ਉਮਰ ਰਿਆਜ਼ ਦੇ ‘ਬਿੱਗ ਬੌਸ’ ਤੋਂ ਬਾਹਰ ਜਾਣ ’ਤੇ ਕਿਉਂ ਰੋਈ ਰਸ਼ਮੀ ਦੇਸਾਈ? ਅਦਾਕਾਰਾ ਦੀ ਮਾਂ ਨੇ ਦੱਸੀ ਸੱਚਾਈ

Thursday, Jan 13, 2022 - 09:05 AM (IST)

ਉਮਰ ਰਿਆਜ਼ ਦੇ ‘ਬਿੱਗ ਬੌਸ’ ਤੋਂ ਬਾਹਰ ਜਾਣ ’ਤੇ ਕਿਉਂ ਰੋਈ ਰਸ਼ਮੀ ਦੇਸਾਈ? ਅਦਾਕਾਰਾ ਦੀ ਮਾਂ ਨੇ ਦੱਸੀ ਸੱਚਾਈ

ਮੁੰਬਈ (ਬਿਊਰੋ)– ‘ਬਿੱਗ ਬੌਸ 15’ ਤੋਂ ਬੀਤੇ ‘ਵੀਕੈਂਡ ਕਾ ਵਾਰ’ ਦੌਰਾਨ ਮੁਕਾਬਲੇਬਾਜ਼ ਉਮਰ ਰਿਆਜ਼ ਨੂੰ ਬਾਹਰ ਕਰ ਦਿੱਤਾ ਗਿਆ। ਉਮਰ ਰਿਆਜ਼ ਦੇ ਸ਼ੋਅ ਤੋਂ ਬਾਹਰ ਜਾਣ ਨਾਲ ਕਈ ਲੋਕ ਦੁਖੀ ਹਨ ਕਿਉਂਕਿ ਉਹ ਚੰਗੀ ਗੇਮ ਖੇਡ ਰਿਹਾ ਸੀ।

ਕਈ ਲੋਕ ਉਮਰ ਰਿਆਜ਼ ਨੂੰ ਫਿਨਾਲੇ ’ਚ ਦੇਖਣਾ ਚਾਹੁੰਦੇ ਸਨ ਪਰ ਜਦੋਂ ਉਸ ਦੇ ਬਾਹਰ ਜਾਣ ਦਾ ਐਲਾਨ ਹੋਇਆ ਤਾਂ ਉਨ੍ਹਾਂ ਦਾ ਦਿਲ ਟੁੱਟ ਗਿਆ। ਜਦੋਂ ਉਮਰ ਰਿਆਜ਼ ਘਰ ਤੋਂ ਬਾਹਰ ਜਾ ਰਹੇ ਸਨ, ਉਦੋਂ ਅਦਾਕਾਰਾ ਰਸ਼ਮੀ ਦੇਸਾਈ ਦੀਆਂ ਅੱਖਾਂ ’ਚ ਹੰਝੂ ਆ ਗਏ।

ਰਸ਼ਮੀ ਦੇਸਾਈ ਤੇ ਉਮਰ ਰਿਆਜ਼ ਦੀ ਬਾਂਡਿੰਗ ’ਤੇ ਪੂਰਾ ਦੇਸ਼ ਗੱਲ ਕਰ ਰਿਹਾ ਹੈ, ਜਿਸ ’ਤੇ ਅਦਾਕਾਰਾ ਦੀ ਮਾਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਅਦਾਕਾਰਾ ਰਸ਼ਮੀ ਦੇਸਾਈ ਦੀ ਮਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਉਸ ਦੀ ਧੀ ਦਾ ਦਿਲ ਬਹੁਤ ਸਾਫਟ ਹੈ। ਇਸ ਲਈ ਜਦੋਂ ਉਮਰ ਰਿਆਜ਼ ਬੇਘਰ ਹੋ ਗਏ ਸਨ ਤਾਂ ਉਹ ਰੋ ਪਈ।

ਇਹ ਖ਼ਬਰ ਵੀ ਪੜ੍ਹੋ : ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਸ਼ਹਿਨਾਜ਼ ਗਿੱਲ ਨੇ ਸਾਂਝਾ ਕੀਤਾ ਬੋਲਡ ਫੋਟੋਸ਼ੂਟ

ਰਸ਼ਮੀ ਦੇਸਾਈ ਦੀ ਮਾਂ ਮੁਤਾਬਕ, ‘ਰਸ਼ਮੀ ਦੇਸਾਈ ਇਸ ਲਈ ਰੋਈ ਕਿਉਂਕਿ ਉਹ ਦੋਸਤੀ ਦਾ ਮਤਲਬ ਸਮਝਦੀ ਹੈ। ਰਸ਼ਮੀ ਤੇ ਉਮਰ ਕਾਫੀ ਚੰਗੇ ਦੋਸਤ ਹਨ। ਉਮਰ ਦੇ ਸ਼ੋਅ ਤੋਂ ਬਾਅਰ ਜਾਣ ਨਾਲ ਰਸ਼ਮੀ ਪ੍ਰੇਸ਼ਾਨ ਹੈ ਪਰ ਮੈਨੂੰ ਪਤਾ ਹੈ ਕਿ ਉਹ ਸ਼ੇਰਨੀ ਦੀ ਤਰ੍ਹਾਂ ਵਾਪਸੀ ਕਰੇਗੀ। ਮੈਨੂੰ ਉਮੀਦ ਹੈ ਕਿ ਰਸ਼ਮੀ ਸ਼ੋਅ ਜਿੱਤ ਕੇ ਵਾਪਸ ਆਵੇਗੀ।’

ਰਸ਼ਮੀ ਦੇਸਾਈ ਦੀ ਮਾਂ ਮੁਤਾਬਕ ਉਸ ਦੀ ਧੀ ਤੇ ਉਮਰ ਰਿਆਜ਼ ਕਾਫੀ ਚੰਗੇ ਦੋਸਤ ਹਨ। ਅਜਿਹੇ ’ਚ ਜਦੋਂ ਉਮਰ ਰਿਆਜ਼ ਬੇਘਰ ਹੋਇਆ ਤਾਂ ਉਸ ਦੀ ਧੀ ਦਾ ਰੋਣਾ ਲਾਜ਼ਮੀ ਸੀ। ਰਸ਼ਮੀ ਆਪਣੇ ਦੋਸਤਾਂ ਨੂੰ ਬਹੁਤ ਅਹਿਮੀਅਤ ਦਿੰਦੀ ਹੈ, ਜਿਸ ਕਾਰਨ ਉਮਰ ਦੇ ਬੇਘਰ ਹੋਣ ਨਾਲ ਉਹ ਬਹੁਤ ਪ੍ਰੇਸ਼ਾਨ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News