17 ਸਾਲ ਵੱਡੇ ਅਦਾਕਾਰ ਨਾਲ ਰਸ਼ਮਿਕਾ ਮੰਦਾਨਾ ਨੇ ਕਰਵਾ ਲਈ ਸੀ ਮੰਗਣੀ, ਕੀ ਹੈ ਰਿਸ਼ਤਾ ਟੁੱਟਣ ਦੀ ਅਸਲ ਕਹਾਣੀ?

Tuesday, Jan 09, 2024 - 02:18 PM (IST)

17 ਸਾਲ ਵੱਡੇ ਅਦਾਕਾਰ ਨਾਲ ਰਸ਼ਮਿਕਾ ਮੰਦਾਨਾ ਨੇ ਕਰਵਾ ਲਈ ਸੀ ਮੰਗਣੀ, ਕੀ ਹੈ ਰਿਸ਼ਤਾ ਟੁੱਟਣ ਦੀ ਅਸਲ ਕਹਾਣੀ?

ਮੁੰਬਈ (ਬਿਊਰੋ)– ਰਸ਼ਮੀਕਾ ਮੰਦਾਨਾ ਇਨ੍ਹੀਂ ਦਿਨੀਂ ਸਾਊਥ ਸੁਪਰਸਟਾਰ ਵਿਜੇ ਦੇਵਰਕੋਂਡਾ ਨਾਲ ਆਪਣੀ ਮੰਗਣੀ ਨੂੰ ਲੈ ਕੇ ਸੁਰਖ਼ੀਆਂ ’ਚ ਹੈ। ‘ਐਨੀਮਲ’ ਦੀ ਅਦਾਕਾਰਾ ਰਸ਼ਮਿਕਾ ਤੇ ਵਿਜੇ ਵਿਚਾਲੇ ਲੰਬੇ ਸਮੇਂ ਤੋਂ ਰਿਲੇਸ਼ਨਸ਼ਿਪ ਦੀਆਂ ਖ਼ਬਰਾਂ ਆ ਰਹੀਆਂ ਹਨ। ਇਕ ਇੰਟਰਵਿਊ ਦੌਰਾਨ ਰਣਬੀਰ ਕਪੂਰ ਨੇ ਵਿਜੇ ਦੇਵਰਕੋਂਡਾ ਦੇ ਨਾਂ ’ਤੇ ਰਸ਼ਮਿਕਾ ਦੀ ਲੱਤ ਖਿੱਚੀ ਸੀ। ਹੁਣ ਉਨ੍ਹਾਂ ਦੀ ਮੰਗਣੀ ਦੀਆਂ ਖ਼ਬਰਾਂ ਜ਼ੋਰ ਫੜ ਰਹੀਆਂ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਤੋਂ ਪਹਿਲਾਂ ਵੀ ਰਸ਼ਮਿਕਾ ਨੇ ਇਕ ਵਾਰ ਮੰਗਣੀ ਕੀਤੀ ਸੀ। 22 ਸਾਲ ਦੀ ਉਮਰ ’ਚ ਰਸ਼ਮਿਕਾ ਨੇ ਆਪਣੇ ਤੋਂ 14 ਸਾਲ ਵੱਡੇ ਅਦਾਕਾਰ ਰਕਸ਼ਿਤ ਸ਼ੈੱਟੀ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਇਹ ਮੰਗਣੀ ਟੁੱਟ ਗਈ ਸੀ। ਆਓ ਜਾਣਦੇ ਹਾਂ ਇਸ ਪਿਆਰ, ਮੰਗਣੀ ਤੇ ਦਿਲ ਟੁੱਟਣ ਦੀ ਪੂਰੀ ਕਹਾਣੀ–

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਯਸ਼ ਦੇ ਜਨਮਦਿਨ ਨੂੰ ਯਾਦਗਰ ਬਣਾਉਣ ਦੇ ਚੱਕਰ 'ਚ 3 ਲੋਕਾਂ ਦੀ ਮੌਤ, ਪੜ੍ਹੋ ਪੂਰੀ ਖ਼ਬਰ

