ਰਸ਼ਮੀਕਾ ਮੰਦਾਨਾ ਦਾ ਨਜ਼ਰ ਆਇਆ ਹੌਟ ਅੰਦਾਜ਼, ਕ੍ਰੌਪ ਟੌਪ ਅਤੇ ਪਲਾਜ਼ੋ ’ਚ ਲੱਗ ਰਹੀ ਖੂਬਸੂਰਤ
Saturday, Oct 01, 2022 - 01:45 PM (IST)
ਬਾਲੀਵੁੱਡ ਡੈਸਕ- ਅਦਾਕਾਰਾ ਰਸ਼ਮੀਕਾ ਮੰਦਾਨਾ ਇੰਨੀਂ ਦਿਨੀਂ ਸਰਖੀਆਂ ਚੁਰਾਉਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ ’ਤੇ ਐਕਟਿਵ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ’ਤੇ ਨਵੇਂ ਅਪਡੇਟਸ, ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਰਸ਼ਮਿਕਾ ਮੰਦਾਨਾ ਦੀ ਮੁਸਕਰਾਹਟ ’ਤੇ ਪ੍ਰਸ਼ੰਸਕ ਦਿਲ ਹਾਰ ਬੈਠਦੇ ਹਨ। ਇਸੇ ਲਈ ਉਸ ਨੂੰ ਨੈਸ਼ਨਲ ਕ੍ਰਸ਼ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਮਲਾਇਕਾ ਨੇ ਰੈਂਪ ’ਤੇ ਕੀਤਾ ਡਾਂਸ, ਲੋਕਾਂ ਨੇ ਕੀਤੀ ਸ਼ਹਿਨਾਜ਼ ਨਾਲ ਤੁਲਨਾ (ਵੀਡੀਓ)
ਹਾਲ ਹੀ ’ਚ ਰਸ਼ਮੀਕਾ ਦੀਆਂ ਸਟਾਈਲਿਸ਼ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ’ਚ ਅਦਾਕਾਰਾ ਦਾ ਗਲੈਮਰਸ ਅੰਦਾਜ਼ ਨਜ਼ਰ ਆ ਰਿਹਾ ਹੈ। ਰਸ਼ਮੀਕਾ ਨੇ ਤਸਵੀਰਾਂ ’ਚ ਕ੍ਰੌਪ ਟੌਪ ਨਾਲ ਪਲਾਜ਼ੋ ਪਾਇਆ ਹੈ।
ਬਲੂ ਕਲਰ ਦੇ ਡਿਜ਼ਾਈਨਰ ਆਊਟਫਿਟਸ ’ਚ ਰਸ਼ਮਿਕਾ ਦਾ ਸਟਾਈਲ ਦੇਖਣ ਵਾਲਾ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ। ਅਦਾਕਾਰਾ ਦੇ ਝੁਮਕੇ ਉਸ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਿਹਾ ਹੈ।
ਅਦਾਕਾਰਾ ਇਸ ਲੁੱਕ ’ਚ ਕਾਫ਼ੀ ਬੋਲਡ ਨਜ਼ਰ ਆ ਰਹੀ ਹੈ। ਹਰ ਕੋਈ ਅਦਾਕਾਰਾ ਦੀਆਂ ਤਸਵੀਰਾਂ ਨੂੰ ਪਸੰਦ ਕਰ ਰਿਹਾ ਹੈ। ਰਸ਼ਮੀਕਾ ਦੇ ਚਿਹਰੇ ਦੀ ਮੁਸਕਾਨ ਉਸ ਦੀ ਖੂਬਸੂਰਤੀ ਨੂੰ ਹੋਰ ਵੀ ਵਧਾ ਰਹੀ ਹੈ।
ਰਸ਼ਮੀਕਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਰਸ਼ਮੀਕਾ ਸਾਊਥ ਅਦਾਕਾਰਾ ਹੈ। ਅਦਾਕਾਰਾ ਨੇ ਹਾਲ ਹੀ ’ਚ ਫ਼ਿਲਮ ‘ਗੁਡਬਾਏ’ ’ਚ ਬਾਲੀਵੁੱਡ ਡੈਬਿਊ ਕੀਤਾ ਹੈ। ਇਸ ਦੇ ਨਾਲ ਦੱਸ ਦੇਈਏ ਅਦਾਕਾਰਾ ਨਾਲ ਇਸ ਫ਼ਿਲਮ ’ਚ ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ : ਸੰਗੀਤ ਸਮਾਰੋਹ ’ਚ ਖੂਬਸੂਰਤ ਨਜ਼ਰ ਆਈ ਰਿਚਾ, ਅਲੀ ਦਾ ਹੱਥ ਫੜ੍ਹ ਕੇ ਹੀਰੇ ਦੀ ਅੰਗੂਠੀ ਕੀਤੀ ਫਲਾਂਟ
ਇਸ ਤੋਂ ਇਲਾਵਾ ਰਸ਼ਮੀਕਾ ਅਮਿਤਾਭ ਬੱਚਨ ਦੀ ਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਹ ਫ਼ਿਲਮ 7 ਅਕਤੂਬਰ 2022 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਤਿਆਰ ਹੈ।