ਅੱਲੂ ਅਰਜੁਨ ਦੀ ਗ੍ਰਿਫਤਾਰੀ ''ਤੇ ਭੜਕੇ ਫੈਨਜ਼, ਕਿਹਾ...
Friday, Dec 13, 2024 - 04:44 PM (IST)
ਮੁੰਬਈ- ਸਾਊਥ ਸਿਨੇਮਾ ਦੇ ਸੁਪਰਸਟਾਰ ਅੱਲੂ ਅਰਜੁਨ ਇਨ੍ਹੀਂ ਦਿਨੀਂ ਆਪਣੀ ਫਿਲਮ 'ਪੁਸ਼ਪਾ 2' ਨੂੰ ਲੈ ਕੇ ਪਰੇਸ਼ਾਨੀ 'ਚ ਹਨ। ਦਰਅਸਲ, ਅਦਾਕਾਰ ਨੂੰ ਹੈਦਰਾਬਾਦ ਦੇ ਸੰਧਿਆ ਥੀਏਟਰ ਭਗਦੜ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦਾ ਗੁੱਸਾ ਭੜਕ ਉੱਠਿਆ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਭਗਦੜ ਕਿਸੇ ਕ੍ਰਿਕਟ ਮੈਚ 'ਚ ਹੋਈ ਹੁੰਦੀ ਤਾਂ ਕੀ ਵਿਰਾਟ ਕੋਹਲੀ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ?
ਇਹ ਵੀ ਪੜ੍ਹੋ- ਗ੍ਰਿਫਤਾਰੀ ਤੋਂ ਪਹਿਲਾਂ ਅੱਲੂ ਅਰਜੁਨ ਨੇ ਪਤਨੀ ਦੇ ਮੱਥੇ 'ਤੇ ਕੀਤੀ kiss
ਅੱਲੂ ਅਰਜੁਨ ਦੀ ਗ੍ਰਿਫਤਾਰੀ 'ਤੇ ਭੜਕੇ ਫੈਨਜ਼
ਮੀਡੀਆ ਰਿਪੋਰਟਾਂ ਮੁਤਾਬਕ ਅੱਲੂ ਅਰਜੁਨ ਨੂੰ ਸ਼ੁੱਕਰਵਾਰ ਨੂੰ ਹੈਦਰਾਬਾਦ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਅਦਾਕਾਰ ਨੂੰ ਥੀਏਟਰ ਭਗਦੜ ਮਾਮਲੇ 'ਚ ਪੁੱਛਗਿੱਛ ਲਈ ਥਾਣੇ ਲਿਜਾਇਆ ਗਿਆ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਦਾਕਾਰ ਦੇ ਪ੍ਰਸ਼ੰਸਕ ਭੜਕ ਗਏ ਅਤੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ। ਅਦਾਕਾਰ ਦੇ ਇੱਕ ਪ੍ਰਸ਼ੰਸਕ ਨੇ ਇੰਸਟਾਗ੍ਰਾਮ 'ਤੇ ਲਿਖਿਆ, "ਆਖ਼ਰ ਕੀ ਤਰਕ ਹੈ? ਉਹ ਉੱਥੇ ਮੌਜੂਦ ਵੀ ਨਹੀਂ ਸੀ।” ਦੂਜੇ ਨੇ ਲਿਖਿਆ, ''ਜੇਕਰ ਕ੍ਰਿਕਟ ਮੈਚ ਦੌਰਾਨ ਭਗਦੜ ਮਚ ਜਾਂਦੀ ਹੈ ਤਾਂ ਕੀ ਤੁਸੀਂ ਵਿਰਾਟ ਕੋਹਲੀ ਨੂੰ ਗ੍ਰਿਫਤਾਰ ਕਰੋਗੇ?
ਸੋਸ਼ਲ ਮੀਡੀਆ 'ਤੇ ਪੁੱਛੇ ਤਿੱਖੇ ਸਵਾਲ
ਇਸ ਦੇ ਨਾਲ ਹੀ ਕੁਝ ਪ੍ਰਸ਼ੰਸਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਕਿਸੇ ਸਿਆਸੀ ਧੜੇ ਦਾ ਕੰਮ ਹੋ ਸਕਦਾ ਹੈ। ਇਸ ਤੋਂ ਇਲਾਵਾ ਇੱਕ ਨੇ ਕਿਹਾ, 'ਅਦਾਕਾਰ ਭਗਦੜ ਲਈ ਕੀ ਕਰੇਗਾ, ਇਹ ਥੀਏਟਰ ਮਾਲਕ ਦੀ ਜ਼ਿੰਮੇਵਾਰੀ ਹੈ, ਜਦੋਂ ਤੱਕ ਅੱਲੂ ਵੀ ਥੀਏਟਰ ਦਾ ਮਾਲਕ ਨਹੀਂ ਹੈ।'
ਇਹ ਵੀ ਪੜ੍ਹੋ- ਮਰਦਾਨਾ ਕਮਜ਼ੋਰੀ ਦੇ ਇਹ ਲੱਛਣ ਨਾ ਕਰੋ ਨਜ਼ਰਅੰਦਾਜ਼, ਪੈ ਸਕਦੈ ਪਛਤਾਉਣਾ
ਇਹ ਹੈ ਸਾਰਾ ਮਾਮਲਾ
ਤੁਹਾਨੂੰ ਦੱਸ ਦੇਈਏ ਕਿ 4 ਦਸੰਬਰ ਨੂੰ ਫਿਲਮ 'ਪੁਸ਼ਪਾ 2' ਦੀ ਸਕ੍ਰੀਨਿੰਗ ਦੌਰਾਨ ਹੈਦਰਾਬਾਦ ਦੇ ਸਿਨੇਮਾਘਰ 'ਚ ਭਗਦੜ ਮਚ ਗਈ ਸੀ। ਜਿਸ 'ਚ 35 ਸਾਲਾ ਔਰਤ ਦੀ ਜਾਨ ਚਲੀ ਗਈ, ਜਦਕਿ ਉਸ ਦਾ ਲੜਕਾ ਗੰਭੀਰ ਜ਼ਖਮੀ ਹੋ ਗਿਆ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦੀ ਫਿਲਮ 'ਪੁਸ਼ਪਾ 2' ਬਾਕਸ ਆਫਿਸ 'ਤੇ ਕਾਫੀ ਵਧੀਆ ਕਲੈਕਸ਼ਨ ਕਰ ਰਹੀ ਹੈ। ਫਿਲਮ 'ਚ ਅਦਾਕਾਰਾ ਨਾਲ ਰਸ਼ਮਿਕਾ ਮੰਡਾਨਾ ਵੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।