ਅਫਸਾਨਾ ਖ਼ਾਨ ਦੇ ਸਮਰਥਨ ’ਚ ਆਈ ਰਸ਼ਮੀ ਦੇਸਾਈ, ਕੀਤਾ ਇਹ ਟਵੀਟ
Thursday, Nov 11, 2021 - 05:30 PM (IST)
ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜਦੋਂ ਤੋਂ ‘ਬਿੱਗ ਬੌਸ 15’ ’ਚ ਗਈ ਹੈ, ਉਦੋਂ ਤੋਂ ਹੀ ਸੁਰਖ਼ੀਆਂ ’ਚ ਹੈ। ਹੁਣ ਤੱਕ ਉਸ ਨੂੰ ‘ਬਿੱਗ ਬੌਸ’ ਦੇ ਘਰ ’ਚ ਹਮੇਸ਼ਾ ਆਪਣੇ ਆਪ ਨੂੰ ਦੁਖੀ ਹੁੰਦੇ ਤੇ ਚੀਕਦੇ ਦੇਖਿਆ ਗਿਆ ਹੈ। ਕਲਰਸ ਟੀ. ਵੀ. ਵਲੋਂ ਸਾਂਝੇ ਕੀਤੇ ਗਏ ਅੱਜ ਦੇ ਐਪੀਸੋਡ ਦੇ ਪ੍ਰੋਮੋ ’ਚ ਅਫਸਾਨਾ ਵੀ. ਆਈ. ਪੀ. ਜ਼ੋਨ ਐਕਸੈੱਸ ਟਾਸਕ ’ਚ ਹਾਰਨ ਤੋਂ ਬਾਅਦ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ, ਇਸ ਹੰਗਾਮੇ ਦੀ ਵੀਡੀਓ ’ਚ ਉਸ ਦੀ ਸਿਹਤ ਵਿਗੜਦੀ ਦਿਖਾਈ ਦੇ ਰਹੀ ਹੈ।
‘ਬਿੱਗ ਬੌਸ’ ਦੇ ਘਰ ’ਚ ਟਾਸਕ ਤੋਂ ਬਾਅਦ ਅਫਸਾਨਾ ਨੇ ਹੰਗਾਮਾ ਕੀਤਾ। ਇਸ ਦੌਰਾਨ ਉਸ ਨੂੰ ਪੈਨਿਕ ਅਟੈਕ ਵੀ ਆਇਆ ਤੇ ਉਹ ਖ਼ੁਦ ਨੂੰ ਸੱਟ ਮਾਰਦੀ ਨਜ਼ਰ ਆਈ। ਅਫਸਾਨਾ ਨੂੰ ਉਸ ਦੀ ਇਸ ਹਰਕਤ ਲਈ ਕਾਫੀ ਟਰੋਲ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ, ‘ਬਿੱਗ ਬੌਸ’ ਦੇ ਪ੍ਰਸ਼ੰਸਕ ਵੀ ਉਸ ਦੇ ਰਵੱਈਏ ਤੋਂ ਕਾਫੀ ਨਾਰਾਜ਼ ਹਨ ਪਰ ‘ਬਿੱਗ ਬੌਸ 13’ ਦੀ ਸਾਬਕਾ ਮੁਕਾਬਲੇਬਾਜ਼ ਰਸ਼ਮੀ ਦੇਸਾਈ ਦਾ ਕੁਝ ਹੋਰ ਹੀ ਕਹਿਣਾ ਹੈ। ਰਸ਼ਮੀ ਦੇਸਾਈ ਨੇ ਅਫਸਾਨਾ ਖ਼ਾਨ ਦੇ ਸਮਰਥਨ ’ਚ ਟਵੀਟ ਕਰਕੇ ਉਨ੍ਹਾਂ ਦਾ ਸਮਰਥਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ : ਸ਼ੈਰੀ ਮਾਨ ਫਿਰ ਹੋਇਆ ਜਜ਼ਬਾਤੀ, ਕਿਹਾ- ‘ਹੁਣ ਨਾ ਲੱਭਿਆ ਕਰ 2010 ਵਾਲੇ ਯਾਰ’
