ਰਸ਼ਮਿਕਾ ਨੇ ਥਾਈ ਹਾਈ ਲੈਂਥ ਡਰੈੱਸ ’ਚ ਬਿਖੇਰੇ ਜਲਵੇ, ਰੈੱਡ ਕਾਰਪੇਟ ’ਤੇ ਸ਼ਾਨਦਾਰ ਦਿਖਾਇਆ ਪ੍ਰਦਰਸ਼ਨ
Saturday, Jul 16, 2022 - 02:33 PM (IST)

ਬਾਲੀਵੁੱਡ ਡੈਸਕ: ਰਸ਼ਮਿਕਾ ਮੰਡਾਨਾ ਨੂੰ ਸਾਊਥ ਅਤੇ ਬਾਲੀਵੁੱਡ ਦੀ ਸਭ ਤੋਂ ਆਕਰਸ਼ਿਤ ਅਦਾਕਾਰਾ ’ਚੋਂ ਇਕ ਹੈ। ਇਹੀ ਕਾਰਨ ਹੈ ਕਿ ਉਸ ਨੂੰ ‘ਨੈਸ਼ਨਲ ਕ੍ਰਸ਼’ ਵੀ ਕਿਹਾ ਜਾਂਦਾ ਹੈ। ਜਦੋਂ ਵੀ ਉਹ ਬਾਹਰ ਨਿਕਲਦੀ ਹੈ ਤਾਂ ਉਹ ਆਪਣੀ ਸ਼ਾਨਦਾਰ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ।
ਅਦਾਕਾਰਾ ਨੂੰ ਵੀਰਵਾਰ ਰਾਤ ਨੂੰ ਐੱਚ. ਟੀ ਸਟਾਈਲਿਸ਼ ਅਵਾਰਡ 2022 ’ਚ ਦੇਖਿਆ ਗਿਆ ਸੀ, ਜਿੱਥੇ ਉਹ ਆਪਣੇ ਸੁਪਰ ਸਟਾਈਲਿਸ਼ ਲੁੱਕ ਨਾਲ ਲਾਈਮਲਾਈਟ ਚੋਰੀ ਕਰਦੀ ਨਜ਼ਰ ਆਈ ਸੀ। ਹੁਣ ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਸ਼ੱਕਰ ਪਾਰੇ’ ਦਾ ਬੇਮਿਸਾਲ ਟ੍ਰੇਲਰ ਹੋਇਆ ਰਿਲੀਜ਼
ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ ’ਚ ਰਸ਼ਮਿਕਾ ਮੰਡਾਰਾ ਰੈੱਡ ਕਲਰ ਦੀ ਥਾਈ ਹਾਈ ਲੈਂਥ ਡਰੈੱਸ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਹੀਲ ਪਾਈ ਹੋਈ ਹੈ। ਕੈਮਰੇ ਸਾਹਮਣੇ ਅਦਾਕਾਰਾ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਆਪਣੇ ਬੱਚਿਆਂ ਨਾਲ ਨਵੇਂ ਗੀਤ ‘ਮੁਟਿਆਰੇ ਨੀ’ ’ਤੇ ਮਸਤੀ ਕਰਦੇ ਆਏ ਨਜ਼ਰ (ਦੇਖੋ ਵੀਡੀਓ)
ਮਿਨੀਮਲ ਮੇਕਅੱਪ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਰਸ਼ਮਿਕਾ ਦੀ ਓਵਰਆਲ ਖ਼ੂਬਸੂਰਤ ਲੁੱਕ ਦੇਖਣ ਨੂੰ ਮਿਲ ਰਹੀ ਹੈ। ਆਪਣੀ ਲੁੱਕ ਨਾਲ ਸਭ ਨੂੰ ਦੀਵਾਨਾ ਬਣਾਉਣ ਵਾਲੀ ਅਦਾਕਾਰਾ ਨੇ ਰੈੱਡ ਕਾਰਪੇਟ ’ਤੇ ਇਕ ਤੋਂ ਵੱਧ ਇਕ ਪੋਜ਼ ਦਿੱਤੇ ਹਨ। ਹਸੀਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।
ਰਸ਼ਮਿਕਾ ਦੇ ਫ਼ਿਲਮੀ ਕਰੀਅਕ ਦੀ ਗੱਲ ਕਰੀਏ ਤਾਂ ਅਦਾਕਾਰਾ ਜਲਦ ਹੀ ਰਣਬੀਰ ਕਪੂਰ ਦੇ ਨਾਲ ਸੰਦੀਪ ਰੈਡੀ ਵਾਂਗਾ ਦੀ ਫ਼ਿਲਮ ‘ਐਨੀਮਲ’ ਨਾਲ ਆਪਣੀ ਬਾਲੀਵੁੱਡ ’ਚ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਇਲਾਵਾ ਉਹ ਸਿਧਾਰਥ ਮਲਹੋਤਰਾ ਦੇ ਨਾਲ ‘ਮਿਸ਼ਨ ਮਜਨੂੰ’ ਅਤੇ ਅਮਿਤਾਭ ਬੱਚਨ ਦੇ ਨਾਲ ਅਲਵਿਦਾ ’ਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਸਾਲ 2021 ’ਚ ਰਿਲੀਜ਼ ਹੋਈ ਫ਼ਿਲਮ ਪੁਸ਼ਪਾ: ਦਿ ਰਾਈਜ਼ ’ਚ ਅਦਾਕਾਰਾ ਨੇ ਆਪਣੇ ਕਿਰਦਾਰ ਨਾਲ ਕਈਆਂ ਦਾ ਦਿਲ ਜਿੱਤ ਲਿਆ ਸੀ।