ਰਸ਼ਮੀ ਦੇਸਾਈ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਰੈਸਟੋਰੈਂਟ ’ਚ ਖ਼ਾਣੇ ਦਾ ਮਜ਼ਾ ਲੈਂਦੀ ਆਈ ਨਜ਼ਰ

08/02/2022 12:37:01 PM

ਬਾਲੀਵੁੱਡ ਡੈਸਕ- ਟੀ.ਵੀ ਦੀ ਮਸ਼ਹੂਰ ਅਦਾਕਾਰਾ ਰਸ਼ਮੀ ਦੇਸਾਈ ਇਕ ਮਸ਼ਹੂਰ ਅਦਾਕਾਰਾਂ ’ਚੋਂ ਇਹ ਹੈ। ਟੀ.ਵੀ ਸ਼ੋਅ ‘ਉਤਰਨ’ ਨਾਲ ਅਦਾਕਾਰਾ ਨੇ ਨਾਮ ਕਮਾਇਆ। ਅਦਾਕਾਰਾ ‘ਬਿੱਗ ਬੌਸ’ ’ਚ ਵੀ ਨਜ਼ਰ ਆ ਚੁੱਕੀ ਹੈ। ਇਸ ਸਮੇਂ ਸੋਸ਼ਲ ਮੀਡੀਆ ’ਤੇ ਉਸ ਦੀਆਂ ਗਲੈਮਰਸ ਤਸਵੀਰਾਂ ਵਾਇਰਲ ਹੋ ਰਹੀਆਂ ਹਨ। 

PunjabKesari

ਇਹ ਵੀ ਪੜ੍ਹੋ: ਮੁੰਬਈ ਪਰਤੇ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ, ਦੇਖੋ ਜੋੜੇ ਦੀਆਂ ਖੂਬਸੂਰਤ ਤਸਵੀਰਾਂ

ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ। ਤਸਵੀਰਾਂ ’ਚ ਰਸ਼ਮੀ ਦੇਸਾਈ ਬੇਹੱਦ ਪਿਆਰੀ ਲੱਗ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਅਦਾਕਾਰਾ ਹਮੇਸ਼ਾ ਕੂਲ ਲੁੱਕ ’ਚ ਨਜ਼ਰ ਆਉਂਦੀ ਹੈ। ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਮਲਟੀ ਕਲਰ ਦੀ ਸ਼ਾਰਟ ਡਰੈੱਸ ਪਾਈ ਹੋਈ ਹੈ। ਜੋ ਅਦਾਕਾਰਾ ਨੂੰ ਬੇਹੱਦ ਜੱਚ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।

PunjabKesari

ਇਹ ਵੀ ਪੜ੍ਹੋ: ਸਲਮਾਨ ਖ਼ਾਨ ਤੋਂ ਪਹਿਲਾਂ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੂੰ ਮਿਲਿਆ ਗਨ ਲਾਇਸੈਂਸ, ਦੇਖੋ ਲਿਸਟ

ਇਕ ਤਸਵੀਰ ’ਚ ਰਸ਼ਮੀ ਰੈਸਟੋਰੈਂਟ ’ਚ ਖਾਣੇ ਦਾ ਮਜ਼ਾ ਲੈਂਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਰਸ਼ਮੀ ਦੇਸਾਈ ਸਲਮਾਨ ਖ਼ਾਨ ਦੇ ਟੀ.ਵੀ ਸ਼ੋਅ ਬਿੱਗ ਬੌਸ ਸੀਜ਼ਨ 13 ਅਤੇ 15 ਦਾ ਹਿੱਸਾ ਰਹਿ ਚੁੱਕੀ ਹੈ।

PunjabKesari

ਇਸ ਸ਼ੋਅ ਰਾਹੀਂ ਅਦਾਕਾਰਾ ਨੇ ਕਾਫ਼ੀ ਪ੍ਰਸਿੱਧੀ ਵੀ ਹਾਸਲ ਕੀਤੀ। ਇਸ ਦੇ ਨਾਲ ਰਸ਼ਮੀ ‘ਬਿੱਗ ਬੌਸ’ ਦੇ ਦੋਵਾਂ ਸੀਜ਼ਨਾਂ ’ਚ ਸਭ ਤੋਂ ਮਹਿੰਗੇ ਮੁਕਾਬਲੇਬਾਜ਼ਾਂ ’ਚੋਂ ਇਕ ਸੀ।

PunjabKesari


Shivani Bassan

Content Editor

Related News