ਆਪਣੇ ਟਵਿਟਰ ਹੈਂਡਲ ਤੋਂ ਟਵੀਟ ਕਰਦਿਆਂ ਰਸ਼ਮੀ ਨੇ ਕਿਹਾ, ‘ਅਜਿਹੀ ਪ੍ਰਤਿਭਾ ਤੇ ਕੋਈ ਨਹੀਂ ਜਾਣਦਾ ਕਿ ਉਹ ਕਿਸ ਦੌਰ ’ਚੋਂ ਗੁਜ਼ਰ ਰਹੀ ਹੈ ਪਰ ਇਹ ਬਾਹਰੋਂ ਹੋਵੇ ਜਾਂ ਅੰਦਰ, ਸਿਰਫ਼ ਲੋਕ ਹੀ ਉਨ੍ਹਾਂ ਦਾ ਫ਼ੈਸਲਾ ਕਰ ਰਹੇ ਹਨ। ਕੀ ਇਹ ਜ਼ਰੂਰੀ ਹੈ? ਮੈਨੂੰ ਸਮਝ ਨਹੀਂ ਆ ਰਿਹਾ ਕਿ ਅਜਿਹਾ ਕਿਉਂ ਹੋ ਰਿਹਾ ਹੈ। ਅਸੀਂ ਸਾਰੇ ਆਪਣੀਆਂ ਤੇ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖਦੇ ਹਾਂ, ਕੋਈ ਦੁੱਧ ਦਾ ਧੋਤਾ ਨਹੀਂ। ਹਰ ਘਰ ’ਚ ਭਾਂਡੇ ਵੱਜਦੇ ਰਹਿੰਦੇ ਹਨ।’ ਹਾਲਾਂਕਿ ਰਸ਼ਮੀ ਨੇ ਇਸ ਟਵੀਟ ’ਚ ਕਿਸੇ ਦਾ ਨਾਂ ਨਹੀਂ ਲਿਆ ਪਰ ਫਿਰ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਇਆ ਕਿ ਉਹ ਅਫਸਾਨਾ ਦੀ ਗੱਲ ਕਰ ਰਹੀ ਹੈ।
More painful that such a good talent and no one know what she’s going thru.
— Rashami Desai (@TheRashamiDesai) November 9, 2021
Inside out ppl only judge and for what ?
We all learn from own & others mistakes.
Koi dudh ka dhula nahi. Pr an to understand and give her space and #respact
BARTAN HAR GHAR MAIN BAJTE HAI…
ਰਸ਼ਮੀ ਦੇ ਇਸ ਟਵੀਟ ਤੋਂ ਬਾਅਦ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਟਵੀਟ ਕਰਕੇ ਪੁੱਛਿਆ, ‘ਕੀ ਤੁਸੀਂ ਅਫਸਾਨਾ ਦੀ ਗੱਲ ਕਰ ਰਹੇ ਹੋ? ਨਿਰਮਾਤਾਵਾਂ ਨੂੰ ਪ੍ਰੋਮੋ ਨੂੰ ਇੰਨਾ ਸਨਸਨੀਖੇਜ਼ ਨਹੀਂ ਬਣਾਉਣਾ ਚਾਹੀਦਾ, ਇਹ ਦਰਸ਼ਕਾਂ ਨੂੰ ਪ੍ਰੇਸ਼ਾਨ ਕਰ ਸਕਦਾ ਹੈ।’
Unhone dikhaya but logo ne mazak banaya. Really sad 💔 💔💔💔💔
— Rashami Desai (@TheRashamiDesai) November 9, 2021
ਰਸ਼ਮੀ ਨੇ ਪ੍ਰਸ਼ੰਸਕ ਦੇ ਇਸ ਟਵੀਟ ਦਾ ਜਵਾਬ ਦਿੱਤਾ ਹੈ। ਇਸ ਦੇ ਜਵਾਬ ’ਚ ਰਸ਼ਮੀ ਨੇ ਲਿਖਿਆ, ‘ਇਹ ਬਹੁਤ ਦੁੱਖ ਦੀ ਗੱਲ ਹੈ ਕਿ ਚੈਨਲ ਨੇ ਸਿਰਫ ਪ੍ਰੋਮੋ ਹੀ ਦਿਖਾਏ ਪਰ ਲੋਕਾਂ ਨੇ ਇਸ ਪ੍ਰੋਮੋ ਨੂੰ ਦੇਖ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।