ਰਸ਼ਮੀ ਦੇਸਾਈ ਦੀਆਂ ਅਦਾਵਾਂ ਨੇ ਵਧਾਈ ਫੈਨਜ਼ ਦੇ ਦਿਲਾਂ ਦੀ ਧੜਕਨ (ਦੇਖੋ ਤਸਵੀਰਾਂ)

Monday, Nov 16, 2020 - 02:54 PM (IST)

ਰਸ਼ਮੀ ਦੇਸਾਈ ਦੀਆਂ ਅਦਾਵਾਂ ਨੇ ਵਧਾਈ ਫੈਨਜ਼ ਦੇ ਦਿਲਾਂ ਦੀ ਧੜਕਨ (ਦੇਖੋ ਤਸਵੀਰਾਂ)

ਜਲੰਧਰ (ਬਿਊਰੋ)– ‘ਨਾਗਿਨ’ ਫੇਮ ਰਸ਼ਮੀ ਦੇਸਾਈ ਦਰਸ਼ਕਾਂ ਦੇ ਦਿਲਾਂ ’ਚ ਆਪਣੀ ਖਾਸ ਜਗ੍ਹਾ ਬਣਾ ਚੁੱਕੀ ਹੈ। ਰਸ਼ਮੀ ਆਪਣੇ ਅੰਦਾਜ਼ ਤੇ ਅਦਾਵਾਂ ਨਾਲ ਲੋਕਾਂ ਦਾ ਅਕਸਰ ਧਿਆਨ ਆਪਣੇ ਵੱਲ ਖਿੱਚ ਹੀ ਲੈਂਦੀ ਹੈ।

PunjabKesari

ਰਸ਼ਮੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਲਗਾਤਾਰ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਿਚਾਲੇ ਰਸ਼ਮੀ ਦੀਆਂ ਨਵੀਆਂ ਤਸਵੀਰਾਂ ਇੰਟਰਨੈੱਟ ’ਤੇ ਲੋਕਾਂ ਦਾ ਖੂਬ ਧਿਆਨ ਖਿੱਚ ਰਹੀਆਂ ਹਨ।

PunjabKesari

ਰਸ਼ਮੀ ਦੇਸਾਈ ਨੇ ਇੰਸਟਾਗ੍ਰਾਮ ’ਤੇ ਆਪਣੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਰਸ਼ਮੀ ਕੈਮਰੇ ਨੂੰ ਦੇਖ ਕੇ ਪੋਜ਼ ਦੇ ਰਹੀ ਹੈ। ਉਸ ਦਾ ਲੁੱਕ ਸੁਪਰ ਕਿੱਲਰ ਹੈ।

PunjabKesari

ਰਸ਼ਮੀ ਦੀਆਂ ਤਸਵੀਰਾਂ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਬਲੈਕ ਸ਼ਿਮਰੀ ਡਰੈੱਸ ’ਚ ਰਸ਼ਮੀ ਕਾਫੀ ਹੌਟ ਨਜ਼ਰ ਆ ਰਹੀ ਹੈ। ਰਸ਼ਮੀ ਦੀਆਂ ਤਸਵੀਰਾਂ ’ਤੇ ਫੈਨਜ਼ ਵੀ ਰੱਜ ਕੇ ਕੁਮੈਂਟ ਕਰ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਰਸ਼ਮੀ ਦੇਸਾਈ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਡਾਂਸ ਨੂੰ ਲੈ ਕੇ ਵੀ ਜਾਣੀ ਜਾਂਦੀ ਹੈ।

PunjabKesari

ਰਸ਼ਮੀ ਦੇਸਾਈ ਛੇਤੀ ਹੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੇ ਨਾਲ ਸ਼ੋਅ ‘ਸ਼ਾਨਦਾਰ ਰਵਿਵਾਰ’ ’ਚ ਨਜ਼ਰ ਆਉਣ ਵਾਲੀ ਹੈ। ਇਸ ਸ਼ੋਅ ਨੂੰ ਭਾਰਤੀ ਸਿੰਘ ਤੇ ਮਨੀਸ਼ ਪੌਲ ਹੋਸਟ ਕਰਨ ਵਾਲੇ ਹਨ।

PunjabKesari

PunjabKesari

PunjabKesari

PunjabKesari


author

Rahul Singh

Content Editor

Related News