PunjabKesari

2016 ’ਚ ਕੀਤੀ ਕਰੀਅਰ ਦੀ ਸ਼ੁਰੂਆਤ
ਰਸ਼ਮਿਕਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2016 ’ਚ ਫ਼ਿਲਮ ‘ਕ੍ਰਿਕ ਪਾਰਟੀ’ ਨਾਲ ਕੀਤੀ ਸੀ। ਰਕਸ਼ਿਤ ਸ਼ੈੱਟੀ ਇਸ ਫ਼ਿਲਮ ’ਚ ਰਸ਼ਮਿਕਾ ਦੇ ਆਨਸਕ੍ਰੀਨ ਹੀਰੋ ਸਨ। ਰਸ਼ਮਿਕਾ ਦੀ ਰਕਸ਼ਿਤ ਸ਼ੈੱਟੀ ਨਾਲ ਪਹਿਲੀ ਫ਼ਿਲਮ ਸੁਪਰਹਿੱਟ ਰਹੀ ਸੀ। ਇਸ ਤੋਂ ਪਹਿਲਾਂ 2014 ’ਚ ਰਸ਼ਮਿਕਾ ਨੇ ਆਪਣੇ ਕਾਲਜ ਦੇ ਦਿਨਾਂ ’ਚ ‘ਟਾਈਮਜ਼ ਫਰੈੱਸ਼ ਫੇਸ’ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਰਸ਼ਮਿਕਾ ਨੂੰ ਮਾਡਲਿੰਗ ਦੇ ਆਫਰ ਮਿਲਣ ਲੱਗੇ।

PunjabKesari

ਦੋਸਤ ਬਣੇ ਤੇ ਫਿਰ ਪਿਆਰ ਹੋਇਆ
ਇਸ ਦੌਰਾਨ ਰਸ਼ਮਿਕਾ ਦੀ ਮੁਲਾਕਾਤ ਰਕਸ਼ਿਤ ਸ਼ੈੱਟੀ ਨਾਲ ਹੋਈ ਤੇ ਉਨ੍ਹਾਂ ਨੇ ਰਸ਼ਮਿਕਾ ਨੂੰ ਆਪਣੀ ਫ਼ਿਲਮ ’ਚ ਕਾਸਟ ਕੀਤਾ। ਪਹਿਲੀ ਫ਼ਿਲਮ ਦੇ ਸੁਪਰਹਿੱਟ ਹੋਣ ਤੋਂ ਬਾਅਦ ਰਸ਼ਮਿਕਾ ਦੇ ਕਰੀਅਰ ਦਾ ਰਾਹ ਖੁੱਲ੍ਹ ਗਿਆ। ਰਸ਼ਮਿਕਾ ਨੇ ਸਕ੍ਰੀਨ ’ਤੇ ਆਪਣੇ ਆਨਸਕ੍ਰੀਨ ਹੀਰੋ ਨਾਲ ਰੋਮਾਂਸ ਕੀਤਾ ਤੇ ਅਸਲ ਜ਼ਿੰਦਗੀ ’ਚ ਵੀ ਉਸ ਦਾ ਦਿਲ ਧੜਕਨ ਲੱਗਾ। ਰਸ਼ਮਿਕਾ ਤੇ ਰਕਸ਼ਿਤ ਦੋਸਤ ਬਣ ਗਏ ਤੇ ਪਿਆਰ ’ਚ ਪੈ ਗਏ।

