ਹਿੰਦੂ ਲੜਕੀਆਂ ''ਤੇ ਹੁੰਦੇ ਅੱਤਿਆਚਾਰਾਂ ਨੂੰ ਦੇਖ ਕੇ ਗੁੱਸੇ ''ਚ ਆਈ ਰਸ਼ਮੀ ਦੇਸਾਈ, ਰਾਕਸ਼ ਨਾਲ ਕੀਤੀ ਤੁਲਨਾ
Sunday, Aug 18, 2024 - 05:16 PM (IST)
ਮੁੰਬਈ- ਸ਼ੇਖ ਹਸੀਨਾ ਦਾ ਤਖ਼ਤਾ ਪਲਟਣ ਤੋਂ ਬਾਅਦ ਬੰਗਲਾਦੇਸ਼ 'ਚ ਅਰਾਜਕਤਾ, ਹਿੰਸਾ ਅਤੇ ਸਿਆਸੀ ਅਸਥਿਰਤਾ ਹੈ। ਉੱਥੇ ਘੱਟ ਗਿਣਤੀ ਖਾਸ ਕਰਕੇ ਹਿੰਦੂਆਂ 'ਤੇ ਬਹੁਤ ਅੱਤਿਆਚਾਰ ਹੋ ਰਹੇ ਹਨ। ਬੰਗਲਾਦੇਸ਼ 'ਚ ਹੋ ਰਹੀ ਹਿੰਸਾ ਅਤੇ ਅਰਾਜਕਤਾ 'ਤੇ ਕਈ ਟੀਵੀ ਅਤੇ ਬਾਲੀਵੁੱਡ ਸਿਤਾਰਿਆਂ ਨੇ ਪ੍ਰਤੀਕਿਰਿਆ ਦਿੱਤੀ ਹੈ। ਹੁਣ ਟੀਵੀ ਅਦਾਕਾਰਾ ਰਸ਼ਮੀ ਦੇਸਾਈ ਨੇ ਬੰਗਲਾਦੇਸ਼ ਵਿੱਚ ਇੱਕ ਹਿੰਦੂ ਲੜਕੀ 'ਤੇ ਹੋ ਰਹੇ ਅੱਤਿਆਚਾਰਾਂ ਖ਼ਿਲਾਫ਼ ਆਵਾਜ਼ ਉਠਾਈ ਹੈ। ਲੜਕੀ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਸੀ। ਇਹ ਘਟਨਾ 5 ਅਗਸਤ ਨੂੰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਵਾਪਰੀ ਹੈ।
ਰਸ਼ਮੀ ਦੇਸਾਈ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਨਿਊਜ਼ ਸਟੋਰੀ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਇਕ ਹਿੰਦੂ ਲੜਕੀ 'ਤੇ ਲੋਕਾਂ ਨੇ ਹਮਲਾ ਕਰ ਕੇ ਛੱਪੜ 'ਚ ਸੁੱਟ ਦਿੱਤਾ ਹੈ। ਰਸ਼ਮੀ ਨੇ ਕੈਪਸ਼ਨ 'ਚ ਲਿਖਿਆ, ''ਇਨਸਾਨ ਦੇਵਤਾ ਜਾਂ ਰਾਕਸ਼ ਬਣਨ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ? ਜ਼ਿੰਦਗੀ 'ਚ ਬਹੁਤ ਕੁਝ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਸੇ ਨੂੰ ਆਪਣੇ ਕਿਤੇ ਦਾ ਫਲ ਮਿਲਦਾ ਹੈ।"
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨੇ ਹਾਰਟ ਅਟੈਕ ਤੋਂ ਬਾਅਦ ਪੋਸਟ ਰਾਹੀਂ ਬਿਆਨ ਕੀਤਾ ਦਰਦ
ਅਸਾਮ ਦੀ ਰਹਿਣ ਵਾਲੀ ਰਸ਼ਮੀ ਨੇ 2002 'ਚ ਅਸਾਮੀ ਭਾਸ਼ਾ ਦੀ ਫਿਲਮ 'ਕੰਨਿਆਦਾਨ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ 2004 'ਚ ਸ਼ਾਹਰੁਖ ਖਾਨ ਅਤੇ ਰਵੀਨਾ ਟੰਡਨ ਦੇ ਨਾਲ ਰੋਮਾਂਟਿਕ ਰਹੱਸ 'ਯੇ ਲਮਹੇ ਜੁਦਾਈ ਕੇ' ਨਾਲ ਬਾਲੀਵੁੱਡ 'ਚ ਸ਼ੁਰੂਆਤ ਕੀਤੀ। 38 ਸਾਲਾ ਅਦਾਕਾਰਾ ਨੇ 'ਕਬ ਹੋਇ ਗਵਨਾ ਹਮਾਰ', 'ਸੋਹਾਗਨ ਬਨਾ ਦੇ ਸਜਨਾ ਹਮਾਰ', 'ਨਦੀਆ ਕੇ ਤੀਰ', 'ਗਜਬ ਭੈਲ ਰਾਮ' ਅਤੇ 'ਕੰਗਨਾ ਖੰਕੇ ਪੀਆ ਕੇ ਆਂਗਣ' ਵਰਗੀਆਂ ਕਈ ਹੋਰ ਭੋਜਪੁਰੀ ਫਿਲਮਾਂ 'ਚ ਵੀ ਕੰਮ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id53832371