਆ ਗਈ ਅਤੇ ਉਸ ਨੇ ਟ੍ਰੋਲ ਕਰਨ ਵਾਲਿਆਂ ਲਈ ਟਵੀਟ ਕੀਤਾ । ਜਿਸ ’ਚ ਉਸ ਨੇ ਲਿਖਿਆ ਹਾ-ਹਾ ਦੁੱਖ ਦੀ ਗੱਲ ਇਹ ਹੈ ਕਿ ਤੁਹਾਨੂੰ ਇਸ ਤਰ੍ਹਾਂ ਦੇ ਕਈ ਲੋਕ ਮਿਲ ਜਾਣਗੇ ਜੋ ਸ਼ੈਤਾਨ ਦੀ ਪੂਜਾ ਕਰਦੇ ਹੋਣਗੇ। ਇਹ ਸੂਚੀ ਤੁਹਾਨੂੰ ਦਿੱਤੀ ਹੀ ਹੈ। ਜਿਨ੍ਹਾਂ ਨੂੰ ਸਮਝਣਾ ਸੀ ਉਹ ਸਮਝ ਗਏ ਜਿਨ੍ਹਾਂ ਨੂੰ ਨਹੀਂ ਸਮਝਣਾ ਉਹ ਨਾ ਸਮਝੋ। ਹੁਣ ਇਹ ਟਵੀਟ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਕਾਨਸ ਫ਼ਿਲਮ ਫ਼ੈਸਟੀਵਲ ’ਚ ਸ਼ਾਮਲ ਹੋਇਆ ਬੱਚਨ ਪਰਿਵਾਰ, ਧੀ ਆਰਾਧਿਆ ਦੀ ਮੁਸਕਾਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ


author

Anuradha

Content Editor

Related News