Rashmika Mandanna ਦੇ ਦੇਸੀ ਲੁੱਕ ਨੇ ਫੈਨਜ਼ ਦਾ ਖਿੱਚਿਆ ਧਿਆਨ

Wednesday, Nov 20, 2024 - 04:14 PM (IST)

Rashmika Mandanna ਦੇ ਦੇਸੀ ਲੁੱਕ ਨੇ ਫੈਨਜ਼ ਦਾ ਖਿੱਚਿਆ ਧਿਆਨ

ਮੁੰਬਈ- ਸਾਊਥ ਦੀ ਸੁਪਰਹਿੱਟ ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਦੇਸੀ ਲੁੱਕ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਰਸ਼ਮੀਕਾ ਨੇ  ਸਾੜੀ ਅਤੇ ਬਲੈਕ ਬਲਾਊਜ਼ 'ਚ ਆਪਣੇ ਗਲੈਮਰਸ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ।

PunjabKesari

ਇਸ ਲੁੱਕ ਨੂੰ ਹੋਰ ਵੀ ਖਾਸ ਬਣਾਉਣ ਲਈ ਰਸ਼ਮਿਕਾ ਨੇ ਹਲਕਾ ਮੇਕਅੱਪ ਕੀਤਾ ਹੈ । ਉਸ ਦੇ ਸਟਾਈਲਿਸ਼ ਪੋਜ਼ ਨੇ ਪ੍ਰਸ਼ੰਸਕਾਂ ਵਿੱਚ ਹਲਚਲ ਮਚਾ ਦਿੱਤੀ ਹੈ।

PunjabKesari

ਪ੍ਰਸ਼ੰਸਕਾਂ ਨੇ ਉਸ ਦੀਆਂ ਤਸਵੀਰਾਂ ਦੀ ਕਾਫੀ ਤਾਰੀਫ ਕੀਤੀ ਹੈ ਅਤੇ ਉਸ ਦੇ ਲੁੱਕ ਨੂੰ 'ਸ਼ਾਨਦਾਰ' ਦੱਸਿਆ ਹੈ। ਰਸ਼ਮੀਕਾ ਦੇ ਇਸ ਦੇਸੀ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਆਉਣ ਵਾਲੀ ਫਿਲਮ 'ਪੁਸ਼ਪਾ 2' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

PunjabKesari

ਇਨ੍ਹੀਂ ਦਿਨੀਂ ਰਸ਼ਮਿਕਾ ਮੰਡਾਨਾ 'ਪੁਸ਼ਪਾ: ਦ ਰੂਲ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ, ਜਿਸ 'ਚ ਉਹ ਅੱਲੂ ਅਰਜੁਨ ਨਾਲ ਨਜ਼ਰ ਆਵੇਗੀ।

PunjabKesari

ਇਸ ਫਿਲਮ ਦੇ ਪਹਿਲੇ ਭਾਗ ਵਾਂਗ ਹੀ ਧਮਾਕੇਦਾਰ ਹੋਣ ਦੀ ਉਮੀਦ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News