PunjabKesari

2017 ’ਚ ਕੀਤੀ ਮੰਗਣੀ
ਕਰੀਬ ਇਕ ਸਾਲ ਤਕ ਰਿਲੇਸ਼ਨਸ਼ਿਪ ’ਚ ਰਹਿਣ ਤੋਂ ਬਾਅਦ ਰਸ਼ਮਿਕਾ ਨੇ ਆਪਣੇ ਤੋਂ 14 ਸਾਲ ਵੱਡੇ ਰਕਸ਼ਿਤ ਸ਼ੈੱਟੀ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ। ਸਾਲ 2017 ’ਚ ਦੋਵਾਂ ਨੇ ਇਕ ਫੰਕਸ਼ਨ ’ਚ ਮੰਗਣੀ ਦੀਆਂ ਰਸਮਾਂ ਵੀ ਪੂਰੀਆਂ ਕੀਤੀਆਂ ਸਨ। ਇਸ ਦੀਆਂ ਤਸਵੀਰਾਂ ਅੱਜ ਵੀ ਮੀਡੀਆ ’ਚ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਰਸ਼ਮਿਕਾ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਰਕਸ਼ਿਤ ਸ਼ੈੱਟੀ ਦੀ ਇਕ ਤਸਵੀਰ ਸਾਂਝੀ ਕੀਤੀ ਤੇ ਲਿਖਿਆ ਕਿ ਪਰਿਵਾਰ ’ਚ ਤੁਹਾਡਾ ਸੁਆਗਤ ਹੈ।

PunjabKesari

ਝਗੜੇ ਦੀਆਂ ਖ਼ਬਰਾਂ
ਹਾਲਾਂਕਿ ਮੰਗਣੀ ਤੋਂ ਕੁਝ ਦਿਨ ਬਾਅਦ ਹੀ ਦੋਵਾਂ ਵਿਚਾਲੇ ਝਗੜਾ ਹੋਣ ਦੀਆਂ ਖ਼ਬਰਾਂ ਆਈਆਂ ਸਨ। ਵਿਆਹ ਤੋਂ ਪਹਿਲਾਂ ਹੀ ਉਨ੍ਹਾਂ ਦਾ ਪਿਆਰ ਟੁੱਟਣ ਲੱਗਾ। ਰਸ਼ਮਿਕਾ ਤੇ ਰਕਸ਼ਿਤ ਵਿਚਕਾਰ ਤਕਰਾਰ ਹੋ ਗਈ ਤੇ ਦੋਵਾਂ ਨੇ ਰਿਸ਼ਤਾ ਖ਼ਤਮ ਕਰਨ ਦਾ ਫ਼ੈਸਲਾ ਕੀਤਾ।

PunjabKesari

ਵਿਜੇ ਦੇਵਰਕੋਂਡਾ ਨਾਲ ਮੰਗਣੀ ਦੀਆਂ ਖ਼ਬਰਾਂ
ਰਕਸ਼ਿਤ ਸ਼ੈੱਟੀ ਦੱਖਣੀ ਫ਼ਿਲਮ ਇੰਡਸਟਰੀ ਦੇ ਇਕ ਸ਼ਕਤੀਸ਼ਾਲੀ ਅਦਾਕਾਰ ਤੇ ਫ਼ਿਲਮ ਨਿਰਮਾਤਾ ਵੀ ਹਨ। ਰਕਸ਼ਿਤ ਨੇ ਕਈ ਸ਼ਾਨਦਾਰ ਫ਼ਿਲਮਾਂ ਬਣਾਈਆਂ ਹਨ। ਬ੍ਰੇਕਅੱਪ ਤੋਂ ਬਾਅਦ ਰਸ਼ਮਿਕਾ ਨੇ ਬਾਲੀਵੁੱਡ ਦਾ ਸਫਰ ਤੈਅ ਕੀਤਾ ਤੇ ਰਕਸ਼ਿਤ ਦੱਖਣੀ ਫ਼ਿਲਮਾਂ ’ਚ ਰੁੱਝ ਗਏ। ਉਨ੍ਹਾਂ ਦਾ ਰਿਸ਼ਤਾ ਟੁੱਟਣ ਤੋਂ ਬਾਅਦ ਰਸ਼ਮਿਕਾ ਦੇ ਵਿਜੇ ਦੇਵਰਕੋਂਡਾ ਨਾਲ ਰਿਸ਼ਤੇ ਦੀਆਂ ਖ਼ਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। ਹੁਣ ਰਸ਼ਮਿਕਾ ਤੇ ਵਿਜੇ ਦੀ ਮੰਗਣੀ ਦੀਆਂ ਖ਼ਬਰਾਂ ਸੁਰਖ਼ੀਆਂ ਬਣ ਰਹੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਖ਼ਬਰਾਂ ’ਚ ਕਿੰਨੀ ਸੱਚਾਈ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News